ਬਥੇਰੇ ਜਪ ਕਰਾਏ ਜੇ, ਪਰ ਉਸ ਦੀ ਬੀਮਾਰੀ ਨਾ ਹਟੀ ਤੇ ਉਹ ਚਲ ਗਿਆ।
ਬੀਮਾਰੀ ਕਰਕੇ ਮੇਰੇ ਸਿਰ ਵਿੱਚ ਜੱਫ਼ ਬੱਝ ਗਿਆ ਹੈ। ਦੋ ਮਹੀਨੇ ਤੋਂ ਕੇਸ ਨਾ ਵਾਹੇ ਹਨ ਨਾ ਧੋਤੇ ਹਨ।
ਇਹ ਇਨਸਾਨ ਹੀ ਹੈ, ਲਈ ਲਾਹ ਜਿਸ ਨੇ, ਐਂਡ ਛੱਡਿਆ ਐਡੇ ਅਡੰਬਰਾਂ ਨੂੰ, ਸਾਰੀ ਧਰਤੀ ਤੇ ਕਬਜ਼ਾ ਜਮਾ ਦੁੱਕਾ, ਜਫੇ ਮਾਰਦਾ ਹੈ ਚੜ੍ਹ ਚੜ੍ਹ ਅੰਬਰਾਂ ਨੂੰ।
ਦੇਸ਼ ਨੂੰ ਆਜ਼ਾਦ ਕਰਾਉਣ ਲਈ ਦੇਸ਼-ਭਗਤਾਂ ਨੇ ਬਹੁਤ ਜਬਰ ਜਾਲੇ ।
ਸੋ ਇਸ ਮਤਲਬ ਲਈ ਕੋਈ ਲਫ਼ਜ਼ ਉਸ ਦੀ ਜ਼ਬਾਨ ਤੇ ਆਉਣ ਆਉਣ ਹੀ ਪਿਆ ਕਰਦਾ ਸੀ ਕਿ ਪੁੰਨਿਆ ਆਪਣੀ ਪਹਿਲੀ ਪਿਆਲੀ ਖਤਮ ਕਰਨ ਤੋਂ ਬਾਦ ਬੋਲੀ--'ਡਾਕਟਰ ਜੀ, ਇਕ ਗੱਲ ਮੰਨੋਗੇ ?
ਤੁਹਾਡੀ ਤੇ ਸਿਰਫ਼ ਜ਼ਬਾਨ ਹਿੱਲਣੀ ਹੈ ਕਿ ਵਿਆਹ ਤੇ ਦਿੱਲੀ ਤੋਂ ਬੈਂਡ ਮੰਗਾਓ ਤੇ ਮੇਰਾ ਘਾਣ ਹੋ ਜਾਣਾ ਹੈ, ਪੈਸੇ ਦੇ ਦੇ ਕੇ।
ਤੇਰੇ ਨਾਲ ਬੱਸ ਜ਼ਬਾਨ ਹੋ ਗਈ । ਜਦੋਂ ਮਰਜ਼ੀ ਹੋਵੇ ਆ ਕੇ ਆਪਣੀ ਚੀਜ਼ ਲੈ ਜਾ । ਹੋਰ ਕਿਸੇ ਦਾ ਹੁਣ ਕੋਈ ਤਅਲਕ ਨਹੀਂ।
ਮਾਂ ਨੂੰ ਧੀ ਦੀਆਂ ਆਜ਼ਾਦ ਖੋਈਆਂ ਪਸੰਦ ਨਹੀਂ ਸਨ, ਪਰ ਉਹ ਧੀ ਦੇ ਸਾਹਮਣੇ ਜ਼ਬਾਨ ਨਹੀਂ ਸੀ ਖੋਹਲ ਸਕਦੀ। ਆਪ ਬਰਾਬਰ ਦੀ ਧੀ, ਫਿਰ ਬਾਰਾਂ ਜਮਾਤਾਂ ਪੜ੍ਹੀ ਹੋਈ, ਤੇ ਉਹ ਵੀ ਇਕਲੌਤੀ।
ਜੇ ਸਾਡੀ ਜ਼ਬਾਨ ਗੰਦੀ ਹੋਵੇਗੀ ਤਾਂ ਸਾਨੂੰ ਕੋਈ ਵੀ ਪਸੰਦ ਨਹੀਂ ਕਰੇਗਾ।
ਉਹ ! ਮੈਂ ਕੀਹ ਕਰ ਬੈਠਾ ਇਤਨੀ ਜਲਦ-ਬਾਜ਼ੀ ਮੈਂ ਕਿਉਂ ਕੀਤੀ । ਪੁੰਨਿਆਂ ਦੀ ਪਵਿੱਤ੍ਰਤਾ ਉੱਤੇ ਏਡਾ ਤਬਾਹਕੁਨ ਹਮਲਾ ਕਰਦਿਆਂ ਕਿਉਂ ਨ ਜੁਬਾਨ ਢਹਿ ਪਈ।
ਮੈਂ ਜ਼ਬਾਨ ਦੱਬ ਕੇ ਇਹ ਗੱਲ ਵਹਾ ਦਿੱਤੀ ਚੁੱਕਣ ਵਾਲਿਆਂ ਚੁੱਕ ਲਈ। ਮੀਟਿੰਗ ਵਿੱਚ ਰੌਲਾ ਪੈ ਗਿਆ।
ਹਾਲੀ ਉਸ ਦੇ ਮੂੰਹੋਂ ਇਸ ਭੇਤ ਬਾਰੇ ਇੱਕ ਫ਼ਿਕਰਾ ਹੀ ਨਿਕਲਿਆ ਸੀ ਕਿ ਉਸ ਨੂੰ ਹੋਸ਼ ਆ ਗਈ ਤੇ ਉਸ ਨੇ ਜ਼ਬਾਨ ਦੱਬ ਲਈ।