ਖ਼ਾਲਸੇ ਦੀ ਜਿੱਤ ਹੋਈ ਤੇ ਗੁਰੂ ਕੇ ਬਾਗ਼ ਤੇ ਉਨ੍ਹਾਂ ਦੇ ਝੰਡੇ ਲੱਗ ਗਏ; ਹੁਣ ਤੀਕ ਉਨ੍ਹਾਂ ਦਾ ਉੱਥੇ ਕਬਜ਼ਾ ਹੈ।
ਸ਼ਾਮ ਦੇ ਦੋਸਤ ਨੇ ਉਸਨੂੰ ਘੁੰਮਣ ਜਾਣ ਲਈ ਕਿੰਨਾ ਸਮਝਾਇਆ ਪਰ ਉਹ ਆਪਣੇ ਫ਼ੈਸਲੇ ਤੋਂ ਟੱਸ ਤੋਂ ਮੱਸ ਨਾ ਹੋਇਆ।
ਅੱਜ ਤੇਰਾ ਚਿਹਰਾ ਟਹ ਟਹ ਕਰ ਰਿਹਾ ਹੈ; ਕੀ ਮੁਕੱਦਮਾ ਜਿੱਤਿਆ ਗਿਆ ਹੈ ਜਾਂ ਹੋਰ ਕੋਈ ਖੁਸ਼ੀ ਦੀ ਖ਼ਬਰ ਆਈ ਹੈ?
ਟਹਿਲ ਨਾਲ ਹੀ ਇਨਸਾਨ ਮਹਿਲ ਹੋ ਸਕਦਾ ਹੈ।
ਜਿਸ ਜਿਸਨੂੰ ਉਹ ਇਕ ਵਾਰੀ ਟੱਕਰਿਆ ਹੈ, ਉਹ ਮੁੜ ਕੇ ਇਸ ਰਾਹੀਂ ਨਹੀਂ ਲੰਘਿਆ। ਉਸ ਦਾ ਬੁਸਿਆ ਮੁੜ ਕੇ ਪਾਣੀ ਨਹੀਂ ਮੰਗਦਾ।
ਉਹ ਬਹੁਤ ਭੁੱਖਾ ਹੋ ਗਿਆ ਏ । ਓੜਕ ਉਸ ਆਪਣੇ ਗੁਜ਼ਾਰੇ ਵਾਸਤੇ ਟੱਕਰ ਮਾਰਨੀ ਹੀ ਏ ਨਾ ।
ਭਾਰਤੀ ਫ਼ੌਜੀਆਂ ਨੇ ਦੁਸ਼ਮਣਾਂ ਨਾਲ ਚੰਗੀ ਟੱਕਰ ਲਈ।
ਹਰਪ੍ਰੀਤ ਨੌਕਰੀ ਲੱਭਣ ਲਈ ਟੱਕਰਾਂ ਮਾਰਦਾ ਫਿਰਦਾ ਹੈ।
ਉਸ ਤੋਂ ਲਿਹਾਜ਼ ਦੀ ਆਸ ਨਾ ਰੱਖੋ, ਉਹ ਤੇ ਟਕੇ ਕੋਹ ਟੁਰਨ ਵਾਲਾ ਹੈ । ਲਏ ਬਿਨਾਂ ਉਸ ਗੱਲ ਭੀ ਨਹੀਂ ਕਰਨੀ।
ਮਨੀ, ਤੂੰ ਤਾਂ ਹਮੇਸ਼ਾ ਟਕੇ ਚਾਲ ਹੀ ਚੱਲਦਾ ਹੈਂ।
ਰਾਜੂ ਨੂੰ ਕੋਈ ਕੰਮ ਆਖੋ ਤਾਂ ਉਹ ਟਕੇ ਵਰਗੇ ਜਵਾਬ ਦਿੰਦਾ ਹੈ।
ਉਹ ਬੜੀ ਆਸ ਧਾਰ ਕੇ ਪੰਜ ਰੁਪਏ ਸ਼ਾਹ ਪਾਸੋਂ ਹੁਦਾਰ ਲੈਣ ਗਿਆ ਪਰ ਅੱਗੋਂ ਟਕੇ ਵਰਗਾ ਜੁਆਬ ਮਿਲਣ ਤੇ ਆਪਣਾ ਮੂੰਹ ਲੈ ਕੇ ਮੁੜਨਾ ਪਿਆ।