ਉਹ ਚਾਰ ਅੱਖਰ ਪੜ੍ਹਿਆ ਸੀ, ਤੇ ਪਿਉ ਮਗਰੋਂ ਸਾਰਾ ਕੰਮ ਸੰਭਾਲ ਲਿਆ ਸੂ। ਨਹੀਂ ਤੇ ਨੌਕਰਾਂ ਨੇ ਸਾਰਿਆਂ ਨੂੰ ਖੱਟ ਖਾਵਣਾ ਸੀ।
"ਅਕਲ ਦਿਆ ਅੰਨ੍ਹਿਆ," ਸ਼ਿਬੂ ਫੇਰ ਘੁਰਕਿਆ, "ਉਸ ਬਾਹਮਣ ਨੇ ਤੇਰੇ ਨਾਲ ਚਾਰ ਸੌ ਵੀਹ ਕੀਤੀ ਏ, ਪਤਾ ਈ ?
ਬਲਵੀਰ ਦੇ ਉੱਚੇ ਅਹੁਦੇ ਉੱਤੇ ਪਹੁੰਚਣ ਨਾਲ ਸਾਰੇ ਖ਼ਾਨਦਾਨ ਦੇ ਨਾਂ ਨੂੰ ਚਾਰ ਚੰਨ ਲੱਗ ਗਏ।
ਡਾਕਟਰ ਆਨੰਦ ਸਾਧਾਰਨ ਆਦਮੀਆਂ ਵਿੱਚੋਂ ਤਾਂ ਅੱਗੇ ਵੀ ਨਹੀਂ ਸੀ ਗਿਣਿਆ ਜਾਂਦਾ..ਪਰ ਹੁਣ ਤਾਂ ਕੁਬੇਰ (ਧੰਨ ਦਾ ਦੇਵਤਾ) ਵੀ ਉਸ ਉੱਤੇ ਤੱਠਿਆ ਹੋਇਆ ਹੈ, ਜਿਸ ਕਰਕੇ ਉਸ ਦੀ ਲੋਕ-ਪ੍ਰਿਅਤਾ ਨੂੰ ਹੋਰ ਵੀ ਚਾਰ ਚੰਨ ਲੱਗ ਗਏ ਹਨ।
ਉਸ ਦੇ ਤਨ ਤੇ ਕੱਪੜੇ ਭਾਵੇਂ ਸਾਦ ਮੁਰਾਦੇ ਤੇ ਸਸਤੇ ਭਾ ਦੇ ਹਨ, ਪਰ ਇਨ੍ਹਾਂ ਦਾ ਸੁਚੱਜਾ ਪਹਿਰਾਵਾ ਤੇ ਇਨ੍ਹਾਂ ਦੀ ਧਿਆਨ ਭਰੀ ਸਫਾਈ ਨੇ ਜਿੱਥੇ ਉਹਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੱਤੇ ਹਨ, ਉੱਥੇ ਉਸ ਦੇ ਗੁਣਾਂ ਦੀ ਵੀ ਸਾਖੀ ਭਰਦੇ ਹਨ।
ਕਹਿੰਦੇ ਹਨ—ਚਾਰ ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ—ਇਹ ਮਾਇਆ ਇਸੇ ਤਰ੍ਹਾਂ ਆਂਦੀ ਹੈ ਤੇ ਇਸੇ ਤਰ੍ਹਾਂ ਚਲੀ ਜਾਂਦੀ ਹੈ । ਬਹੁਤ ਉੱਛਲੇ ਨਾ ਫਿਰੋ।
ਤੁਹਾਡੇ ਪੁੱਤਰ ਨੇ ਘੁੱਟ ਲਈਆਂ ਤੁਹਾਡੀਆਂ ਲੱਤਾਂ, ਜਦ ਤਾਈਂ ਚਾਰ ਯਾਰੀ ਤੋਂ ਨਿਰਲੇਪ ਸੀ, ਪਰ ਹੁਣ ਨਹੀਂ ਘੁੱਟੇਗਾ।
ਉਹ ਬੜਾ ਹੀ ਚਾਲਾਕ ਹੈ ; ਆਂਦੇ ਜਾਂਦੇ ਨੂੰ ਵਾਕਫ਼ ਬਣਾ ਕੇ ਖੂਬ ਚਾਰਦਾ ਹੈ। ਮਿੱਠੀਆਂ ਮਿੱਠੀਆਂ ਗੱਲਾਂ ਵਿਚ ਹੀ ਅਗਲੇ ਦਾ ਘਾਣ ਕਰ ਦਿੰਦਾ ਹੈ।
ਸ਼ਿਬੂ ਆਪਣੇ ਗੁੱਸੇ ਦੀਆਂ ਚਾਰੇ ਕੰਨੀਆਂ ਸਮੇਟਦਾ ਹੋਇਆ ਬੋਲਿਆ, "ਪਰ ਮੈਂ ਪੁੱਛਨਾ ਵਾਂ ਕਿਸ਼ੋਰ, ਇਹ ਚਲਾਕੀਆਂ ਕਿਸ ਤੋਂ ਸਿੱਖੀਆਂ ਈ ? ਅੱਗੇ ਤੇ ਨਹੀਂ ਤੂੰ ਇਹੋ ਜਿਹਾ ਹੁੰਦਾ ਸੀ।"
ਜਦੋਂ ਸ਼ਾਹੂਕਾਰਾਂ ਨੇ ਕਿਸਾਨ ਦੀ ਸਾਰੀ ਫ਼ਸਲ ਖੇਤ ਵਿੱਚ ਹੀ ਕਾਬੂ ਕਰ ਲਈ, ਤਾਂ ਉਹ ਚਾਰੇ ਕੰਨੀਆਂ ਚੂਪਦਾ ਘਰ ਮੁੜ ਆਇਆ।
ਰਹਿੰਦਾ ਬੋਹਲ ਖੁੰਝਾ ਲਿਆ, ਆ ਕੇ ਲਹਿਣੇਦਾਰ, ਤੇਰੇ ਪੱਲੇ ਰਹਿ ਗਈ, ਤੂੜੀ ਪੰਡਾਂ ਚਾਰ। ਚਾਰੇ ਕੰਨੀਆਂ ਚੂਪਦਾ, ਘਰ ਆਇਆ ਕਿਰਸਾਣ, ਗੋਡਿਆਂ ਵਿਚ ਸਿਰ ਤੁੰਨ ਕੇ, ਗੱਤੀ ਲੱਗਾ ਜਾਣ।
ਰਿਜ਼ਕ ਮੁਹਾਰਾਂ ਚੁੱਕੀਆਂ ਪਿਆ ਦਿਨਾਂ ਦਾ ਫੇਰ, ਦਾਨਸ਼ ਤੇ ਇਕਬਾਲ ਦੇ ਦਿਤੇ ਪੈਰ ਉਖੇੜ। ਦਾਣੇ ਪਾਣੀ ਹਿੰਦ ਦੇ ਖਿੱਚੀ ਅੰਦਰੋਂ ਤਾਰ, ਚਾਰੇ ਕੰਨੀਆਂ ਝਾੜ ਕੇ ਛੱਡ ਤੁਰਿਆ ਘਰ ਬਾਰ।