ਹੁਣ ਵਿਆਹ ਵਿੱਚ ਕੀ ਦੇਰ ਹੋਣੀ ਹੈ ? ਛੁਹਾਰਾ ਪਿਆ ਤੇ ਵਿਆਹ ਵੀ ਹੋਇਆ ਸਮਝੋ। ਫਿਰ ਤੇ ਲੜਕੀ ਵਾਲੇ ਹੀ ਦਮ ਨਹੀਂ ਲੈਣ ਦਿੰਦੇ।
ਥਾਣੇਦਾਰ ਨੇ ਤੁਹਾਨੂੰ ਖਾ ਤੇ ਨਹੀਂ ਲੈਣਾ, ਛੁਰ ਹੋ ਗਏ ਹੋ। ਜੋ ਗੱਲ ਹੈ, ਦੱਸੋ।
ਕਹਿੰਦੇ ਹਨ ਆਪਣੀ ਜੁਆਨੀ ਵਿੱਚ ਜੁਮਾ ਇਕ ਅਤਿਅੰਤ ਖੂਬਸੂਰਤ ਆਦਮੀ ਸੀ । ਜਿਧਰੋਂ ਲੰਘ ਜਾਂਦਾ ਹਰ ਕੁੜੀ ਜੁਮੇ ਲਈ ਮਰ ਰਹੀ ਹੁੰਦੀ ; ਉਹਦੀ ਇੱਕ ਨਜ਼ਰ ਨੂੰ ਇੱਕ ਹਾਸੀ ਨੂੰ ਹਰ ਕੋਈ ਆਪਣੇ ਵੱਲ ਖਿੱਚ ਕੇ ਛੁਲ੍ਹਕ ਛੁਲ੍ਹਕ ਪੈਂਦੀ।
ਇਹ ਮੁੰਡਾ ਬੜਾ ਸ਼ਰਾਰਤੀ ਹੈ ; ਆਉਂਦੇ ਜਾਂਦੇ ਨਾਲ ਛੇੜ ਖ਼ਾਨੀ ਕਰਦਾ ਹੈ । ਕਿਸੇ ਦਿਨ ਕੁੱਟ ਖਾਏਗਾ ਤਾਂ ਰਾਜ਼ੀ ਹੋਵੇਗਾ।
ਸਾਰੀ ਛੇੜ ਇਸੇ ਨੇ ਛੇੜੀ ਹੈ; ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਹਿਸਾਬ ਕਿਤਾਬ ਕੀ ਹੈ ਤੇ ਕਿਵੇਂ ਹੁੰਦਾ ਹੈ। ਹੁਣ ਸਾਰਿਆਂ ਨੇ ਰੌਲਾ ਪਾ ਦਿੱਤਾ ਹੈ।
ਸ਼ਾਹ ਨੇ ਸਾਮੀ ਨੂੰ ਕਿਹਾ—ਲੋਕਾਂ ਤੋਂ ਮੈਂ ਲੈਨਾਂ ਆ ਤਿੰਨ ਰੁਪਏ ਸੈਂਕੜਾ ਤੇ ਤੇਰੇ ਕੋਲੋਂ ਜਾਤਾ, ਬਹੁਤ ਨਾ ਖੱਟਿਆ, ਤੇ ਢਾਈ ਲੈ ਲਿਆ । ਹੁਣ ਤੇ ਰਾਜ਼ੀ ਏਂ ਨਾਂ ? ਬਾਕੀ ਜਦੋਂ ਨਾਵਾਂ ਤਾਰਨ ਆਵੇਂਗਾ, ਤੇ ਪੰਜ ਦਸਾਂ ਦੀ ਛੋਟ ਵੀ ਕਰਵਾ ਲਈ, ਏਹ ਮੇਰਾ ਧਰਮ ਹੋਇਆ।
ਮੈਂ ਉਸ ਔਰਤ ਨੂੰ ਜਾਣਨੀ ਆਂ। ਬੜੇ ਛੋਟੇ ਦਿਲ ਦੀ ਏ । ਉਸ ਨੇ ਨਹੀਂ ਆਉਣਾ; ਇਥੇ ਖ਼ਰਚ ਦਾ ਮਾਮਲਾ ਹੋਇਆ।
ਉਹਨਾਂ ਵਾਰ ਬੜੀ ਉਸਤਾਦੀ ਤੇ ਸਲੀਕੇ ਨਾਲ ਕੀਤਾ, ਪਰ ਅਸੀਂ ਵੀ ਕੋਈ ਛੋਲੇ ਦੇ ਕੇ ਪੜ੍ਹੇ ਹੋਏ ਨਹੀਂ, ਸਾਰੀਆਂ ਗੱਲਾਂ ਸਮਝਦੇ ਹਾਂ।
ਲੋਕਾਂ ਨੇ ਸ਼ਾਮੂ ਨੂੰ ਕਿਹਾ—ਅਨੰਤ ਰਾਮ ਤੇਰਾ ਸੋ ਵੈਰੀ ਸਹੀ, ਪਰ ਅੱਗੇ ਪਿਆਂ ਨੂੰ ਤੇ ਸ਼ੇਰ ਵੀ ਨਹੀਂ ਖਾਂਦਾ ; ਗਈ ਗੁਜਰੀ ਕਰ ਛੱਡ ਤੇ ਓੜਕ ਭਲੇ ਦਾ ਭਲਾ । ਇਹ ਵੀ ਤੇਰੀ ਕੀਤੀ ਭੁੱਲਣ ਨਹੀਂ ਲੱਗਾ ਤੇ ਨਾਲੇ ਤੂੰ ਸਾਰੇ ਬਾਹਰੇ ਵਿਚ ਜੱਸ ਖੱਟੇਂਗਾ।
ਜੋ ਕੰਮ ਕਰੇਗਾ ਉਹ ਹੀ ਜੱਸ ਦਾ ਟਿੱਕਾ ਲਏਗਾ । ਹੁਣ ਲੋਕ ਬੜੇ ਸਿਆਣੇ ਹੋ ਗਏ ਹਨ ਤੇ ਐਵੇਂ ਕਿਸੇ ਦੀ ਵਾਹ ਵਾਹ ਨਹੀਂ ਹੋ ਸਕਦੀ।
ਜਾਣਨੀਂ ਏਂ ਕੌਣ ਏ ਉਹ ਲੜਕੀ ? ਮੇਰੇ ਦੁਸ਼ਮਨ ਦੀ, ਜਿਸ ਦੀਆਂ ਸ਼ੈਤਾਨੀਆਂ ਨੇ ਮੇਰੇ ਬਰਖਿਲਾਫ ਜਹਾਦ ਖੜਾ ਕਰ ਰੱਖਿਆ ਏ ਜਿਸ ਬਦਮਾਸ਼ ਨੇ ਅੱਜ ਮੈਨੂੰ ਕੱਖੋਂ ਹੌਲਾ ਕਰ ਦਿੱਤਾ ਏ।
ਦੁਨੀਆਂ ਹੱਸਦੀ, ਵੱਸਦੀ ਰਸਦੀ ਏ, ਇੱਕੋ ਮਹੀਨੇਂ ਜਹਾਨ ਦੀ ਚੋਰ ਹੋ ਗਈ।