ਮਾਮੂ ਟੂਟਣੇ ਨੂੰ ਲਤਾ ਬੜੀ ਚੰਗੀ ਲਗਦੀ ਸੀ। 'ਲਤਾ ਬੀਬੀ ਨਮਸਤੇ !' ਦੂਜੇ ਰੋਜ਼ ਸਵੇਰੇ ਜਦੋਂ ਉਹ ਉਸ ਨੂੰ ਮਿਲਿਆ, ਉਸ ਨੇ ਹੱਥ ਜੋੜਕੇ ਕਿਹਾ, ਪਰ ਲਤਾ ਨੇ ਹਮੇਸ਼ਾ ਵਾਂਗ ਮੁਸਕਾ ਕੇ ਜਵਾਬ ਨਾ ਦਿੱਤਾ। ਮਾਮੂ ਟੂਟਣਾ ਉੱਥੇ ਦਾ ਉੱਥੇ ਹੀ ਖੜ੍ਹਾ ਰਿਹਾ। ਪਸੀਨੇ ਨਾਲ ਉਸ ਦਾ ਪਿੰਡਾ ਤਰ-ਬਤਰ ਹੋ ਗਿਆ, ਉਸ ਦੀਆਂ ਅੱਖਾਂ ਅੱਗੇ ਤਾਰਿਆਂ ਦੇ ਗੁੱਛੇ ਆਉਣ ਲੱਗੇ, ਉਸ ਦਾ ਦਮ ਘੁਟਣ ਲੱਗਾ।