ਹੁਣ ਛੋਟੀ ਕਮੀਜ਼ ਪਾਉਣ ਦਾ ਟੋਰਾ ਟੁਰ ਪਿਆ ਹੈ; ਲੰਮੀ ਕਮੀਜ਼ ਪਾਉਣਾ ਲੋਕ ਪਸੰਦ ਨਹੀਂ ਕਰਦੇ।
ਇਨ੍ਹਾਂ ਬੀਮਾਰੀਆਂ ਕਾਰਨ ਤੇ ਖ਼ੁਰਾਕਾਂ ਘੱਟ ਜਾਣ ਕਾਰਟ ਉਹ ਗੱਭਰੂ ਤੇ ਸਵਾਣੀਆਂ ਜਿਹੜੇ ਅੱਗੇ ਛਿੰਝਾਂ ਵਿਚ ਨਜ਼ਰੀ ਪੈਂਦੇ ਸਨ, ਹੁਣ ਕਿਤੇ ਟੋਲਿਆਂ ਨਹੀਂ ਲੱਭਦੇ।
ਤੈਨੂੰ ਹਾਲੀ ਕਿਸੇ ਦੇ ਹੱਥ ਨਹੀਂ ਲੱਗੇ । ਤੇਰੇ ਵਰਗਿਆਂ ਕਈਆਂ ਨੂੰ ਤੇ ਮੈਂ ਘੋਲ ਕੇ ਪੀ ਜਾਵਾਂ । ਤੇਰੇ ਲਈ ਚੰਗਾ ਇਹੋ ਹੈ ਕਿ ਆਪਣੇ ਕੰਮ ਵਿਚ ਮਸਤ ਰਹੁ ਤੇ ਐਵੇਂ ਇਧਰ ਟੰਗ ਨਾ ਅੜਾ।
ਮੈਨੂੰ ਗੱਲਾਂ ਦਾ ਠਰਕ ਘੱਟ ਹੈ। ਕੱਲ੍ਹ ਤਾਂ ਛਿੜ ਪਈ ਸੀ ਤਾਂ ਗੱਲ ਬਾਤ ਹੋ ਗਈ ਸੀ।
ਰਾਇ ਸਾਹਿਬ ਨੂੰ ਇਸ ਪਿਛਲੀ ਉਮਰੇ ਆ ਕੇ ਦਾਨ ਪੁੰਨ ਦਾ ਬੜਾ ਨਰਕ ਲੱਗ ਗਿਆ ਹੈ। ਸ਼ਾਇਦ ਉਹ ਪਿਛਲੇ ਗੁਨਾਹਾਂ ਦੀ ਤਲਫ਼ੀ ਲਈ ਇਹ ਸਭ ਕੁਝ ਕਰ ਰਹੇ ਹਨ।
ਇਹ ਲੁਹਾਰ ਕੋਈ ਕਾਰੀਗਰਾਂ ਵਿਚੋਂ ਕਾਰੀਗਰ ਨਹੀਂ, ਪਰ ਠਾਹ ਠੀਆ ਕਰ ਲੈਂਦਾ ਹੈ ਸਾਡਾ ਗੁਜ਼ਾਰਾ ਤੁਰ ਰਿਹਾ ਹੈ।
ਉਸ ਪਿੰਡ ਦੇ ਬਜ਼ੁਰਗ ਲੋਕ ਤਬਾਹੀ ਤੋਂ ਬਾਦ ਠਾਹਰ ਲੱਭਦੇ ਫਿਰਦੇ ਹਨ।
ਤੁਹਾਨੂੰ ਪਤਾ ਨਹੀਂ ਬਾਊ ਜੀ, ਸਾਡੇ ਪਿੰਡਾਂ ਵਿੱਚ ਹਾਲ ਤੀਕ ਬਰਾਤ ਉਸੇ ਪੁਰਾਣੇ ਠਾਠ ਬਾਠ ਨਾਲ ਢੁਕਦੀ ਏ ।
ਸੱਚੀ ਮੁੱਚੀ ਬੱਦਲਾਂ ਵੀ ਤੇ ਕਿਹਾ ਠਾਠ ਬੰਨ੍ਹਿਆ ਹੋਇਆ ਏ, ਵੇਖੋ ! ਕਿਵੇਂ ਅਸਮਾਨ ਵਿੱਚ ਰੁਲਕਦੇ ਜਾਂਦੇ ਨੇ, ਜਿਵੇਂ ਕੋਈ ਦਰਯਾ ਠਾਠਾਂ ਮਾਰਦਾ ਹੈ।
ਜਦੋਂ ਸਰਕਾਰ ਨੂੰ ਬਿਪਤਾ ਪੈਂਦੀ ਹੈ ਤਾਂ ਹਰ ਪਾਸੇ ਬਦਅਮਨੀ ਹੋ ਜਾਂਦੀ ਹੈ ਤੇ ਠਾਣੇ ਠਾਣੇ ਮੀਰ ਹੋ ਬੈਠਦੇ ਹਨ।
ਬਚਨੋ ਆਪਣੀ ਕਿਸੇ ਵੀ ਉਸਤਾਦੀ ਵਿੱਚ ਸਫਲ ਨਾ ਹੋ ਸਕੀ । ਅਤੇ ਰੂਪ ਤੋਂ ਪ੍ਰਸੰਨੀ ਨੂੰ ਪਾੜ ਨਾ ਸਕੀ । ਬਿਸ਼ਨੋ ਆਪਣੀ ਭਤੀਜੀ ਦਾ ਹਰ ਤਰ੍ਹਾਂ ਖ਼ਿਆਲ ਰੱਖਦੀ ਸੀ । ਉਸਨੇ ਇੱਕੋ ਵਾਰ ਬਚਨੋ ਨੂੰ ਖਰੀਆਂ ਖਰੀਆਂ ਸੁਣਾ ਕੇ ਠਾਰ ਦਿੱਤਾ।
ਨਹਾਣ ਤੋਂ ਮਗਰੋਂ ਠਾਰ ਭੰਨਣ ਲਈ ਉਹ ਜ਼ੋਰ ਜ਼ੋਰ ਨਾਲ ਪਿੰਡਾ ਮਲਣ ਲੱਗੀ। ਉਹਦੀਆਂ ਤਲੀਆਂ ਉਹਦੇ ਪਿੰਡੇ ਦੇ ਨਵੇਂ ਰੇਸ਼ਮ ਤੋਂ ਤਿਲ੍ਹਕ ਤਿਲ੍ਹਕ ਪੈਂਦੀਆਂ।