ਨਹੀਂ ਜੀ ਤੁਸੀਂ ਚੱਲੋਂ, ਮੈਂ ਹਾਲੀ ਨਹੀਂ ਜਾ ਸਕਦੀ। ਮੈਂ ਤੇ ਚੌਕੇ ਭਾਂਡੇ ਤੋਂ ਹੀ ਵਿਹਲੀ ਨਹੀਂ ਹੋਈ। ਹੁਣ ਹੀ ਸਾਰੇ ਰੋਟੀ ਖਾ ਕੇ ਗਏ ਹਨ।
ਅਸੀਂ ਜਦੋਂ ਅੰਮ੍ਰਿਤਸਰ ਗਏ, ਮਹਾਰਾਜ ਦੇ ਹਜੂਰ ਚੌਕੀ ਜ਼ਰੂਰ ਕਰਾਂਗੇ।
ਜਿੰਨ੍ਹਾਂ ਜਿੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਫ਼ਸਾਦਾਂ ਵਿੱਚ ਵਿਸ਼ੇਸ਼ ਹਿੱਸਾ ਲਿਆ, ਉੱਥੇ ਪੁਲਸ ਦੀਆਂ ਚੌਕੀਆਂ ਪਾ ਦਿੱਤੀਆਂ ਗਈਆਂ। ਕੁਝ ਸਮੇਂ ਲਈ ਫਸਾਦ ਦਬ ਗਏ ਪਰ ਅੱਗ ਫਿਰ ਭੜਕ ਉੱਠੀ।
ਇਹ ਵੱਡਿਆਂ ਵੱਡਿਆਂ ਢਿੱਡਾਂ ਵਾਲੇ ਹੀ ਤੇ ਚੌਕੀ ਭੰਨਦੇ ਹਨ। ਅਸਾਂ ਤੁਸਾਂ ਕੀ ਕਰਨਾ ਹੈ ਦੋ ਪੈਸੇ ਮਸੂਲ ਬਚਾ ਕੇ।
ਵਹੁਟੀ ਤਾਂ ਆ ਗਈ ਹੈ, ਪਰ ਕੋਈ ਸੁਖ ਬੁੱਢੀ ਨੂੰ ਨਹੀਂ ਹੋਇਆ। ਨੂੰਹ ਤੇ ਚੌਕੇ ਚੜ੍ਹਨ ਦਾ ਨਾਂ ਨਹੀਂ ਲੈਂਦੀ।
ਜਦ ਪਿਉ ਈ ਚੌੜ ਚਾਨਣ ਹੋਵੇ ਤਾਂ ਧੀ ਨੇ ਤਾਂ ਹੋਣਾ ਹੀ ਹੋਇਆ। ਪਿਉ ਸਰਕਾਰ ਨਾਲ ਟੱਕਰਾਂ ਲੈਂਦਾ ਹੈ ਤੇ ਧੀ ਨੇ ਵੀ ਫਿਰ ਇਹੋ ਹੀ ਕੁਝ ਕਰਨਾ ਏ।
ਜਿਉਂ ਜਿਉਂ ਸ਼ਾਹ ਵਡਿਆਈਆਂ ਕਰਦਾ ਜਾਵੇ ਜੱਟ ਸੁਣ ਸੁਣ ਕੇ ਚੌੜਾ ਹੁੰਦਾ ਜਾਵੇ ਤੇ ਤਿੜਦਾ ਜਾਵੇ।
ਕਾਸ਼ ! ਮੇਰੇ ਪਾਸ ਉਹ ਅੱਖਾਂ ਹੁੰਦੀਆਂ ਜਿਨ੍ਹਾਂ ਨਾਲ ਮੈਂ ਇਨ੍ਹਾਂ ਦੇਵੀਆਂ ਦੇ ਹਿਰਦਿਆਂ ਵਿੱਚ ਨਜ਼ਰ ਮਾਰ ਸਕਦਾ, ਇਨ੍ਹਾਂ ਦੇ ਲੁਕੇ ਗੁਣਾਂ ਦੀ ਕਿਤਾਬ ਨੂੰ ਪੜ੍ਹ ਸਕਦਾ ਤੇ ਵੇਖਦਾ ਜੁ ਇਨ੍ਹਾਂ ਵਿੱਚ ਕਿਹੜਾ ਵਿਸ਼ਾਲ ਹਿਰਦਾ ਹੈ, ਜਿਸ ਵਿੱਚ ਦੇਸ਼ ਭਗਤੀ ਦੀ ਚੰਗਿਆੜੀ ਮੱਘ ਰਹੀ ਹੈ।
ਭਾਈ ਨਾਨਕ ਸਿੰਘ, ਕਲਮੀ ਮਜ਼ਦੂਰ ਹੈ। ਜਿਸ ਤਰ੍ਹਾਂ ਪਿੰਡ ਦਾ ਪੀਝਾ ਹੈ, ਏਸੇ ਤਰ੍ਹਾਂ ਦਿਲ ਦਾ ਕਰੜਾ ਹੈ। ਮਿਹਨਤੋਂ ਰੂਹ ਨਹੀਂ ਛੱਡਦਾ ਤੇ ਕਿਸੇ ਦੀ ਚੰਗੀ ਮੰਦੀ ਸੁਣਦਾ ਨਹੀਂ।
ਹਾਂ ਜੀ, ਹੁਣ ਮੁੰਡਾ ਬਿਲਕੁਲ ਠੀਕ ਏ । ਚੰਗੇ ਵੇਲੇ ਕਿਸੇ ਮੱਤ ਦੇ ਦਿੱਤੀ ਤੇ ਅਸੀਂ ਦਿੱਲੀ ਲੈ ਆਏ। ਜੇ ਮੰਡੀ ਬੈਠੇ ਰਹਿੰਦੇ ਤਾਂ ਮੁੰਡੇ ਦੀਆਂ ਅੱਖਾਂ ਗਵਾ ਬੈਠਦੇ !
ਇਸ ਮੁਕੱਦਮੇ ਨੇ ਸਾਡੀ ਤੇ ਚੰਡ ਕਰ ਦਿੱਤੀ ਹੈ। ਸਾਰੀ ਜ਼ਮੀਨ ਗਹਿਣੇ ਪੈ ਗਈ ਹੈ।
ਲਾਲ ਚੰਦ, ਤੂੰ ਸ਼ਾਮੂ ਦੇ ਸਾਹਮਣੇ ਨਾ ਜਾਈਂ । ਤੈਨੂੰ ਵੇਖ ਕੇ ਉਸ ਨੂੰ ਹੋਰ ਵੀ ਚੰਡ ਚੜ੍ਹੇਗਾ। ਤੂੰ ਉਸ ਦੀ ਧੀ ਜੱਸ ਨੂੰ ਜੋ ਕੱਢੀ ਫਿਰਦਾ ਏਂ।