ਉੱਠ ! ਹੰਭਲਾ ਮਾਰ, ਬਲਬੀਰ ਸ਼ੇਰਾ। ਦੁਨੀਆਂ ਵੇਖ ਕੀਕਰ ਛਾਲਾਂ ਮਾਰ ਰਹੀ ਏ ! ਪੜ੍ਹ ਪੜ੍ਹ ਵਿੱਦਿਆ, ਟੋਲ ਕੇ ਇੱਟ ਚੂਨਾ, ਕਿਸਮਤ ਆਪਣੀ ਆਪੇ ਉਸਾਰ ਰਹੀ ਏ।
ਉੱਠ ਤਾਂ, ਕੀ ਛਾੜਾ ਪਾਇਆ ਈ ! ਜਣਦਿਆਂ-ਖਾਣੀ ! ਪਲੇ ਪਲੇ ਰੋਣ ਡਹਿ ਪੈਨੀ ਏਂ । ਦਸੀਂ ਘਰੀਂ ਲਾਗੇ ਸੁਣਾਉਣ ਲਈ । ਪਖੰਡ ! ਕੀ ਹੋਇਆ ਨੀ ਤੈਨੂੰ ? ਫੱਟ ਲੱਗਾ ਈ ? ਤਲਵਾਰ ਵੱਜੀ ਊ?
ਤੁਸੀਂ ਭਰਾ ਹੋ ਕੇ ਕਿਉਂ ਨਿੱਕੀ ਨਿੱਕੀ ਗੱਲੋਂ ਛਿੱਤਰ-ਖੌਂਸੜਾ ਹੋ ਪੈਂਦੇ ਹੋ?
ਮੈਂ ਤੇਰੀ ਛਿੱਤਰ ਜਿੰਨੀ ਵੀ ਪਰਵਾਹ ਨਹੀਂ ਕਰਦਾ। ਤੂੰ ਜੋ ਮਰਜ਼ੀ ਆਉਂਦੀ ਊ, ਕਰ ਲੈ।
ਜਦੋਂ ਚੋਰ ਚੋਰੀ ਕਰਦਿਆਂ ਫੜ੍ਹਿਆ ਗਿਆ ਤਾਂ ਲੋਕਾਂ ਨੇ ਉਸ ਦੇ ਬਹੁਤ ਛਿੱਤਰ ਫੇਰੇ।
ਉਸ ਦੇ ਸਿਰ ਤੇ ਮਾਇਆ ਦਾ ਭੂਤ ਸਵਾਰ ਹੋਇਆ ਹੋਇਆ ਹੈ। ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਹਰ ਇਕ ਨੂੰ ਛਿੱਤਰ ਹੀ ਵਿਖਾਂਦਾ ਹੈ।
ਕੁਝ ਲੋਕ ਪੱਕੇ ਛਿੱਤਰਾਂ ਦੇ ਯਾਰ ਹੁੰਦੇ ਹਨ, ਪਿਆਰ ਨਾਲ ਸਮਝਦੇ ਹੀ ਨਹੀਂ।
ਅੱਜ ਜੇ ਕਿਤੇ ਮਾਲਕਾਂ ਸਾਹਵੇਂ ਚਾਰ ਗੱਲਾਂ ਕਰਨੀਆਂ ਪੈ ਜਾਣ, ਤਾਂ ਤੁਹਾਡੇ ਵਿੱਚ ਕਿਹੜਾ ਏ ਜਿਹੜਾ ਉਨ੍ਹਾਂ ਨਾਲ ਟਾਕਰਾ ਕਰ ਸਕੇ, ਤੁਹਾਨੂੰ ਸਾਨੂੰ ਤਾਂ ਉਨ੍ਹਾਂ ਛਿੱਬੀਆਂ ਨਾਲ ਉਡਾ ਦੇਣਾ ਏਂ। ਬਾਬੂ ਈ ਸੀ ਜਿਹੜਾ ਸਭਨਾਂ ਦੇ ਮੂੰਹਾਂ ਤੇ ਮੋਹਰਾਂ ਜੜ ਆਇਆ ਕਰਦਾ ਸੀ।
ਅੱਜ-ਕੱਲ੍ਹ ਸਾਰੇ ਦੁਕਾਨਦਾਰ ਗ੍ਰਾਹਕਾਂ ਦੀ ਖ਼ੂਬ ਛਿੱਲ ਲਾਹੁੰਦੇ ਹਨ।
ਜਦੋਂ ਅਧਿਆਪਕਾ ਜੀ ਜਮਾਤ ਤੋਂ ਬਾਹਰ ਆਏ ਤਾਂ ਸਾਰੇ ਬੱਚੇ ਛਿੰਝ ਪਾਉਣ ਲੱਗ ਪਏ।
ਤੁਸੀਂ ਮਖੌਲਾਂ ਮਖੌਲਾਂ ਵਿੱਚ ਹੀ ਇੱਥੇ ਛਿੰਝ ਪਵਾ ਕੇ ਛੱਡੋਗੇ। ਤੁਹਾਨੂੰ ਉਸਦੇ ਸੁਭਾ ਦਾ ਪਤਾ ਵੀ ਹੈ ਕਿ ਉਹ ਮਖੌਲ ਨਹੀਂ ਸਹਾਰਦਾ; ਫਿਰ ਐਵੇਂ ਉਸ ਨੂੰ ਟਿੱਚਰਾਂ ਕਰਦੇ ਹੋ।
ਅਖੀਰ ਏਥੋਂ ਤੱਕ ਹੋਇਆ ਕਿ ਸਰਲਾ ਦੀਆਂ ਅੱਖਾਂ ਵਿੱਚ ਕੋਈ ਅਲੌਕਿਕ ਜੇਹੀ ਚਮਕ ਆ ਗਈ- ਅਜੇਹੀ ਚਮਕ, ਜਿਸ ਦੇ ਇੱਕੋ ਝਲਕਾਰੇ ਨਾਲ ਜਗਤ ਸਿੰਘ ਦੇ ਕਾਮੀ ਮਨਸੂਬੇ ਛਿੰਨ ਭਿੰਨ ਹੋ ਜਾਂਦੇ ਸਨ ਤੇ ਉਹ ਕੋਈ ਇਸ ਕਿਸਮ ਦਾ ਸ਼ਬਦ ਜ਼ਬਾਨ ਤੇ ਲਿਆ ਹੀ ਨਹੀਂ ਸੀ ਸਕਦਾ।