ਕਈ ਲੋਕ ਕਿਸੇ ਦੇ ਘਰ ਜਾ ਕੇ ਛਾਉਣੀ ਲਾਕੇ ਹੀ ਬੈਠ ਜਾਂਦੇ ਹਨ।
ਜਦੋਂ ਉਹਨਾਂ ਦੀ ਮਾਂ ਉਹਨਾਂ ਨੂੰ ਲੱਭਣ ਲੱਗੀ ਤਾਂ ਦੋਨੋਂ ਜਣੇ ਛਾਈਂ-ਮਾਈਂ ਹੋ ਗਏ।
ਕੋਮਲ ਨੇ ਮਦਨ ਵਿੱਚ ਕੋਈ ਸਰੀਰਕ ਸੁਹੱਪਣ ਵੀ ਨਹੀਂ ਵੇਖਿਆ ਸੀ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੜੀ ਛੇਤੀ ਛੇਤੀ ਮਦਨ ਉਸ ਦੇ ਜੀਵਨ ਤੇ ਛਾ ਗਿਆ, ਖਾਬਾਂ ਨਾਲੋਂ ਵੀ ਛੇਤੀ ਛੇਤੀ।
ਰੂਪ ਜਗੀਰ ਤੋਂ, ਗੁੱਝਾ ਤੇ ਨਿੱਗਰ ਯਾਰ ਹੋਣ ਕਰਕੇ, ਕੋਈ ਗੱਲ ਲੁਕਾ ਕੇ ਨਹੀਂ ਰੱਖਦਾ ਸੀ । ਉਸ ਚੰਨ ਤੇ ਸ਼ਾਮੋ ਦੇ ਮੇਲ ਦੀ ਗੱਲ ਵੀ ਦੱਸ ਦਿੱਤੀ ਸੀ। ਹੁਣ ਰੂਪ ਦੀਆਂ ਕਾਹਲੀਆਂ ਨਜ਼ਰਾਂ ਨੇ ਸਾਰਾ ਮੇਲਾ ਛਾਣ ਸੁੱਟਿਆ, ਪਰ ਚੰਨੋਂ ਤੇ ਸ਼ਾਮੋ ਦਾ ਕਿਤੋਂ ਬੋਲ ਵੀ ਨਾ ਪਿਆ।
ਪਾਲ ਰਿਹਾ ਹੈਂ ਖਲਕਤ ਨੂੰ, ਤੂੰ ਅਪਣਾ ਲਹੂ ਪਸੀਨਾ ਕਰਕੇ, ਲੂੰ ਲੂੰ ਅਪਣਾ ਵੰਡ ਰਿਹਾ ਹੈਂ, ਛਾਤੀ ਉਤੇ ਪੱਥਰ ਧਰ ਕੇ । ਉਠਦੇ ਨੇ ਜਦ ਕਾਲੇ ਬੱਦਲ, ਬੋਹਲ ਤੇਰੇ ਤੋਂ ਪੰਡਾ ਚਾ ਕੇ, ਚਾਂਦੀ ਸੋਨਾ ਜਾਣ ਖਿਲਾਰੀ, ਬੜੀਆਂ ਲਾ ਕੇ ਰੋੜ੍ਹ ਵਾਹ ਕੇ ।
ਤੂੰ ਆਪਣੀ ਹੈਸੀਅਤ ਨੂੰ ਐਵੇਂ ਛਾਤੀ ਤੇ ਹੱਥ ਮਾਰ ਨਾਂਹ ਕਹੀ ਜਾ ਕਿ ਤੂੰ ਇਹ ਚਾੜ੍ਹ ਕੇ ਵਾਪਸ ਮੁੜੇਂਗਾ।
ਪੁੱਤ੍ਰ ਕਿਉਂ ਸਾਡੀ ਛਾਤੀ ਤੇ ਚੱਕੀ ਝੋਨਾ ਏਂ ? ਤੇਰੇ ਲਈ ਐਡੇ ਦੁੱਖ ਭੋਗੇ, ਭਈ ਵੱਡਾ ਹੋ ਕੇ ਸਾਨੂੰ ਸੁੱਖ ਦਿਊ । ਏਹ ਸੁਖ ਦੇਣ ਲੱਗਾ ਏਂ ?
ਰੱਜੀ ਆਪਣੀ ਭੈਣ ਦੀ ਛਾਤੀ 'ਤੇ ਮੂੰਗ ਦਲਦੀ ਰਹਿੰਦੀ ਹੈ।
ਜਦ ਮਹਿੰਦਰ ਦਾ ਮਕਾਨ ਸੜ ਗਿਆ ਤਾਂ ਉਸ ਪਿਉ ਦਾਦੇ ਦੇ ਵੇਲੇ ਤੋਂ ਚਲੇ ਆਉਂਦੇ ਘਰ ਨੂੰ ਸੁਆਹ ਦੀ ਢੇਰੀ ਬਣਿਆ ਵੇਖ ਕੇ ਮਹਿੰਦਰ ਦੀ ਛਾਤੀ ਪਾਟਣ ਲਗੀ, ਪਰ ਇਹ ਗੱਲਾਂ ਅਚਲਾ ਉਹਦੇ ਮੂੰਹ ਤੋਂ ਨਾ ਪੜ੍ਹ ਸਕੀ।
ਪਸ਼ੂਆਂ ਦੇ ਲੰਘਣ ਨਾਲ ਮੇਰੇ ਖੇਤ ਦੀ ਵਾੜ ਵਿੱਚ ਰਾਹ ਹੋ ਗਿਆ ਸੀ ; ਫਿਰ ਬੰਦਿਆਂ ਨੇ ਵੀ ਉੱਥੋਂ ਹੀ ਲੰਘਣਾ ਸ਼ੁਰੂ ਕਰ ਦਿੱਤਾ। ਮੈਂ ਉੱਥੇ ਛਾਪਾ ਦੇ ਕੇ ਆ ਰਿਹਾ ਹਾਂ।
ਕੱਲ੍ਹ ਪੁਲਿਸ ਨੇ ਕਿਸਾਨ ਪਾਰਟੀ ਦੇ ਦਫ਼ਤਰ ਤੇ ਛਾਪਾ ਮਾਰਿਆ ਅਤੇ ਕਈ ਕਾਗਜ਼ਾਤ ਤੇ ਫਾਈਲਾਂ ਕਬਜ਼ੇ ਵਿੱਚ ਲੈ ਲਈਆਂ।
ਇਹ ਛਾਪਾ ਮਿੱਲ ਵਿੱਚੋਂ ਹੀ ਕੱਪੜੇ ਤੇ ਲੱਗ ਕੇ ਆਂਦਾ ਹੈ; ਦੋ ਤਿੰਨ ਵਾਰੀ ਧੋਣ ਨਾਲ ਆਪੇ ਲੱਥ ਜਾਏਗਾ।