ਚਲੇ ਜਾਣ ਦਾ ਹੁਕਮ ਹੋਣ ਤੇ ਵੀ ਉਨ੍ਹਾਂ ਵਿੱਚੋਂ ਕਿਸੇ ਦੇ ਕਦਮ ਨਾ ਉੱਠ ਸਕੇ । ਮੈਨੇਜਰ ਵੀ ਲਿਖਦਾ ਲਿਖਦਾ ਚੋਰ ਅੱਖਾਂ ਨਾਲ ਤੱਕ ਲੈਂਦਾ ਸੀ ਕਿ ਬਲਾ ਟਲੀ ਹੈ ਕਿ ਨਹੀਂ। ਪਰ ਉਹ ਜਿਉਂ ਦੇ ਤਿਉਂ ਖੜੋਤੇ ਰਹੇ।
ਦੋਸ਼ ਇੰਨਾ ਹੀ ਹੈ, ਇਹ ਏਸੇ ਹੀ ਗੱਲ ਦੇ ਚੋਰ ਹਨ।
ਕੌੜੀ—(ਮੈਂ ਇਹਨੂੰ ਬਿਲਕੁਲ ਨਹੀਂ ਮਾਰਿਆ) ਏਹ ਝੂਠ ਮਾਰਦੀ ਏ ; ਉਹਦੀਆਂ ਗੱਲਾਂ ਸੱਚੀਆਂ ਹੋ ਗਈਆਂ, ਤੇ ਮੇਰੀਆਂ ਝੂਠੀਆਂ ! ਮੈਂ ਕਿੱਥੇ ਜਾਵਾਂ । ਕਿਹੜੇ ਖੂਹ ਡੁੱਬਾਂ ! ਮੁਕੰਦਾ-ਬੱਸ ! ਨਾਲੇ ਚੋਰ ਨਾਲੇ ਚਤਰ ; ਨਾਲੇ ਮਾਰਿਆ ਈ; ਤੇ ਨਾਲੇ ਸੱਚੀ ਪਈ ਬਣਨੀ ਏਂ; ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ।
ਪਰ ਜਿਉਂ ਹੀ ਰਾਤੀਂ ਸਿਨਮਿਉਂ ਆਉਣ ਤੇ ਉਰਵਸ਼ੀ ਦੇ ਬੂਹੇ ਅੱਗੇ ਉਸ ਨਾਲ ਉਰਵਸ਼ੀ ਦੇ ਵਰਤਾਉ ਨੂੰ ਤੱਕਿਆ, ਉਸੇ ਘੜੀ ਤੋਂ ਪ੍ਰਕਾਸ਼ ਦੇ ਦਿਲ ਵਿੱਚ ਚੋਰ ਵੜ ਗਿਆ।
ਜਦੋਂ ਰਵਿੰਦਰ ਦੇ ਬਾਪੂ ਨੇ ਚੋਲਾ ਛੱਡਿਆ ਤਾਂ ਉਸ ਦੇ ਪੁੱਤਰ ਵੈਰਾਗ ਵਿੱਚ ਆ ਗਏ।
ਮੈਂ ਹਾਂ ਜ਼ਹੀਫ, ਕਬਰ ਕਿਨਾਰੇ, ਇਸ ਨੂੰ (ਧੀਦੋ) ਬਹੁਤ ਬਲਾਈ, ਘਰ ਵਿਚ ਵੈਰ ਚਿਣਗ ਹੋ ਚੋਲੇ, ਏ ਢਿੱਲ ਬਣਦੀ ਨਾਹੀ।
ਇੰਨੀ ਚੌਕੜੀ ਕੋਈ ਉੱਠ ਕੇ ਦੱਸੇ ਤੇ ਪਤਾ ਲੱਗੇ ; ਇਹ ਤੇ ਵੀਹ ਫੁੱਟ ਤੋਂ ਵੀ ਵੱਧ ਹੋਣੀ ਹੈ।
ਬਾਹਰਾ ਸਿੰਘ ਨੇ ਦੋ ਚੌਕੜੀਆਂ ਭਰੀਆਂ ਤੇ ਨਜ਼ਰਾਂ ਤੋਂ ਲੋਪ ਹੋ ਗਿਆ।
ਜਦੋਂ ਮੁਸੀਬਤ ਆਉਂਦੀ ਹੈ ਤਾਂ ਵੱਡਿਆਂ ਵੱਡਿਆਂ ਦੀ ਵੀ ਚੌਕੜੀ ਭੁੱਲ ਜਾਂਦੀ ਹੈ।
ਗੁਰਦੁਆਰੇ ਵਿੱਚ ਸਦਾ ਚੌਕੜੀ ਮਾਰ ਕੇ ਬੈਠਣਾ ਚਾਹੀਦਾ ਹੈ।
ਨਰਮੇ ਦਾ ਭਾਅ ਘਟਨ ਨਾਲ ਉਨ੍ਹਾਂ ਦੇ ਤੇ ਚੌਕਾ ਪੈ ਜਾਣਾ ਹੈ।
ਚੰਗਾ ਭਲਾ ਸਾਹਿਬ ਗੱਲ ਮੰਨ ਗਿਆ ਸੀ ਉਸ ਨੇ ਆਪਣੀ ਬੇਵਕੂਫੀ ਨਾਲ ਚੌਕਾ ਫੇਰ ਦਿੱਤਾ।