ਮਰਨ ਸਮੇਂ ਸ਼ਾਹ ਨੂੰ ਪਤਾ ਨਹੀਂ ਕੀ ਹੋਇਆ, ਉਸ ਨੇ ਵਹੀ ਮੰਗਾ ਕੇ ਕਈ ਕਰਜ਼ਦਾਰਾਂ ਦੇ ਲੇਖੇ ਤੇ ਕਲਮ ਫੇਰ ਦਿੱਤੀ। ਰੱਬ ਉਸ ਦੀ ਆਤਮਾਂ ਨੂੰ ਸ਼ਾਂਤੀ ਦੇਵੇਗਾ।
ਗੁਲਾਬ ਦੇ ਬੂਟੇ ਦਾ ਬੀਜ ਤੇ ਮੈਂ ਵੇਖਿਆ ਨਹੀਂ, ਉਸ ਦੀਆਂ ਕਲਮਾਂ ਹੀ ਲਾਂਦੇ ਹਨ, ਜਾਂ ਜੜ੍ਹਾਂ ਪੁੱਟ ਕੇ ਦੂਜੀ ਥਾਂ ਤੇ ਦੱਬ ਦਿੰਦੇ ਹਨ ਤੇ ਬੂਟੇ ਹੋ ਜਾਂਦੇ ਹਨ।
ਡਾਕਟਰ ਮਾਹਣਾ ਸਿੰਘ ਦਗੜ ਦਗੜ ਕਰਦਾ ਉੱਪਰ ਆ ਚੜ੍ਹਿਆ। ਸਰਦਾਰ ਹੋਰਾਂ ਦਾ ਖਿਆਲ ਸੀ ਕਿ ਇਸ ਕਲਮੂੰਹੇ ਦੀ ਔਂਦ ਸੁੱਖ ਦੀ ਨਹੀਂ, ਕਿਸੇ ਚੰਦੇ ਦੇ ਬਹਾਨੇ ਪੰਜ ਚਾਰ ਰੁਪਏ ਝਾੜ ਲੈ ਜਾਏਗਾ।
ਸ੍ਰੀ ਲਾਲ ਬਹਾਦਰ ਸ਼ਾਸਤਰੀ ਕੱਲਰ ਦੇ ਕੰਵਲ ਸਨ, ਉਹ ਗ਼ਰੀਬ ਘਰ ਵਿੱਚ ਪੈਦਾ ਹੋਏ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ।
ਵਿੱਦਿਆ ਆਖੇ : ਅਕਲ ਨੂੰ ਮੈਂ ਸਾਣ ਚੜ੍ਹਾਵਾਂ, ਦੱਬੇ ਆਨੇ ਦਾਨਿਆਂ ਦੇ ਹੱਥ ਫੜਾਵਾਂ । ਦੌਲਤ ਵਾਲੇ ਆਲਮਾਂ ਦਾ ਭਰਦੇ ਪਾਣੀ, ਮੇਰੇ ਹੱਥ ਹਕੂਮਤ ਦੀ ਕਲਾ ਭੁਆਣੀ।
ਨੂੰਹ- ਮਾਤਾ ਜੀ ! ਤੁਸੀਂ ਤਾਂ ਐਵੇਂ ਖਿਝ ਕੇ ਊਜਾਂ ਲਾਉਣ ਲੱਗ ਪੈਂਦੇ ਹੋ। ਸੱਸ- ਮੈਂ ਕਮਲੀ ਜੁ ਹੋਈ, ਅੱਗੇ ਤੇਰੇ ਵਰਗੀਆਂ ਕਲਾਂ ਤਾਰਕਾਂ ਕਾਹਨੂੰ ਆਈਆਂ ਨੇ।
ਪੁਲਿਸ ਦੇ ਪ੍ਰਸ਼ਨ ਕਰਨ 'ਤੇ ਚੋਰ ਨੇ ਸਾਰੀਆਂ ਗਲਤੀਆਂ ਦੀ ਕਲੀ ਖੋਲ੍ਹ ਦਿੱਤੀ।
ਸਰਲਾ ਦੇ ਦਿਲ ਦੀ ਕਲੀ ਉੱਕੀ ਹੀ ਮੁਰਝਾ ਚੁੱਕੀ ਹੈ ਤੇ ਉਸ ਲਈ ਪਿਆਰ ਦੇ ਸਾਰੇ ਬੂਹੇ ਬੰਦ ਹੋ ਚੁੱਕੇ ਹਨ।
"ਕਿਸੇ ਸੱਜਨ ਨੇ ਗੱਲ ਕੀਤੀ, ਅਖੇ ਸਰਦਾਰ ਹੋਰਾਂ ਦੇ ਘਰੋਂ ਗੁਜ਼ਰ ਗਏ ਨੇ, ਮੇਰਾ ਤੇ ਸੁਣ ਕੇ ਕਲੇਜਾ ਕੰਬ ਗਿਆ ।"
ਖੁੱਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ, ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ। ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ।
ਸ਼ੁਕਰ ਹੈ ਤੂੰ ਪੁੱਜਿਆ ਏਂ । ਤੂੰ ਆ ਕੇ ਮੇਰਾ ਕਲੇਜਾ ਠੰਢਾ ਕਰ ਦਿੱਤਾ ਹੈ । ਮੈਨੂੰ ਤੇ ਬੜੀ ਚਿੰਤਾ ਲੱਗੀ ਹੋਈ ਸੀ।
"ਪ੍ਰਭਾ ! ਇਹ ਸਾਰੀ ਗੱਲ ਕੀ ਹੈ ਮੈਨੂੰ ਛੇਤੀ ਦੱਸ, ਮੇਰਾ ਕਲੇਜਾ ਡਿਗੂੰ ਡਿਗੂੰ ਪਿਆ ਕਰਦਾ ਏ," ਮਾਂ ਨੇ ਪ੍ਰਭਾ ਦੇ ਸਰੀਰ ਉੱਤੇ ਪੂਰੀ ਪੂਰੀ ਝਾਤੀ ਭਰ ਕੇ ਆਖਿਆ।