ਅਨੰਤ ਰਾਮ ਦੇ ਤੇ ਭਾਂਡੇ ਟੀਂਡੇ ਤੀਕਰ ਕੁਰਕ ਹੋ ਗਏ ਨੇ, ਪਰਾਏ ਪੁੱਤਾਂ ਰਿਣੀ ਚੁਣੀ ਸਭ ਸਾਂਭ ਲਈ ਏ । ਉਹਦੇ ਤੇ ਕਈ ਦਿਨਾਂ ਤੋਂ ਚੁੱਲ੍ਹੇ ਅੱਗ ਨਹੀਂ ਬਲੀ। ਬੁਰਾ ਹਾਲ ਏ।
ਨਾਨਕ ਸਿੰਘ ਦੀ ਰਚਨਾ, ਨਾਨਕ ਸਿੰਘ ਦੀ ਕਲਾ ਦੀ ਅਲੋਚਨਾ, ਕਰਨ ਵਾਲੇ ਬਹੁਤ ਸਾਰੇ ਸਾਹਿਤਕ, ਮਹਾਰਥੀ ਆਪਣੀ ਕਲਮ ਦੀ ਚੁੰਜ ਸਵਾਰ ਰਹੇ ਨੇ। ਉਹਨਾਂ ਨੇ ਪੜਚੋਲ-ਅਸਤਰ ਨਾਲ ਵਾਲ ਦੀ ਖੱਲ ਲਾਹੁਣੀ ਹੈ। ਗੁਣ ਦੋਸ਼ ਦਾ ਨਿਪਟਾਰਾ ਕਰਨਾ ਹੈ।
ਵੱਖੋ ਵੱਖਰੀਆਂ ਢਾਣੀਆਂ ਬਣਾਈ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਕਿਤੇ ਕਿਤੇ ਚੁੰਝ ਚਰਚਾ ਕੁਝ ਵਧੇਰੇ ਗਰਮ ਹੋ ਕੇ ਆਪੋ ਵਿੱਚ ਗਾਲ੍ਹ ਮੰਦੇ ਤੀਕ ਵੀ ਨੌਬਤ ਪਹੁੰਚ ਜਾਂਦੀ।
ਕੁਦਰਤ ਦਾ ਭੰਡਾਰੀ ਕਿਸੇ ਲੱਖਾਂ ਵਿੱਚੋਂ ਇੱਕ ਅੱਧ ਭਾਗਵਾਨ ਨੂੰ ਹੀ ਸਾਰੀਆਂ ਪੂਰੀਆਂ ਦਾਤਾਂ ਦੀ ਬਖਸ਼ਸ਼ ਕਰਦਾ ਹੈ, ਨਹੀਂ ਤਾਂ ਆਮ ਤੌਰ ਤੇ ਹਰ ਮਨੁੱਖ ਦੀ ਜੀਵਨ ਗੱਡੀ ਦੀ ਕੋਈ ਨਾ ਕੋਈ ਚੂਲ ਜ਼ਰੂਰ ਹੀ ਢਿੱਲੀ ਰਹਿ ਜਾਇਆ ਕਰਦੀ ਹੈ।
"ਓ ਛੱਡਿਆ ਵੀ ਕਰ ਸ਼ੇਖ-ਬਿੱਲੀਆਂ ਵਾਲੀਆਂ ਗੱਲਾਂ”, ਪ੍ਰਕਾਸ਼ ਨੇ ਗੱਲ ਟੋਕੀ-"ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾਂ । ਰੋਜ਼ ਕੋਈ ਨਾ ਕੋਈ ਨਵਾਂ ਪਖੰਡ ਖੜਾ ਕਰ ਬਹੇਂਗਾ।”
ਇਸ ਕੁੜੀ ਨੇ ਸਾਨੂੰ ਬੜੀ ਨਕੇਲ ਪਾਈ ਹੋਈ ਏ, ਪਰ ਇਸ ਮੌਕੇ ਤੇ ਜੇ ਕੋਈ ਚੂੰ-ਚਾਂ ਕੀਤੀ, ਤਾਂ ਮੈਂ ਇੱਕ ਨਹੀਂ ਸੁਨਣੀ।
ਮੁਨਸ਼ੀ ਜਮਾਲੇ ਨੂੰ ਜੁੱਤੀਆਂ ਦਬਾ ਦਬ ਮਾਰ ਰਿਹਾ ਸੀ । ਜਮਾਲੇ ਦਾ ਪਿਉ ਸਹਿਮਿਆ ਹੋਇਆ ਅੰਦਰ ਹੀ ਅੰਦਰ ਰੋ ਰਿਹਾ ਸੀ । ਭਾਵੇਂ ਚੱਕ ਦੇ ਸਭ ਮੁਖੀ ਤੇ ਸਿਆਣੇ ਬੰਦੇ ਉੱਥੇ ਇਕੱਠੇ ਹੋਏ ਹੋਏ ਸਨ, ਪਰ ਕੋਈ ਚੂੰ ਨਹੀਂ ਸੀ ਕਰ ਸਕਦਾ।
ਜਦੋਂ ਪੈਸਾ ਨਹੀਂ ਸੀ, ਉਸ ਦਾ ਮਨ ਦੁਖੀ ਸੀ, ਪਰ ਅੱਜ ਉਸ ਦੀ ਆਤਮਾ ਪੀੜਤ ਹੈ। ਜਿਸ ਦਿਨ ਦਾ ਉਹ ਮਹਾਤਮਾ ਉਸ ਦੇ ਅੰਦਰ ਇੱਕ ਨਵੀਂ ਚੇਟਕ ਲਾ ਗਿਆ ਹੈ, ਉਸ ਦੀ ਨੀਂਦਰ ਤੇ ਭੁੱਖ ਹਰਾਮ ਹੋ ਰਹੀ ਹੈ।
ਮੈਨੂੰ ਪਤਾ ਹੀ ਨਹੀਂ ਸੀ ਕਿ ਗੁਰਬਤ ਕੀਹ ਹੁੰਦੀ ਹੈ ਤੇ ਮੁਸੀਬਤ ਕਿਸ ਨੂੰ ਆਖਦੇ ਹਨ। ਮੇਰੇ ਭਾਣੇ ਸਾਰੀ ਦੁਨੀਆਂ ਮੇਰੇ ਵਾਂਗ ਹੀ ਚੈਨ ਦੀ ਬੰਸਰੀ ਵਜਾਉਂਦੀ ਹੋਵੇਗੀ, ਪਰ ਇਸ ਹਾਦਸੇ ਨੇ ਮੇਰੀ ਮੁੱਦਤਾਂ ਦੀ ਨੀਂਦਰ ਖੋਲ੍ਹ ਦਿੱਤੀ।
ਤੀਵੀਂ ਅਤਿ ਦੀ ਸੁੰਦਰ ਸੀ । ਸੌਂ ਕੇ ਉੱਠਣ ਕਰ ਕੇ ਵਾਲ ਕਾਫੀ ਖਿੱਲਰੇ ਸਨ ਫਿਰ ਵੀ ਉਸ ਦਾ ਹੁਸਨ ਚੋਂ ਚੋ ਪੈ ਰਿਹਾ ਸੀ ਤੇ ਜਵਾਨੀ ਫੁੱਟ ਫੁੱਟ ਨਿਕਲ ਰਹੀ ਸੀ।
ਐਹੋ ਜੇਹੀਆਂ ਫੁਲਾਹੁਣੀਆਂ ਦੇ ਦੇ ਕੇ ਸ਼ਾਹ ਹੋਰਾਂ ਜੱਟ ਦੀ ਚੋਟੀ ਆਕਾਸ਼ ਨਾਲ ਲਾ ਦਿੱਤੀ। ਉਨ੍ਹਾਂ ਸਮਝਿਆ ਜੇ ਅੱਜ ਜ਼ਮੀਨ ਦੇ ਤਖਤ ਉੱਤੇ ਕੋਈ ਹਾਠ ਹੈ, ਤਾਂ ਉਹ ਮੈਂ ਹੀ ਹਾਂ।
ਗੱਲਾਂ ਗੱਲਾਂ ਨਾਲ ਉਹ ਤੇ ਚੋਭਾਂ ਮਾਰਦੀ ਹੈ। ਇੱਕ ਗੱਲ ਕਰੀਏ ਤੇ ਵੀਹ ਪਿਛਲੇ ਫੋਲਣੇ ਫੋਲਦੀ ਹੈ ਤੇ ਹਮੇਸ਼ਾ ਗੱਲ ਉਹ ਕਰੇਗੀ ਜਿਸ ਨਾਲ ਅਗਲਾ ਸੜਦਾ ਭੁੱਜਦਾ ਉੱਠ ਜਾਏ।