ਉਸ ਵਿੱਚ ਅਨੋਖੀ ਸ਼ਕਤੀ ਸੀ । ਜੇ ਕਦੇ ਉਸ ਦੇ ਵੈਰੀ ਭੀ ਉਸ ਦੀ ਸ਼ਰਨ ਆ ਗਏ, ਤਾਂ ਉਸ ਨੇ ਖੁਸ਼ੀ ਨਾਲ ਉਹਨਾਂ ਦੀ ਰੱਖਿਆ ਕੀਤੀ। ਸਰਕਾਰੀ ਵਿਦ੍ਰੋਹੀਆਂ ਨੂੰ ਆਸਰਾ ਦੇਣ ਕਰ ਕੇ ਕਈ ਵਾਰ ਉਸ ਨੂੰ ਬਿਪਤਾ ਦਾ ਟਾਕਰਾ ਕਰਨਾ ਪਿਆ, ਪਰ ਉਹ ਜ਼ਬਾਨ ਦਾ ਧਨੀ ਬੀਰ ਕਦੇ ਆਪਣੇ ਬਚਨਾਂ ਦੇ ਉਲਟ ਨਹੀਂ ਹੋਇਆ।
ਚੰਗਾ ਭਲਾ ਤੇਰਾ ਕੰਮ ਬਣ ਚੱਲਿਆ ਸੀ ਜੇ ਜਰਾ ਜ਼ਬਾਨ ਨੂੰ ਲਗਾਮ ਦੇ ਕੇ ਰੱਖਦੇ। ਹੁਣ ਕੀ ਰੋਨਾ ਏਂ ? ਇਹ ਤੇ ਤੂੰ ਆਪਣੀ ਪੈਰੀਂ ਆਪ ਹੀ ਕੁਹਾੜਾ ਮਾਰਿਆ ਏ।
ਜਦੋਂ ਦੋ ਵੱਡੇ ਗੱਲ ਕਰਦੇ ਹੋਣ ਤਾਂ ਸਾਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ।
ਅੱਜ ਦੇ ਦਿਨਾਂ ਤੋਂ ਉਸਨੂੰ ਜਬਾਨ ਪਈ ਹੋਈ ਹੈ। ਪਤਾ ਨਹੀਂ ਕਿਹੜੇ ਪਾਪਾਂ ਦਾ ਭੋਗ ਪਿਆ ਭੋਗਦਾ ਹੈ। ਨਾ ਜਾਨ ਨਿਕਲਦੀ ਹੈ, ਨਾ ਬੋਲ ਕੇ ਕੁਝ ਮੰਗ ਦੱਸ ਸਕਦਾ ਹੈ। ਇਸ਼ਾਰੇ ਕਰੀ ਜਾਂਦਾ ਹੈ।
ਸੱਸ ਮੇਰੀ ਤੇ ਬਹੁਤ ਕੁਝ ਕਹਿੰਦੀ ਹੋਣੀ ਏ, ਪਰ ਕਿਸੇ ਦੀ ਜ਼ਬਾਨ ਤੇ ਨਹੀਂ ਨਾ ਫੜੀ ਜਾਂਦੀ। ਮੁੱਕੀ ਹੁੰਦੀ ਤਾਂ ਇਹ ਗੱਲਾਂ ਨਾ ਹੁੰਦੀਆਂ।
ਇਕਰਾਰ ਤੇ ਇਹੋ ਹੋਇਆ ਸੀ, ਪਰ ਜੇ ਉਸ ਨੇ ਜ਼ਬਾਨ ਫੇਰ ਲਈ ਹੈ ਤਾਂ ਮੈਂ ਕੀ ਕਰ ਸਕਦਾ ਹਾਂ।
ਤੈਨੂੰ ਕਿੰਨੀ ਵਾਰੀ ਸਮਝਾਇਆ ਏ, ਪਈ ਏਹਨੂੰ ਕੁਝ ਨਾ ਆਖਿਆ ਕਰ। ਖੌਰੇ ਕਿਉਂ ਨਹੀਂ ਜ਼ਬਾਨ ਤੇਰੀ ਮੂੰਹ ਵਿੱਚ ਪੈਂਦੀ।
ਰੁਕਮਣ-ਰਾਧਾਂ ! ਤੂੰ ਭੋਲੀ ਹੈਂ । ਤੂੰ ਸੁਣਿਆ ਨਹੀਂ ਕਿ ਸਾਰੇ ਹਰਦੁਵਾਰ ਵਿੱਚ ਸਵੇਰੇ ਦੀਆਂ ਗੱਲਾਂ ਹੁੰਦੀਆਂ ਹਨ ? ਰਾਧਾਂ-ਪਈਆਂ ਹੋਣ । ਨਿੰਦਕ ਦੀ ਜ਼ਬਾਨ ਲੰਮੀ ਹੁੰਦੀ ਹੈ।
ਰਾਮ ਦੇ ਭਰਾ ਨੇ ਉਸ ਨੂੰ ਕਿਹਾ ਕਿ ਜ਼ਬਾਨੀ ਜਮ੍ਹਾਂ ਖ਼ਰਚ ਕਰਨ ਨਾਲ ਤੂੰ ਪਾਸ ਨਹੀਂ ਹੋਣਾ, ਮਿਹਨਤ ਕਰੇਂਗਾ ਤਾਂ ਹੀ ਕੁਝ ਬਣੇਂਗਾ।
ਹੈ ਤੇ ਉਹ ਮੇਰਾ ਭਰਾ ਹੀ, ਪਰ ਟੱਕਰਿਆ ਉਹ ਮੈਨੂੰ ਜੰਮ ਦਾ ਰੂਪ ਹੋ ਕੇ ਹੈ। ਜਿੱਥੇ ਉਸ ਦਾ ਹੱਥ ਪੈਂਦਾ ਹੈ, ਮੇਰੇ ਨਾਲ ਘੱਟ ਨਹੀਂ ਕਰਦਾ।
ਮਹਿੰਦਰ ਜਦੋਂ ਬੀਮਾਰ ਸੀ ਤਾਂ ਮਿਰਣਾਲ ਨੇ ਉਸ ਦੀ ਬੜੀ ਸੇਵਾ ਕੀਤੀ ਸੀ । ਹੁਣ ਜਦੋਂ ਓਹ ਠੀਕ ਹੋ ਗਿਆ ਤਾਂ ਮਿਰਣਾਲ ਆਪਣੇ ਘਰ ਵਾਪਸ ਜਾਣ ਲਈ ਤਿਆਰ ਹੋਈ ਤਾਂ ਕੇਦਾਰ ਬਾਬੂ ਨੇ ਉਸ ਨੂੰ ਕਿਹਾ, 'ਪੁੱਤਰੀ ਤੇਰੀ ਹਿੰਮਤ ਨਾਲ ਹੀ ਮਹਿੰਦਰ ਨੂੰ ਅਸਾਂ ਜਮਾਂ ਦੇ ਮੂੰਹ ਵਿੱਚੋਂ ਵਾਪਸ ਲਿਆਂਦਾ ਹੈ। ਤੂੰ ਆਪਣੇ ਇਸ ਬੁੱਢੇ ਬਾਪ ਨੂੰ ਕਦੇ ਨਾ ਭੁੱਲਣਾ।
ਪਿਉ ਨੇ ਪੁੱਤਰ ਨੂੰ ਕਿਹਾ- ਚੁੱਪ ਕਰ ਜਾਹ, ਤੇ ਚਲਿਆ ਜਾਹ ਮੇਰੇ ਲਾਗੋਂ, ਉਲਟੇ ਕਨੂੰਨ ਨਾ ਪੜ੍ਹ। ਕੋਈ ਕੁੜੀਆਂ ਨੂੰ ਵੀ ਏਦਾਂ ਪੁੱਛਦਾ ਫਿਰਦਾ ਏ (ਪਈ ਤੂੰ ਸਹੁਰੇ ਜਾਏਂਗੀ ਕਿ ਨਹੀਂ) । ਅਲੌਕੀਆ ਜਮਾਨਿਓ ਬਾਹਰੀਆਂ ਗੱਲਾਂ ਨਾ ਕਰਿਆ ਕਰ।