ਪੰਜਾਬੀ ਸੂਰਬੀਰ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ।
ਰਾਜੂ ਦੇ ਭਰਾ ਉਸ ਦੀ ਚੜ੍ਹ ਮੱਚਦੇ ਹਨ।
ਮੈਨੂੰ ਹੌਲਾ ਪੈਂਦਾ ਵੇਖ ਕੇ ਤੁਹਾਡੀ ਚੜ੍ਹ ਮੱਚੀ ਹੈ, ਪਰ ਮੈਂ ਭਾਬੀ ਦਾ ਕਹਿਣਾ ਤਾਂ ਨਹੀਂ ਨਾ ਮੋੜਨਾ, ਉਹ ਭਾਵੇਂ ਮੈਨੂੰ ਜੋ ਮਰਜੀ ਕਹੇ।
ਘਰ ਵਿੱਚ ਭਾਵੇਂ ਕੁੱਝ ਹੁੰਦਾ ਰਹੇ, ਪਰ ਬਲਜੀਤ ਨੂੰ ਚੜ੍ਹੀ ਲੱਥੀ ਦੀ ਪਰਵਾਹ ਨਹੀਂ ਹੁੰਦੀ ।
ਉਸਦਾ ਤਾਂ ਇਹ ਹਿਸਾਬ ਹੈ-ਦੋ ਪਈਆਂ ਵਿਸਰ ਗਈਆਂ ! ਉਸ ਨੂੰ ਚੜ੍ਹੀ ਲੱਥੀ ਦੀ ਕੋਈ ਨਹੀਂ।
ਮੋਹਨ ਸਿੰਘ ਤੇ ਹੈ ਸਿਆਣਾ, ਪਰ ਉਸ ਦੀ ਸਿਆਣਪ ਕਿਸੇ ਕੰਮ ਨਹੀਂ ਆ ਸਕਦੀ ਕਿਉਂਕਿ ਉਹ ਕੰਨਾਂ ਦਾ ਬੜਾ ਕੱਚਾ ਹੈ। ਇਸ ਲਈ ਉਹ ਚਾਈ ਲਾਈ ਵਿੱਚ ਆ ਜਾਂਦਾ ਹੈ।
ਜਦੋਂ ਸਾਨੂੰ ਮੁਕੱਦਮੇ ਵਿੱਚ ਹਾਰ ਹੋਈ ਤਾਂ ਦੁਸ਼ਮਣਾਂ ਨੇ ਤੇ ਚਾਘੀਆਂ ਮਾਰਨੀਆਂ ਹੀ ਸਨ, ਸੱਜਣ ਵੀ ਉਨ੍ਹਾਂ ਨਾਲ ਰਲ ਗਏ।
ਰੱਜੀ ਆਪਣੇ ਪਤੀ ਨਵਾਬ ਦੀ ਬੜੀ ਸੇਵਾ ਕਰਦੀ। ਜਦੋਂ ਘਰ ਮੁੜਦਾ ਉਹਦੀ ਨਜ਼ਰ ਲਾਂਹਦੀ। ਰਾਤੀ ਸੌਣ ਲੱਗਿਆਂ ਧੂਪ ਧੁਖਾਂਦੀ । ਜਿਤਨਾ ਚਿਰ ਉਹ ਘਰ ਰਹਿੰਦਾ, ਇਹਨੂੰ ਇਕ ਚਾ ਜਿਹਾ ਚੜ੍ਹਿਆ ਰਹਿੰਦਾ ਤੇ ਹਰ ਘੜੀ ਹਰ ਪਲ ਉਸਦੇ ਆਹਰ ਲੱਗੀ ਰਹਿੰਦੀ।
ਜਿਹੜੀ ਤੁਹਮਤ ਲੱਗ ਗਈ ਉਸ ਨਾਲ ਚਾਦਰ ਤੇ ਢਾਗ਼ੀ ਹੋ ਗਈ; ਹੁਣ ਇਸ ਦਾ ਉੱਜਲਾ ਹੋ ਸਕਣਾ ਅਸੰਭਵ ਹੈ, ਭਾਵੇਂ ਉਹ ਤੇਲ ਦੇ ਤਪਦੇ ਕੜਾਹ ਵਿਚ ਹੱਥ ਪਾ ਦੇਵੇ।
ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਸਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ।
ਵਿਦਿਆਰਥੀ- ਮਾਸਟਰ ਜੀ ਇਸ ਗੱਲ ਤੇ ਹੋਰ ਚਾਨਣਾ ਪਾਉ, ਸਮਝ ਨਹੀਂ ਆਈ।
ਸਾਡਾ ਸ਼ੇਰ ਫੇਰ ਗਿਆ ਈ ਭਾਈਏ ਦੀ ਚਾਬੀ ਮਰੋੜਨ। ਬੱਸ ਫਿਰ ਭਾਈਆ ਆਪਣੇ ਆਪ ਹੀ ਗੱਲਾਂ ਕਰਦਾ ਜਾਏਗਾ, ਤੁਸੀਂ ਸੁਣੀ ਚੱਲਿਉ।