Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੧ ਕੱਤਕ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਟੱਟੀ ਉਹਲੇ ਸ਼ਿਕਾਰ ਖੇਡਣਾ-ਆਪਣਾ ਮਨੋਰਥ ਪੂਰਾ ਕਰਨ ਲਈ ਲੁਕ ਕੇ ਕੋਈ ਕੰਮ ਕਰਨਾ

ਤੁਸੀਂ ਟੱਟੀ ਉਹਲਿਓਂ ਸ਼ਿਕਾਰ ਖੇਡਣ ਲੱਗੇ ਹੋਏ ਹੋ । ਕਦੇ ਸਾਹਮਣੇ ਮੈਦਾਨ ਵਿੱਚ ਛਾਤੀ ਤੇ ਹੱਥ ਮਾਰ ਕੇ ਤੁਸਾਂ ਕੋਈ ਗੱਲ ਨਹੀਂ ਕੀਤੀ ਤੇ ਅਸੀਂ ਜੋ ਕੁਝ ਕਰਦੇ ਹਾਂ ਗੱਜ ਵੱਜ ਕੇ ਕਰਦੇ ਹਾਂ।

ਟੱਟੂ ਪਾਰ ਹੋਣਾ-ਸਫ਼ਲਤਾ ਹੋਣੀ

ਕਿੰਨੇ ਹੀ ਮਹੀਨੇ ਮੈਂ ਇਸ ਮੁਸ਼ਕਲ ਦੇ ਖੋਭੇ ਵਿੱਚ ਫਸਿਆ ਰਿਹਾ ਤੇ ਟੱਟੂ ਪਾਰ ਨਾ ਹੋ ਸਕਿਆ। ਉਸ ਦੀ ਥੋੜ੍ਹੀ ਜਿਹੀ ਸਹਾਇਤਾ ਨੇ ਕੰਮ ਬਣਾ ਦਿੱਤਾ।

ਟੱਪਰੀ ਨਾ ਬੰਨਣ ਦੇਣਾ-ਟਿਕ ਕੇ ਨਾ ਬੈਠਣ ਦੇਣਾ

ਇਸ ਕਦੀ ਟੱਪਰੀ ਨਹੀਂ ਸੀ ਬੰਨ੍ਹਣ ਦਿੱਤੀ। ਇਹ ਹਰ ਵਕਤ ਉਸਦੇ ਨਾਲ ਵੀ ਲੜਦਾ ਝਗੜਦਾ ਰਹਿੰਦਾ ਸੀ।

ਟਪਲਾ ਲੱਗ ਜਾਣਾ-ਗ਼ਲਤੀ ਲੱਗ ਜਾਣੀ

ਸਾਮੀ ਨੇ ਸ਼ਾਹ ਨੂੰ ਕਿਹਾ- ਵਾਹਿਗੁਰੂ ਜਾਣਦਾ ਏ; ਮੈਂ ਬੜਾ ਸਿੱਧਾ ਈ । ਐਵੇਂ ਟਪਲਾ ਲੱਗ ਜਾਏ ਤੇ ਪਤਾ ਨਹੀਂ ਲੱਗਦਾ। ਧਰਮ ਨਾਲ ਸਭ ਗੱਲ ਤੇਰੇ ਤੇ ਛੱਡ ਦਿੱਤੀ ਏ।

ਟਪੂੰ ਟਪੂੰ ਕਰਨਾ-ਰੌਲਾ ਪਾਉਣਾ, ਹੱਕ ਜਤਾਉਣਾ, ਫੜ੍ਹਾਂ ਮਾਰਨੀਆਂ

ਭਗਵਾਨ ਸਿੰਘ ਦੀ ਕਹਾਣੀ ਅਸਾਂ ਇੱਕ ਹੋਰ ਦੇ ਨਾਂ ਥੱਲੇ ਛਾਪ ਦਿੱਤੀ ਹੈ। ਜਦੋਂ ਆਇਆ ਕਹਿ ਦਿਆਂਗੇ ਕਿ ਲੇਖਕ ਦਾ ਨਾਂ ਗਲਤੀ ਨਾਲ ਛਪ ਗਿਆ। ਜੇ ਬਹੁਤਾ ਹੀ ਟਪੂੰ ਟਪੂੰ ਕਰੂ ਤਾਂ ਅਸਲ ਸਾੜ ਸੁੱਟਾਂਗੇ। ਇਹ ਤਾਂ ਗੱਲ ਈ ਕੁਝ ਨਹੀਂ।

ਟਰਕਾ ਸਕਣਾ-ਗੱਪਾਂ ਨਾਲ ਟਾਲ ਦੇਣਾ

ਅਚਲਾ ਬ੍ਰਹਮੂ ਸਮਾਜੀ ਹੋਣ ਕਰਕੇ ਹਿੰਦੂ ਰਾਮ ਚਰਨ ਬਾਬੂ ਨੂੰ ਰੋਟੀ ਨਹੀਂ ਸੀ ਪਕਾ ਕੇ ਖੁਆਣਾ ਚਾਹੁੰਦੀ। ਉਹ ਹਾਲੀ ਕੁਝ ਜੁਆਬ ਹੀ ਦੇਣਾ ਚਾਹੁੰਦੀ ਸੀ ਕਿ ਉਸ ਨੇ ਕਹਿ ਦਿੱਤਾ, 'ਅੱਜ ਤੈਨੂੰ ਰਸੋਈ ਬਣਾ ਕੇ ਖੁਵਾਣੀ ਹੀ ਪਵੇਗੀ। ਏਸ ਬੁੱਢੇ ਤਾਏ ਨੂੰ ਤੂੰ ਅੱਜ ਟਰਕਾ ਨਹੀਂ ਸਕਦੀ, ਪੁੱਤਰੀ।'

ਟਰ-ਟਰ ਕਰਨਾ-ਬਹੁਤ ਬੋਲਣਾ

ਰਾਣੀ ਦੀ ਸਹੇਲੀ ਬਹੁਤ ਟਰ-ਟਰ ਕਰਦੀ ਹੈ।

ਟਾਹਣ ਨਿਵਾਣਾ-ਅਚਾਨਕ ਮਦਦ ਮਿਲ ਜਾਣੀ

ਗ਼ਰੀਬੀ ਦੇ ਕਾਰਨ ਉਸਦਾ ਨਿਰਬਾਹ ਨਹੀਂ ਸੀ ਟੁਰਦਾ। ਉਹ ਸਵੇਰੇ ਬਾਣੀ ਪੜ੍ਹਦਾ ਤੇ ਅਰਦਾਸੇ ਕਰਦਾ ਸੀ ਕਿ ਹੇ ਗੁਰੂ ਕੋਈ ਟਾਹਣ ਨਿਵਾ। ਉਸ ਪਰ ਗੁਰੂ ਨੇ ਕਿਰਪਾ ਕੀਤੀ । ਇਕ ਅਮੀਰ ਸਿੰਘ ਨੂੰ ਰਹਿਮ ਆਇਆ: ਉਸਨੇ ਰੁਪਯਾ ਖ਼ਰਚ ਕੇ ਉਸਨੂੰ ਪੜ੍ਹਾਯਾ!

ਟਾਹਲਾਂ ਤੇ ਚੜ੍ਹ ਜਾਣਾ-ਕਿਸੇ ਹੋਰ ਖ਼ਿਆਲ ਦੇ ਮਗਰ ਲੱਗ ਜਾਣਾ

ਨਵਾਬ ਨੇ ਢੇਰ ਨੂੰ ਜ਼ਿਮੀਂਦਾਰ (ਨਵਾਬ ਦੇ ਪਿਤਾ) ਨੂੰ ਜਾਦੂਆਂ ਟੂਣਿਆਂ ਨਾਲ ਮਾਰਨ ਲਈ ਕਿਹਾ ਪਰ ਓਹ ਨਾ ਮੰਨੀ। ਅਖੀਰ ਨਵਾਬ ਨੇ ਪੈਂਤੜਾ ਬਦਲਿਆ ਤੇ ਹੋਰ ਟਾਹਲਾਂ ਤੇ ਚੜ੍ਹ ਪਿਆ ਕਿ ਉਹ ਉਸਦੀ ਮਤਰੇਈ ਮਾਂ ਨੂੰ ਮਾਰ ਦੇਵੇ। ਇਸ ਗੱਲ ਨੂੰ ਉਸ ਨੇ ਝਟ ਮੰਨ ਲਿਆ ਤੇ ਜਾਦੂ ਕਰਨ ਦੀ ਤਿਆਰੀ ਵਿੱਚ ਲੱਗ ਗਈ।

ਟਾਲ ਦੇਣਾ-ਇੱਧਰ ਉਧਰ ਦੀ ਗੱਲ ਕਰ ਕੇ ਅਸਲੀ ਭੇਤ ਲੁਕਾਈ ਰੱਖਣਾ

ਨੰਦੋ ਬਚਨੋ ਦੀ ਸਹੇਲੀ ਸੀ । ਸ਼ਾਇਦ ਵਿੰਗ ਵੱਲ ਪਾ ਕੇ ਜੇ ਪ੍ਰਸਿੰਨੀ ਪੁੱਛਦੀ, ਤਦ ਉਹ ਦੱਸ ਹੀ ਦੇਂਦੀ। ਪਰ ਇਸ ਤਰ੍ਹਾਂ ਹੂੰਮ ਕੇ ਪੁੱਛੀ ਗੱਲ ਸੁਣ ਕੇ ਦੌੜ ਵੱਟ ਗਈ। ਉਹ ਪ੍ਰਸਿੰਨੀ ਨੂੰ ਟਾਲ ਦੇਣਾ ਚਾਹੁੰਦੀ ਸੀ ਪਰ ਪ੍ਰਸਿੰਨੀ ਗੱਲ ਨਿਤਾਰਣ ਤੇ ਤੁਲੀ ਹੋਈ ਸੀ।

ਟਿੱਲ ਲਾਉਣਾ-ਪੂਰਾ ਜ਼ੋਰ ਲਾਉਣਾ

ਬਈ ਰਾਜੂ ! ਮੈਂ ਤਾਂ ਆਪਣੇ ਵੱਲੋਂ ਪੂਰਾ ਟਿੱਲ ਲਾਇਆ ਸੀ, ਪਰ ਕੰਮ ਨੇਪਰੇ ਨਾ ਚੜ੍ਹ ਸਕਿਆ।

ਟੀਸ ਵੱਜਣੀ-ਚੋਭ ਪੈਣੀ, ਸਦਮਾ ਲੱਗਣਾ

ਅੱਜ ਹੋਲੀ ਸੀ, ਪਰ ਪਿੰਡ ਵਿੱਚ ਕਿਸੇ ਨੂੰ ਖ਼ਬਰ ਤੱਕ ਨਹੀਂ ਸੀ। ਹਰ ਛੋਟੇ ਵੱਡੇ ਦੀ ਜ਼ਬਾਨ ਉੱਤੇ ਫ਼ਸਾਦਾਂ ਦਾ ਹੀ ਕਿੱਸਾ ਸੀ, ਬਾਕੀ ਸਭ ਕੁਝ ਜਿਵੇਂ ਸਦਾ ਲਈ ਖ਼ਤਮ ਹੀ ਹੋ ਚੁੱਕਾ ਸੀ। ਪਿਛਲੇ ਸਾਲ ਦੀ ਚਹਿਲ ਪਹਿਲ ਦਾ ਟਾਕਰਾ ਜਦ ਬੂਟੇ ਸ਼ਾਹ ਨੇ ਅੱਜ ਦੇ ਦਿਨ ਨਾਲ ਕੀਤਾ, ਤਾਂ ਉਸ ਦੇ ਦਿਲ ਨੂੰ ਟੀਸ ਜਿਹੀ ਵੱਜੀ।

  • «
  • 167
  • 168
  • 169
  • 170
  • 171
  • »