ਇਸ ਤਨਖਾਹ ਨਾਲ ਕੁਝ ਨਹੀਂ ਬਣਦਾ, ਇਸ ਲਈ ਉੱਤੋਂ ਦੀ ਆਸ ਰੱਖਣੀ ਹੀ ਪੈਂਦੀ ਹੈ। ਅੱਜ ਕਲ੍ਹ ਵੱਢੀ ਵੀ ਕੌਣ ਦਿੰਦਾ ਏ ਪਰ ਫੇਰ ਵੀ ਕੁਝ ਠੀਆ ਠੱਪਾ ਕਰੀਦਾ ਏ। ਗੁਜ਼ਾਰਾ ਜੁ ਕਰਨਾ ਏ।
ਉਹ ਪੱਥਰਾਂ ਨੂੰ ਵੀ ਇੱਕ ਵਾਰੀ ਰੁਆ ਦੇਂਦੀ ਸੀ, ਪਰ ਨਿੱਕੀਆਂ ਗ਼ਰਜ਼ਾਂ ਦੀ ਬੱਧੀ ਹੋਈ ਦੁਨੀਆਂ ਉਸ ਦੇ ਵੱਡੇ ਭਾਵਾਂ ਨੂੰ ਬੇਕਦਰੀ ਦੇ ਠੁੱਡਿਆਂ ਨਾਲ ਠੁਕਰਾ ਸੁੱਟਦੀ ਸੀ।
ਅੱਜ ਤੁਸੀਂ ਸਭ ਕੁਝ ਪੁੱਤਰਾਂ ਨੂੰਹਾਂ ਨੂੰ ਦਈ ਜਾਂਦੇ ਹੋ। ਕੱਲ੍ਹ ਤੁਹਾਨੂੰ ਲੋੜ ਹੋਣੀ ਹੈ ਤੇ ਉਨ੍ਹਾਂ ਤੁਹਾਨੂੰ ਠੁੱਠ ਵਿਖਾਉਣਾ ਹੈ। ਪਹਿਲਾਂ ਹੀ ਸੰਭਲ ਕੇ ਚੱਲੋ।
ਉਸ ਦੀ ਤੋਰ ਬਹੁਤ ਹੀ ਸੋਹਣੀ ਹੈ, ਹੌਲੀ ਹੌਲੀ ਠੁਮਕ ਠੁਮਕ ਤੁਰਦੀ ਹੈ ਜਿਵੇਂ ਹੱਥਣੀ ਹੁੰਦੀ ਹੈ।
ਜਿਸ ਤਰ੍ਹਾਂ ਮੁੱਢਲੇ ਪੱਕੇ ਯਾਰਾਂ ਨਾਲ ਗੱਲਾਂ ਕਰੀਦੀਆਂ ਹਨ ਓਸੇ ਤਰ੍ਹਾਂ ਸਰਦਾਰ ਨਾਨਕ ਸਿੰਘ ਹੋਰੀਂ ਵੀ "ਲੋਕ ਸਾਹਿਤ" ਦੇ ਪਾਠਕਾਂ ਨਾਲ ਵੀ ਠੁਲ੍ਹੀਆਂ ਗੱਲਾਂ ਕਰਨ ਲੱਗ ਜਾਂਦੇ ਹਨ।
ਸੀਮਾ ਨੂੰ ਪੜ੍ਹਨ ਲਈ ਕਿਹਾ ਤਾਂ ਉਸ ਨੇ ਠੂਠਾ ਵਿਖਾ ਦਿੱਤਾ।
ਮੈਨੂੰ ਮਾਮੀ ਦੇ ਰੰਡੇਪੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬਿਨਾਂ ਮੈਨੂੰ ਕਿਸੇ ਰੋਟੀ ਨਹੀਂ ਦੇਣੀ। ਮੇਰੇ ਠੂਠੇ ਖੈਰ ਨਹੀਂ ਪਾਉਣਾ।
ਸਬਜੀ ਵਾਲਾ ਪੈਸੇ ਲੈ ਕੇ ਸਬਜ਼ੀ ਨੂੰ ਠੂੰਗਾ ਮਾਰ ਰਿਹਾ ਸੀ।
ਇਹ ਹਟਵਾਣੀਆ ਤੱਕੜੀ ਨੂੰ ਐਸਾ ਠੂੰਗਾ ਮਾਰਦਾ ਹੈ ਕਿ ਪਤਾ ਹੀ ਨਹੀਂ ਲੱਗਦਾ । ਪਰ ਜਿੰਨੀ ਵਾਰੀ ਵੀ ਅਸਾਂ ਘਰ ਆ ਕੇ ਇਸਦੀ ਚੀਜ਼ ਤੋਲੀ ਹੈ ! ਘੱਟ ਨਿਕਲੀ ਹੈ।
ਬੀਬੀ ਭੈਣ ! ਮੈਨੂੰ ਇਸ ਪੁਸਤਕ ਦਾ ਉਤਾਰਾ ਕਰ ਦੇਹ ਜੋ ਮੈਂ ਕਦੇ ਠੇਸ ਖਾਣ ਲੱਗਾਂ ਤਾਂ ਇਸ ਨੂੰ ਪੜ੍ਹ ਕੇ ਗੁਰਬਾਣੀ ਤੇ ਨਾਮ ਪਰ ਟਿਕ ਜਾਇਆ ਕਰਾਂ।
ਮੰਨਿਆ, ਅੱਜ ਸਚਾਈ ਦੇ, ਮੂੰਹ ਉੱਤੇ ਪਰਦਾ ਪਿਆ ਹੋਇਐ, ਪਰ ! ਸਾਰੇ ਪੜਦੇ ਚੱਕਣ ਦਾ, ਕੋਈ ਤੂੰ ਹੀ ਠੇਕਾ ਲਿਆ ਹੋਇਆ।
ਕਈ ਬੀ. ਏ., ਐਮ, ਏ, ਦੀਆਂ ਡਿਗਰੀਆਂ ਵਾਲੇ ਦੇਖੇ ਹਨ ਜਿਨ੍ਹਾਂ ਦੇ ਦੁਆਲੇ ਖਹੁਰੇਪਨ ਅਪਰੀਤੀ ਦੁਰਵਾਕਾਂ ਦੀ ਕੰਡਿਆਲੀ ਵਾੜ ਹੁੰਦੀ ਹੈ ! ਤੇ ਉਨ੍ਹਾਂ ਨੂੰ ਮਿਲ ਕੇ ਕਿਸੇ ਨੂੰ ਖ਼ੁਸ਼ੀ ਨਹੀਂ ਹੁੰਦੀ । ਉਹ ਦੁਨੀਆਂ ਦੀ ਆਮ ਜਾਚ ਤੇ ਵਾਕਫੀ ਨ ਹੋਣ ਕਰ ਕੇ ਹਰ ਥਾਂ ਠੇਡੇ ਖਾਂਦੇ ਹਨ ਤੇ ਨਾਲ ਦਿਆਂ ਨਾਲ ਖਹਿੰਦੇ ਹਨ।