ਸ਼ਾਮੂ ਨੂੰ ਵੱਗੇ ਰੱਬ ਦੀ ਮਾਰ, ਤੇ ਇਹਨੂੰ ਟੁੱਕਰ ਖਾਣ ਨੂੰ ਨਾ ਜੁੜੇ। ਇਹਨੇ ਤੇ ਮੈਨੂੰ ਭੁੱਖਿਆਂ ਮਾਰ ਛੱਡਿਆ ਸੀ । ਹੁਣ ਕਿਤੇ ਮੈਨੂੰ ਰੱਜ ਕੇ ਰੋਟੀ ਖਾਣ ਨੂੰ ਜੁੜੀ ਏ।
ਜਦ ਤੀਕ ਸਾਡੀਆਂ ਬਾਹਵਾਂ ਵਿੱਚ ਬਲ ਹੈ- ਜਦ ਤੀਕ ਸਾਡੇ ਸੀਨਿਆਂ ਵਿੱਚ ਅਣਖ ਹੈ, ਅਸੀਂ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਨਹੀਂ ਮੰਨ ਸਕਦੇ, ਨਾ ਹੀ ਯਕੀਨ ਕਰ ਸਕਦੇ ਹਾਂ ਕਿ ਅਸੀਂ ਕਿਸੇ ਦੇ ਟੁਕੜਿਆਂ ਤੇ ਪਲ ਰਹੇ ਹਾਂ।
ਰਾਣੀ ਕਹਿੰਦੀ 'ਇਹ ਕੀ ਗੱਲ ਹੋਈ। ਕਈ ਕੁੜੀਆਂ ਸਾਡੇ ਸਕੂਲ ਮੋਟਰਾਂ ਵਿੱਚ ਆਉਂਦੀਆਂ ਹਨ, ਕਈ ਟਾਂਗਿਆਂ ਵਿੱਚ। ਨਿੱਤ ਨਵੇਂ ਉਨ੍ਹਾਂ ਦੇ ਸੂਟ ਹੁੰਦੇ ਹਨ। ਅੱਧੀ ਛੁੱਟੀ ਵੇਲੇ ਹਲਵਾਈ ਦੀ ਦੁਕਾਨ ਤੇ ਟੁੱਟ ਕੇ ਪੈਂਦੀਆਂ ਹਨ। ਖੇਡਣ ਵੇਲੇ ਮੈਨੂੰ ਨਾਲ ਨਹੀਂ ਰਲਾਉਂਦੀਆਂ।
ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਖਾਣੇ ਤੇ ਟੁੱਟ ਪੈਂਦੀ ਹਾਂ।
ਅੰਮਾਂ ਦੀਆਂ ਲੋਰੀਆਂ ਤੇ ਬਾਪੂ ਦੀਆਂ ਜੱਫੀਆਂ ਦੀ, ਟੁੱਟੇ ਹੋਏ ਫੁੱਲ ਨੂੰ ਦਿਖਾਂਦਾ ਹੈ ਬਹਾਰ ਕੌਣ ?
ਮੈਂ ਰਾਮ ਨੂੰ ਬਿਮਾਰ ਸਮਝ ਕੇ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਸੀ ਦੇਣਾ ਚਾਹੁੰਦਾ, ਪਰੰਤੂ ਜਦੋਂ ਉਹ ਟੁੱਟੇ ਛਿੱਤਰ ਵਾਂਗੂੰ ਵਧਦਾ ਗਿਆ, ਤਾਂ ਮੈਂ ਉਸ ਦੇ ਚਾਰ ਥੱਪੜ ਲਾ ਦਿੱਤੇ।
ਭੈੜੀ ਤੋਂ ਭੈੜੀ ਫਿਲਮ ਵੀ ਖ਼ਰਚ ਕੱਢ ਜਾਂਦੀ ਏ ਤੇ ਜੇ ਟੁੱਲ ਵੱਜ ਜਾਏ ਤਾਂ ਵਾਰੇ ਨਿਆਰੇ ਨੇ। ਇੱਕੋ ਫ਼ਿਲਮ ਵਿੱਚ ਦਸ ਫਿਲਮਾਂ ਦਾ ਖ਼ਰਚ ਨਿੱਕਲ ਆਉਂਦਾ ਹੈ !
ਚੋਰਾਂ ਨੇ ਉਸ ਦੀਆਂ ਟੁੰਡੀਆਂ ਕਸ ਦਿੱਤੀਆਂ ਤੇ ਸਾਰਾ ਧਨ ਲੁੱਟ ਕੇ ਲੈ ਗਏ।
ਉਹ ਮੈਨੂੰ ਮਹੀਨਾ ਭਰ ਕਹਿੰਦਾ ਰਿਹਾ ਕਿ ਤੁਹਾਡੀ ਪੂਰੀ ਮਦਦ ਕਰਾਂਗਾ, ਜਦੋਂ ਸਮਾਂ ਆਇਆ ਤੇ ਟੋਇਆ ਦੇ ਗਿਆ; ਢੂੰਢਿਆਂ ਕਿਤੇ ਲੱਭੇ ਹੀ ਨਾ।
'ਪਿਆਰ ਦੀ ਦੁਨੀਆਂ' ਨਾਨਕ ਸਿੰਘ ਜੀ ਨੇ ਬੜੀ ਮੇਹਨਤ ਨਾਲ ਲਿਖੀ ਹੈ। ਇਸ ਵਿੱਚ ਸੋਸ਼ਲ ਦਿਲਚਸਪੀ ਦੇ ਨਾਲ ਦੇਸ਼-ਪਿਆਰ ਨੂੰ ਟੋਹ ਲਾਣ ਦਾ ਵੀ ਯਤਨ ਕੀਤਾ ਗਿਆ ਹੈ।
ਰੋਜ਼ ਬੱਚੇ ਮੇਰੀ ਬਥੇਰੀ ਟੋਹਾਂ ਟਾਹੀ ਕਰਦੇ ਹਨ ਪਰ ਮੇਰੇ ਪਾਸ ਕੁਝ ਖਾਣ ਨੂੰ ਹੋਵੇ ਤੇ ਲੱਭੇ। ਉਨ੍ਹਾਂ ਦੀ ਇਹ ਦਸ਼ਾ ਵੇਖ ਕੇ ਮੈਨੂੰ ਰੋਣ ਆ ਜਾਂਦਾ ਹੈ।
ਮੈਂ ਏਸ ਗੱਲੋਂ ਬੇਖਬਰ ਨਹੀਂ, ਮੇਰੀ ਕੰਨੀ ਵੀ ਭਿਣਖ ਪੈਂਦੀ ਰਹਿੰਦੀ ਏ, ਮੈਨੂੰ ਉਨ੍ਹਾਂ ਦੀਆਂ ਘੁਸ ਮੁਸੀਆਂ ਦਾ ਪਤਾ ਏ। ਉਹ ਆਪਣੇ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਟੋਟੇ ਚੜ੍ਹ ਗਏ ਤਾਂ ਯਾਦ ਪਏ ਕਰਨਗੇ।