ਤੁਸੀਂ ਤਾਂ ਗੱਲਾਂ ਨਾਲ ਮੇਰਾ ਸਿਰ ਖਾਣਾ ਸ਼ੁਰੂ ਕਰ ਦਿੱਤਾ ਹੈ।
ਅੱਜ-ਕੱਲ੍ਹ ਮੈਨੂੰ ਘਰ ਦੇ ਕੰਮਾਂ ਵਿਚੋਂ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ ।
ਦੇਸ਼-ਭਗਤ ਭਾਰਤ ਦੀ ਅਜ਼ਾਦੀ ਲਈ ਸਿਰ ਤਲੀ 'ਤੇ ਰੱਖ ਕੇ ਜੂਝੇ ਸਨ।
ਪਿਤਾ ਦੇ ਮਰਨ ਪਿੱਛੋਂ ਸ਼ਾਮ ਦਾ ਚਾਚਾ ਉਸ ਦੇ ਸਿਰ ਤੇ ਹੱਥ ਰੱਖਦਾ ਹੈ।
ਦੇਸ਼-ਭਗਤ ਆਪਣੇ ਦੇਸ਼ ਦੀ ਰਾਖੀ ਲਈ ਸਿਰ 'ਤੇ ਕਫ਼ਨ ਬੰਨ੍ਹ ਕੇ ਤੁਰ ਪੈਂਦੇ ਹਨ ।
ਮਨਦੀਪ ਦੇ ਸਿਰ 'ਤੇ ਕੁੰਡਾ ਨਾ ਹੋਣ ਕਰਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ ।
ਸਾਡੇ ਬੱਚੇ ਅਜਿਹੇ ਨਾਲਾਇਕ ਹਨ ਕਿ ਇਨ੍ਹਾਂ ਨੂੰ ਜਿੰਨੀਆਂ ਮਰਜ਼ੀ ਨਸੀਹਤਾਂ ਦੇਈਂ ਜਾਓ, ਪਰ ਇਨ੍ਹਾਂ ਦੇ ਸਿਰ 'ਤੇ ਜੂੰ ਨਹੀਂ ਸਰਕਦੀ ।
ਭਾਰਤੀ ਫ਼ੌਜ ਦੇ ਹਮਲੇ ਦੀ ਮਾਰ ਨਾ ਸਹਿੰਦੀ ਹੋਈ ਪਾਕਿਸਤਾਨੀ ਫ਼ੌਜ ਸਿਰ 'ਤੇ ਪੈਰ ਰੱਖ ਕੇ ਨੱਸ ਗਈ ।
ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ ।
ਜਦੋਂ ਮੈਂ ਰਮਨ ਕੋਲੋਂ ਕਾਪੀ ਮੰਗੀ ਤਾਂ ਉਸ ਨੇ ਸਿਰ ਫੇਰ ਲਿਆ।
ਮੈਨੂੰ ਆਸ ਸੀ ਕਿ ਗੁਰਸ਼ਰਨ ਮੈਨੂੰ ਕੁੱਝ ਪੈਸੇ ਉਧਾਰ ਦੇ ਦੇਵੇਗੀ, ਪਰ ਉਸ ਨੇ ਮੇਰੀ ਗੱਲ ਸੁਣਦਿਆਂ ਹੀ ਸਿਰ ਮਾਰ ਦਿੱਤਾ ।
ਲੜਾਈ ਵਿੱਚ ਆਪਣੇ ਪਤੀ ਦੇ ਮਾਰੇ ਜਾਣ ਕਰ ਕੇ ਵਿਚਾਰੀ ਸੰਤ ਕੌਰ ਜਵਾਨੀ ਵਿੱਚ ਸਿਰੋਂ ਨੰਗੀ ਹੋ ਗਈ ਸੀ ।