ਸ਼ਾਹ ! ਤੇਰੀ ਵੀ ਚਾਰੇ ਚੱਕ ਜਗੀਰ ਹੈ । ਹਰ ਪਾਸੇ ਹੁਕਮ ਚਲਦਾ ਹੈ, ਪਰ ਮੇਰੀ ਫ਼ਕੀਰ ਦੀ ਵੀ ਚਾਰੇ ਚੱਕ ਜਗੀਰ ਹੈ ! ਜਿੱਥੋਂ ਮਰਜ਼ੀ ਹੈ, ਮੰਗ ਕੇ ਖਾ ਲਵਾਂ।
ਖੰਨਾ ਜੀ ਨੇ ਸਖ਼ਤੀ ਨਾਲ ਜੁਆਬ ਦਿੱਤਾ--"ਸ਼ਰਮਾ ਜੀ ! ਤੁਹਾਡੇ ਵਰਗੇ ਸ਼ਰੀਫ਼ ਆਦਮੀ ਨੂੰ ਆਪਣੀ ਜ਼ਬਾਨ ਦਾ ਪਾਸ ਕਰਨਾ ਚਾਹੀਦਾ ਹੈ । ਪੈਸਾ ਸਹੁਰਾ ਵੀ ਕਿਸੇ ਦੀ ਵਿਰਾਸਤ ਹੈ ? ਜੇ ਚਾਰੇ ਬੰਨੇ ਤੁਹਾਡਾ ਦਿਲ ਨਹੀਂ ਟਿਕਾਣੇ ਰਿਹਾ ਤਾਂ ਐਹ ਲਉ।" ਤੇ ਖੰਨਾ ਜੀ ਨੇ ਇਕ ਹੋਰ ਹਰਾ ਨੋਟ ਅੱਗੇ ਸੁੱਟ ਦਿੱਤਾ।
ਹਾਏ ਨੀ ! ਇਹ (ਕੁੜੀ) ਤਾਂ ਹੋਈ ਚਾਰੇ ਮੁੱਠੀ ਖੇਹ। ਨੀ ਇਸ ਦਾ ਇਕ ਹੱਥ ਆਟੇ ਤੇ ਇਕ ਝਾਟੇ ਹੁੰਦਾ ਏ ਤੇ ਫੇਰ ਓਨ੍ਹੀ ਹੱਥੀਂ ਆਟਾ ਗੁੰਨ੍ਹਦੀ ਰਹਿੰਦੀ ਏ।
ਜੇ ਅੰਗ੍ਰੇਜ਼ ਭਲੇਮਾਨਸੀ ਵਰਤਦਾ ਤਾਂ ਉਸਨੂੰ ਅੰਗ੍ਰੇਜ਼ ਕਿਸ ਆਖਣਾ ਸੀ । ਜਾਂਦਾ ਜਾਂਦਾ ਵੀ ਉਹ ਹਿੰਦੀ ਪਾਲਿਟਿਕਸ ਦੀ ਚੌਸਰ ਉੱਤੇ ਇਕ ਐਸੀ ਚਾਲ ਖੇਡ ਗਿਆ ਕਿ ਜਿਸ ਨੇ ਸਾਡੇ ਦੇਸ ਦੀਆਂ ਸਭ ਜਿੱਤੀਆਂ ਬਾਜ਼ੀਆਂ ਨੂੰ ਹਾਰ ਵਿਚ ਬਦਲ ਦਿੱਤਾ।
ਕਿਸ਼ੋਰ ! ਠੰਢੇ ਦਿਲ ਨਾਲ ਸੋਚ, ਇਹ ਸਾਰੀ ਪੱਤੇ ਬਾਜ਼ੀ ਉ, ਬੜੀ ਖਤਰਨਾਕ ਪੱਤੇ ਬਾਜ਼ੀ । ਇਹ ਸਾਰੀ ਚਾਲ ਸਿਰਫ਼ ਤੈਨੂੰ ਮੁੱਠੀ ਵਿੱਚ ਰੱਖਣ ਲਈ ਚੱਲੀ ਗਈ ਏ।
ਤੇਰੀ ਗੱਲ ਚਾਲੀ ਸੇਰੀ ਹੈ। ਪੱਕੀ ਕਰ ਰੱਖ, ਇਸ ਦੇ ਦੱਸਣ ਦਾ ਵੇਲਾ ਆਵੇਗਾ।
“ਮੈਂ ਉਸ ਦਿਨ ਆਪਣੇ ਆਪ ਨੂੰ ਖ਼ੁਸ਼ ਨਸੀਬ ਸਮਝਾਂਗਾ, ਜਿਸ ਦਿਨ ਤੈਨੂੰ ਕਿਸੇ ਉੱਚੇ ਮਰਤਬੇ ਤੇ ਵੇਖਾਂਗਾ, ਪਰ ਜਿਹੜੇ ਚਾਲੇ ਇਸ ਵੇਲੇ ਤੂੰ ਫੜ ਲਏ ਨੇ, ਇਨ੍ਹਾਂ ਤੋਂ ਤੇ ਮੈਨੂੰ ਇਹੋ ਪਿਆ ਦਿੱਸਦਾ ਏ ਕਿ ਤੂੰ ਅੱਜ ਵੀ ਨਹੀਂ ਤੇ ਭਲਕੇ ਵੀ ਹੈ ਨਹੀਂ।
ਪੁਲਸ ਨੇ ਮੁਲਜ਼ਮ ਨੂੰ ਬਥੇਰੀ ਚਾਂਡਾ ਠਾਪੀ ਕੀਤੀ, ਪਰ ਉਹ ਨਾ ਬੋਲਿਆ। ਹੁਣ ਤੀਕ ਚੋਰੀ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਅੱਜ ਕੱਲ੍ਹ ਤੇ ਕੱਪੜੇ ਵਾਲਿਆਂ ਦੀ ਚਾਂਦੀ ਹੈ। ਜੋ ਮੁੱਲ ਮੂੰਹੋਂ ਮੰਗਦੇ ਹਨ ਲੈਂਦੇ ਹਨ।
ਕੋਠੀਆਂ ਵਾਲੇ ਹਰ ਤਰ੍ਹਾਂ ਨਾਲ ਮਹਿਫੂਜ਼ ਹੁੰਦੇ ਨੇ। ਅੱਵਲ ਤਾਂ ਉਨ੍ਹਾਂ ਤੀਕ ਕਿਸੇ ਪੁਲਸੀਏ ਦੀ ਪਹੁੰਚ ਹੀ ਨਹੀਂ ਹੋ ਸਕਦੀ, ਜੇ ਕੋਈ ਤਕੜੇ ਗੁਰਦੇ ਵਾਲਾ ਜਾ ਵੀ ਪਹੁੰਚੇ ਤਾਂ ਚਾਂਦੀ ਦੀ ਜੁੱਤੀ ਖਾ ਕੇ ਪਿਛਲੇ ਪੈਰੀਂ ਮੁੜ ਜਾਂਦਾ ਹੈ।
ਅੱਜ ਕੱਲ੍ਹ ਜਦੋਂ ਤੱਕ ਬੇਈਮਾਨ ਕਰਮਚਾਰੀਆਂ ਨੂੰ ਚਾਂਦੀ ਦੀ ਜੁੱਤੀ ਨਾ ਮਾਰੋ ਉਹ ਕੋਈ ਕੰਮ ਨਹੀਂ ਕਰਦੇ।
ਸੱਪ ਨੂੰ ਵੇਖ ਕੇ ਹਰਪ੍ਰੀਤ ਦਾ ਚਿਹਰਾ ਉੱਡ ਗਿਆ।