ਤੁਸਾਂ ਲੋਕਾਂ ਇਹੋ ਜੇਹੀਆਂ ਗੱਲਾਂ ਦਾ ਪ੍ਰਚਾਰ ਕਰ ਕੇ ਭਾਰਤ ਦੀ ਇਸਤ੍ਰੀ ਨੂੰ ਬਿਲਕੁਲ ਕੱਚ ਦੀ ਵੰਗ ਜਾਂ ਲਾਜਵੰਤੀ ਦਾ ਬੂਟਾ ਬਣਾ ਦਿੱਤਾ ਹੈ ਕਿ ਜ਼ਰਾ ਕੁ ਜਿੰਨੀ ਛੂਹ ਜਾਂ ਹਵਾ ਦੇ ਬੁਲ੍ਹੇ ਨਾਲ ਹੀ ਉਸ ਦਾ ਨਾਰੀ-ਪੁਣਾ ਟੁੱਟ ਕੇ ਚੀਨੀ ਚੀਨੀ ਹੋ ਜਾਂਦਾ ਹੈ।
ਸਾਥੀ ਦੇ ਕੁਰਾਹੇ ਜਾਣ ਤੇ ਗੁੱਸਾ ਆ ਹੀ ਜਾਂਦਾ ਹੈ । ਦੋਹਾਂ ਸਹੇਲੀਆਂ ਦਾ ਪਿਆਰ ਚਾਵਾਂ ਦੀ ਥਾਂ ਦਰਦ ਚੀਸਾਂ ਵਿੱਚ ਵੀ ਸਮਾਨ ਸੀ। ਸ਼ਾਮੋਂ ਦੀ ਬਦਨਾਮੀ ਚੰਨੋ ਦਾ ਦਿਲ ਚੀਰ ਗਈ ਸੀ । ਉਸ ਨੂੰ ਏਨ੍ਹਾਂ ਦਾ ਫ਼ਿਕਰ ਕਈ ਵਾਰੀ ਬੜਾ ਔਖਾ ਕਰ ਜਾਂਦਾ।
ਉਸ ਨੇ ਬਥੇਰੀ ਚੀਂ ਪੀਂ ਕੀਤੀ, ਪਰ ਪਰਾਏ ਪੁੱਤਰਾਂ ਨੇ ਧਰ ਕੇ ਅੱਗੇ ਲਾ ਲਿਆ ਤੇ ਥਾਣੇ ਲੈ ਗਏ।
ਰਾਧਾ ਨੇ ਕਿਹਾ, ਸਾਨੂੰ ਕਿਸੇ ਨੂੰ ਚੁਆਤੀਆਂ ਨਹੀਂ ਲਾਉਣੀਆਂ ਚਾਹੀਦੀਆਂ।
ਜ਼ਿਮੀਂਦਾਰ ਤੇ ਉਸ ਦਿਆਂ ਸਾਥੀਆਂ ਨੇ ਕਾਮਿਆਂ ਨੂੰ ਸੱਦ ਕੇ ਉਨ੍ਹਾਂ ਨੇ ਸ਼ਿਕਾਰ ਨੂੰ ਬੱਧਾ, ਤੇ ਖੁਰਜੀਆਂ ਵਿੱਚ ਸੰਭਾਲਿਆ ਤੇ ਟੋਰਿਆ ਤੇ ਆਪ ਟੁਰਨ ਤੋਂ ਪਹਿਲੇ ਉਹਨਾਂ ਨੇ ਸੋਚਿਆ ਪੰਜੇ ਦੇ ਪੰਜੇ ਇੱਕ ਇੱਕ ਚੁਸਕੀ ਲਾ ਲੈਣ । ਫਲਾਹ ਦੇ ਦਰਖ਼ਤ ਹੇਠ ਬੈਠ ਕੇ ਸ਼ੇਰੇ ਨੇ ਬੋਤਲ ਖੋਲ੍ਹ ਦਿੱਤੀ।
...ਪਰ ਪ੍ਰਕਾਸ਼ ਜਿਸ ਨੇ ਸੀਟ ਤੇ ਬੈਠਿਆਂ ਹੀ ਉਸ ਨੂੰ ਸੜਕ ਤੇ ਫਿਰਦਿਆਂ ਤੱਕ ਲਿਆ ਸੀ, ਖੜਕਵੀਂ ਆਵਾਜ਼ ਵਿੱਚ ਬੋਲਿਆ-"ਇਹ ਕੀਹ ਗੱਲ ਏ ਮਾਸਟਰ ! ਬੜੀ ਚੁਹਲ ਕਦਮੀ ਹੋਣ ਡਹੀ ਹੋਈ ਏ ਅੱਜ ?”
ਮੈਨੂੰ ਵੀ ਹੁਣ ਜੀਉਣ ਦੀ ਐਡੀ ਕੋਈ ਸੱਧਰ ਨਹੀਂ ; ਬਥੇਰਾ ਜੀਉ ਲਿਆ ਏ। ਹੁਣ ਤੇ ਰੱਬ ਮੈਨੂੰ ਚੁੱਕ ਈ ਲਏ ਤੇ ਚੰਗੀ ਗੱਲ ਏ।
ਦਿਲ ਹੀ ਦਿਲ ਵਿੱਚ ਉਹ ਆਪਣੇ ਆਪ ਨੂੰ ਲਾਹਨਤ ਮੁਲਾਮਤ ਕਰਨ ਲੱਗਾ, ਕਿ ਕਿਉਂ ਉਸ ਨੇ ਇੱਕ ਬੇਵਕੂਫ ਦੋਸਤ ਦੀ ਚੁੱਕ ਵਿੱਚ ਆ ਕੇ ਇਹੋ ਜੇਹੇ ਉੱਚ ਆਤਮਾਂ ਦੀ ਨੀਤ ਉੱਤੇ ਸ਼ੱਕ ਕੀਤਾ।
ਸਭ ਤੋਂ ਬਹੁਤਾ ਤਾਂ ਅੱਜ ਸ਼ਾਮ ਦੀ ਚਾਹ ਪਾਰਟੀ ਵਾਲੀਆਂ ਗੱਲਾਂ ਬਾਤਾਂ ਦਾ ਸਿਲਸਲਾ, ਜਿਸ ਦੇ ਦੌਰਾਨ ਉਸ ਦੇ ਦੋਸਤ ਸੇਠ ਪੰਨਾ ਲਾਲ ਦੀਆਂ ਕਹੀਆਂ ਹੋਈਆਂ ਕੁਝ ਖਾਸ ਗੱਲਾਂ ਮੁੜ ਮੁੜ ਉਸ ਦੀਆਂ ਪੁੜਪੁੜੀਆਂ ਵਿੱਚ ਚੁਟਕੀਆਂ ਭਰਦੀਆਂ ਸਨ।
ਕੌੜੀ- ਖਬਰੇ, ਏਹਨਾਂ ਮੁੰਡਿਆਂ ਦੀ ਅਕਲ ਨੂੰ ਕੀਹ ਹੋ ਜਾਂਦਾ ਏ ਪੜ੍ਹ ਕੇ ! ਪ੍ਰੇਮੀ- ਭੈਣ ! ਕੁਝ ਨਾ ਪੁੱਛ, ਚੁੱਪ ਈ ਭਲੀ । ਕੀਹ ਦੱਸਾਂ ? ਏਹੋ ਮੁੰਡਾ ਐਡਾ ਭੋਲਾ ਤੇ ਗ਼ਰੀਬ ਹੁੰਦਾ ਸੀ...ਜਦੋਂ ਦਾ ਬਸ ਲਾਹੌਰ ਗਿਆ ਏ, ਸਾਈਂ ਜਾਣੇ ਕੀ ਵੱਗ ਗਈ ਏ ਮੱਤ ਨੂੰ।
ਉਸ ਨੂੰ ਬੜੀ ਭਾਰੀ ਸ਼ਰਮ ਮਹਿਸੂਸ ਹੋਣ ਲੱਗੀ ਤੇ ਉਸ ਨੇ ਮੁੰਡੇ ਦੀ ਇਹ ਮੰਗ ਵਾਜਬ ਹੀ ਸਮਝੀ, ਜਿਹੜਾ ਉਸ ਨੂੰ ਰਾਂਝਾ ਕਹਿਣ ਤੋਂ ਵਰਜ ਰਿਹਾ ਸੀ । ਦੋ ਚਾਰ ਮਿੰਟਾਂ ਲਈ ਦੁਪਾਸੀਂ ਚੁੱਪ ਵਰਤ ਗਈ।
ਉਸ ਦੇ ਹੁਨਰ ਦਾ ਮੁੱਲ ਤੇ ਤਾਂ ਪਵੇ ਜੇ ਟਿਕ ਕੇ ਕਿਸੇ ਥਾਂ ਕੰਮ ਕਰੇ। ਉਹ ਤੇ ਨਿਰਾ ਚੁਫੇਰ ਗੜ੍ਹੀਆ ਹੈ। ਕਦੇ ਇੱਥੇ ਤੇ ਕਦੇ ਕਿੱਥੇ।