ਰਾਤ ਨੂੰ ਉਹ ਬਿਲਕੁਲ ਠੀਕ ਠਾਕ ਸੁੱਤਾ। ਸਵੇਰੇ ਦੇਰ ਤੀਕ ਨਾ ਉੱਠਿਆ। ਜਦੋਂ ਕੱਪੜਾ ਚੁੱਕ ਕੇ ਵੇਖਿਆ ਤਾਂ ਚਿੱਤ ਹੋਇਆ ਪਿਆ ਸੀ।
ਤੁਸਾਂ ਹੁਣ ਇੱਥੋਂ ਕਿਉਂ ਚਿੱਤ ਚਾ ਲਿਆ ਹੈ । ਕੀ ਕੋਈ ਸੇਵਾ ਵਿੱਚ ਕਸਰ ਹੈ ਜਾਂ ਸਾਡੇ ਪਾਸੋਂ ਕੋਈ ਅਵੱਗਿਆ ਹੋ ਗਈ ਹੈ ? ਕਿਰਪਾ ਕਰ ਕੇ ਸਾਡੇ ਪਾਸ ਹੀ ਰਹੁ।
ਆ ਰਹੇ ਸਾਰੇ ਟਾਕਰਿਆਂ ਲਈ ਬਹੁਤ ਮਾਇਆ ਦੀ ਲੋੜ ਪਏਗੀ । ਹੋਰ ਕਈ ਖ਼ਰਚ ਪੈਣਗੇ, ਜਿੰਨ੍ਹਾਂ ਦਾ ਇਸ ਵੇਲੇ ਚਿੱਤ ਚੇਤਾ ਵੀ ਨਹੀਂ। ਅਸਾਂ ਸਾਰੀ ਕੌਮ ਵਿੱਚ ਜਜ਼ਬਾ ਪੈਦਾ ਕਰ ਕੇ ਕੌਮ ਨੂੰ ਜਥੇਬੰਦ ਕਰਨਾ ਹੈ।
ਇਸ ਘੜੀ ਮੁੜੀ ਇੱਕੋ ਤਰ੍ਹਾਂ ਦੇ ਜਵਾਬ ਨੇ ਉਸ ਦੇ ਸਬਰ ਨੂੰ ਹੋਰ ਚਿੱਪ ਚੜ੍ਹਾ ਦਿੱਤੀ ਤੇ ਅੱਗੇ ਨਾਲੋਂ ਵੀ ਵਧੇਰੇ ਕਾਹਲੀ ਪਾ ਕੇ ਪੁੱਛਿਆ- ''ਤੂੰ ਆਦਮੀ ਏਂ ਕਿ ਗਧਾ, ਪਤਾ ਨਹੀਂ ਲਗਦਾ ਤੈਨੂੰ, ਕਿ ਮੈਂ ਕੀ ਪੱਛਦੀ ਪਈ ਆਂ ਤੇਰੇ ਕੋਲੋਂ ? ਦੱਸ ਛੇਤੀ, ਕੀ ਗੱਲ ਏ?
ਬਾਦਸ਼ਾਹ ਦੇ ਮਹਿਲ ਦੇ ਇਰਦ ਗਿਰਦ ਇੰਨਾ ਪਹਿਰਾ ਰੱਖਿਆ ਜਾਂਦਾ ਹੈ ਕਿ ਮਨੁੱਖ ਤਾਂ ਕੀ, ਲਾਗੇ ਚਿੜੀ ਵੀ ਨਹੀਂ ਫਟਕ ਸਕਦੀ।
ਦਿਨੋ ਦਿਨ ਉਸ ਦੇ ਚਿਹਰੇ ਤੋਂ ਖੁਸ਼ੀ ਤੇ ਉਤਸ਼ਾਹ ਦੇ ਚਿੰਨ੍ਹ ਪਤਲੇ ਪੈਂਦੇ ਜਾਂਦੇ ਸਨ। ਕਦੀ ਕਦੀ ਤਾਂ ਉਹ ਮੈਨੂੰ ਇੰਨਾ ਔਖਾ ਔਖਾ ਜਾਪਣ ਲੱਗ ਪੈਂਦਾ ਕਿ ਮੇਰੇ ਦਿਲ ਨੂੰ ਚਿੰਤਾ ਆ ਘੇਰਦੀ।
ਸ਼ੰਕਰ ਆਪਣੀ ਕੋਠੜੀ ਵਿੱਚ ਬੱਤੀ (ਥੜੇ) ਉੱਤੇ ਲੰਮਾ ਪਿਆ ਪਿਆ ਮਾਲਤੀ ਦੀ ਚਿੰਤਾ ਵਿੱਚ ਘੁਲ ਰਿਹਾ ਹੈ । ਉਹ ਘੜੀ ਮੁੜੀ ਸੋਚਦਾ ਹੈ— ਉਸ ਦਾ ਕੀਹ ਬਣੇਗਾ ? ਮੇਰੇ ਪਿੱਛੋਂ ਖਬਰੇ ਵਿਚਾਰੀ ਦੀ ਕੀ ਹਾਲਤ ਹੋਵੇਗੀ।
ਉਸ ਦੇ ਹਿਰਦੇ ਵਿੱਚ ਉੱਠ ਰਹੀਆਂ ਉਮੰਗਾਂ ਤੇ ਤਰੰਗਾਂ, ਇੱਕ ਇੱਕ ਕਰ ਕੇ ਸਾਰੀਆਂ ਹੀ ਇਸ ਚਿੰਤਾ ਵਿੱਚ ਡੁੱਬ ਗਈਆਂ। ਬਾਕੀ ਦਾ ਖਤ ਪੜ੍ਹਨਾ ਉਸ ਨੇ ਵਿੱਚ ਹੀ ਛੱਡ ਦਿੱਤਾ।
ਜਗਤ ਸਿੰਘ ਦਾ ਕੱਦ ਮਧਰਾ, ਸਰੀਰ ਫੁਰਤੀਲਾ ਤੇ ਚੁਸਤ ਹੈ। ਅੱਖਾਂ ਵਿੱਚੋਂ ਸ਼ਰਾਰਤ ਦੇ ਚਿੰਨ੍ਹ ਟਪਕਦੇ ਹਨ, ਪਰ ਜ਼ਬਾਨ ਡਾਢੀ ਮਿੱਠੀ ਹੈ।
ਕਦੀ ਕਦੀ ਮੈਨੂੰ ਅਚਾਨਕ ਇਸ ਤਰ੍ਹਾਂ ਜਾਪਣ ਲੱਗਦਾ ਜਿਵੇਂ ਮਨਸੂਰ ਦਾ ਦਿਲ ਕਿਸੇ ਮਾਨਸਿਕ ਕੱਸ਼ ਮਕੱਸ਼ ਦਾ ਅਖਾੜਾ ਬਣਿਆ ਹੋਇਆ ਹੈ । ਦਿਨੋਂ ਦਿਨ ਉਸ ਦੇ ਚਿਹਰੇ ਤੇ ਖ਼ੁਸ਼ੀ ਤੇ ਉਤਸ਼ਾਹ ਦੇ ਚਿੰਨ੍ਹ ਪਤਲੇ ਪੈਂਦੇ ਜਾਂਦੇ ਸਨ।
ਅੱਜ ਤੁੰ ਪੁਰਾਣੇ ਵੇਲੇ ਫੋਲਣ ਲੱਗੀ—ਤਾਂ ਪਤਾ ਨਹੀਂ, ਕਿਉਂ ਮੈਂ ਆਪਾਂ ਆਪ ਉਧੜ ਪਈ, ਜਿਵੇਂ ਕਿਸੇ ਮੇਰੀਆਂ ਚੀਸਾਂ ਉੱਤੇ ਦੁੱਧ ਨਿਚੋੜ ਦਿੱਤਾ ਹੋਵੇ।
ਗੱਡੀ ਪਟੜੀ ਤੋਂ ਉੱਤਰ ਗਈ। ਕੁਝ ਡੱਬੇ ਉਲਟ ਗਏ। ਕਈ ਫੱਟੜ ਹੋ ਗਏ। ਹਰ ਪਾਸੇ ਚੀਕ ਚਿਹਾੜਾ ਮੱਚ ਗਿਆ।