ਛਾਤੀ ਉੱਪਰ ਪੱਥਰ ਧਰਨਾ

- (ਆਪ ਦੁਖ ਉਠਾਣਾ, ਕਿਸੇ ਨੂੰ ਆਪਣੀਆਂ ਰੀਝਾਂ ਮਾਰ ਕੇ ਸੁਖ ਦੇਣਾ)

ਪਾਲ ਰਿਹਾ ਹੈਂ ਖਲਕਤ ਨੂੰ, ਤੂੰ ਅਪਣਾ ਲਹੂ ਪਸੀਨਾ ਕਰਕੇ,
ਲੂੰ ਲੂੰ ਅਪਣਾ ਵੰਡ ਰਿਹਾ ਹੈਂ, ਛਾਤੀ ਉਤੇ ਪੱਥਰ ਧਰ ਕੇ ।
ਉਠਦੇ ਨੇ ਜਦ ਕਾਲੇ ਬੱਦਲ, ਬੋਹਲ ਤੇਰੇ ਤੋਂ ਪੰਡਾ ਚਾ ਕੇ,
ਚਾਂਦੀ ਸੋਨਾ ਜਾਣ ਖਿਲਾਰੀ, ਬੜੀਆਂ ਲਾ ਕੇ ਰੋੜ੍ਹ ਵਾਹ ਕੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ