ਇਹ ਉੱਕਾ ਹੀ ਛਿੱਤਰ ਦਾ ਮਿੱਤਰ ਹੈ, ਇਸ ਦੀ ਕੁਝ ਦਿਨਾਂ ਮਗਰੋਂ ਚੰਡ ਬਹਾਉਣੀ ਪੈਂਦੀ ਹੈ, ਤਦ ਹੀ ਠੀਕ ਰਹਿੰਦਾ ਹੈ। ਨਹੀਂ ਤੇ ਕੰਮ ਦਾ ਧਿਆਨ ਹੀ ਨਹੀਂ ਰੱਖਦਾ।
"ਮੈਂ ਇਸ ਪ੍ਰਕਾਸ਼ ਦੀ ਸ਼ਕਲ ਵੇਖਣ ਤੋਂ ਬੇਜ਼ਾਰ ਹਾਂ ।” ਬਸ ਇਤਨੀ ਗੱਲ ਦਾ ਮੇਰੇ ਮੂੰਹੋਂ ਨਿਕਲਣਾ ਸੀ ਕਿ ਮਾਤਾ ਜੀ ਨੂੰ ਚੰਡਾਲ ਚੜ੍ਹ ਗਿਆ, ਤੇ ਮੇਰੇ ਫੜਦਿਆਂ ਫੜਦਿਆਂ ਮੱਥਾ ਲਹੂ ਲੁਹਾਣ ਕਰ ਲਿਆ।
ਉਹ ਪੂਰੇ ਉਸਤਾਦਾਂ ਦਾ ਚੰਡਿਆ ਹੋਇਆ ਹੈ; ਕਿਸੇ ਤੋਂ ਕਸਰ ਨਹੀਂ ਖਾਂਦਾ ਤੇ ਕੰਮ ਵਿੱਤੋਂ ਵੱਧ ਕਰ ਦਿੰਦਾ ਹੈ।
ਹਰਮਿੰਦਰ ਤਾਂ ਹਮੇਸ਼ਾ ਚੰਦ ਹੀ ਚਾੜ੍ਹਦਾ ਰਹਿੰਦਾ ਹੈ।
ਓੜਕ ਰੋ ਧੋ ਮਾਪਿਆਂ ਆਂਦਰ ਦਿੱਤੀ ਤੋੜ, ਸੁੱਟ ਗਏ ਟੁਕੜੀ ਚੰਦ ਦੀ ਰੱਬ ਨੂੰ ਰਾਖਾ ਛੋੜ।
ਇਕ ਦਿਨ ਜਹਾਨੇ ਦੀ ਤ੍ਰੀਮਤ ਫੌਜੋ, ਭਾਗ ਭਰੀ ਦੇ ਘਰ ਆਈ । ਭਾਗ ਭਰੀ ਹੈਰਾਨ ਸੀ ਇਹ ਚੰਨ ਕਿਧਰੋਂ ਚੜ੍ਹ ਆਇਆ। ਕਿਤਨਾ ਚਿਰ ਫੌਜੋ ਬੈਠੀ ਬੱਚੇ ਦਾ ਹਾਲ ਪੁੱਛਦੀ ਰਹੀ।
ਰਾਤ ਦਾ ਕਾਫੀ ਹਿੱਸਾ ਉਸ ਨੇ ਇਸੇ ਸੋਚ ਵਿੱਚ ਗੁਜ਼ਾਰ ਦਿੱਤਾ ਕਿ ਚਿੱਠੀ ਪਾਵੇ ਤਾਂ ਕਿਸ ਤਰ੍ਹਾਂ ਪਾਵੇ। ਤੇ ਜੇ ਨਾ ਪਾਈ ਗਈ ਤਾਂ ਹੋ ਸਕਦਾ ਹੈ ਉਹ ਬੇਵਕੂਫ ਜਿਹਾ ਯੂਸਫ ਕੋਈ ਹੋਰ ਹੀ ਚੰਨ ਚੜ੍ਹਾ ਬਹੇ ।
ਜੇ ਸੱਸ ਸਹੁਰਾ ਨੂੰਹ ਨੂੰ ਧੀ ਸਮਝਣ ਤੇ ਉਹ ਉਨ੍ਹਾਂ ਨੂੰ ਮਾਪੇ ਜਾਣੇ ਤਾਂ ਟੱਬਰਾਂ ਵਿੱਚ ਨਿੱਤ ਦੀ ਕੁੜ ਕੁੜ ਤੇ ਦੁਫੇੜ ਬਹੁਤ ਹੱਦ ਤੀਕ ਦੂਰ ਹੋ ਜਾਏਗੀ ਤੇ ਮਾਪੇ ਪੁੱਤ੍ਰ, ਧੀਆਂ, ਭੈਣਾਂ, ਭਰਾ, ਇਕ ਦੂਜੇ ਨੂੰ ਚੰਨ ਤਾਰੇ ਵਾਂਗੂ ਵੇਖਣਗੇ।
ਸਿਆਣੇ ਠੀਕ ਹੀ ਕਹਿੰਦੇ ਹਨ ਕਿ ਚੰਨ 'ਤੇ ਥੁੱਕਿਆ ਮੂੰਹ 'ਤੇ ਪੈਂਦਾ ਹੈ।
ਜੇ ਤੂੰ ਮੁੜ ਕੇ ਉਸ ਦੇ ਘਰ ਗਿਆ ਤਾਂ ਮੈਂ ਤੇਰਾ ਚੰਮ ਉਧੇੜ ਦਿਆਂਗਾ। ਜਦ ਉਨ੍ਹਾਂ ਨਾਲ ਸਾਡੀ ਬੋਲ ਚਾਲ ਨਹੀਂ, ਤੇਰਾ ਕਿਹਾ ਮਿਤਰਾਨਾ ਹੋਇਆ ?
ਸ਼ਾਹ ਜ਼ਰਾ ਕਰੜਾ ਹੋ ਕੇ ਬੋਲਿਆ । ਭਾਗ ਭਰੀ ਦੌੜ ਵੱਟ ਛੱਡੀ । ਨਵਾਬ ਖ਼ਾਨ ਇੱਕ ਅਧ ਵੇਰ ਟੋਕਿਆ, ਪਰ ਸ਼ਾਹ ਹੋਰਾਂ ਨੂੰ ਲਾਲ ਪੀਲਾ ਹੁੰਦਾ ਵੇਖ ਛਹਿ ਗਿਆ।
ਤੂੰ ਕਿਸੇ ਕੰਮ ਲੱਗ; ਐਵੇਂ ਛਕਾ ਪਊਆ ਕਰਦਾ ਫਿਰਦਾ ਏਂ।