ਵਿਚਾਰੀ ਵਿਧਵਾ ਆਪਣੇ ਕਰਮਾਂ ਨੂੰ ਰੋਂਦੀ ਦਿਨ ਕੱਟ ਰਹੀ ਸੀ ।
ਸ਼ਾਹ ਜ਼ਰਾ ਕਰੜਾ ਹੋ ਕੇ ਬੋਲਿਆ। ਨਵਾਬ ਖ਼ਾਨ ਨੇ ਵੀ ਇੱਕ ਅੱਧ ਵੇਰ ਟੋਕਿਆ, ਪਰ ਸ਼ਾਹ ਹੋਰਾਂ ਨੂੰ ਲਾਲ ਪੀਲਾ ਹੁੰਦਾ ਰਿਹਾ।
ਤਿੰਨ ਹਜ਼ਾਰ ਕੋਈ ਬੜੀ ਚੀਜ਼ ਨਹੀਂ, ਮੈਂ ਐਵੇਂ ਫੜ ਸਕਨਾ ਆਂ ਤੇ ਨਾਲੇ ਤੇਰੀ ਦਇਆ ਨਾਲ ਮੇਰੇ ਪਾਸ ਰੁਪਯਾ ਈ ਰੁਪਯਾ ਹੋ ਜਾਣਾ ਏ । ਜ਼ਰਾ ਅੱਠ ਦਸ ਦਿਨ ਕਰੜੇ ਨੇ।
ਡਾਕਦਾਰਨੀ ਨਾਮ ਦੀ ਰਸੀਆ ਸੀ, ਪਰ ਮਨੁੱਖ ਦਾ ਕਾਲਜਾ ਪੱਥਰ ਦਾ ਨਹੀਂ, ਇਸ ਕੋਮਲ ਨੂੰ ਸੱਟ ਭੀ ਕਿਸੇ ਵੇਲੇ ਕਰਾਰੀ ਲੱਗ ਜਾਂਦੀ ਹੈ । ਡਾਕਦਾਰਨੀ ਨੂੰ ਵੀਰ ਦੀ ਮੌਤ ਦੀ ਸੱਟ ਲੱਗੀ।
ਉਸ ਨੂੰ ਕੰਮ ਕਰਨ ਦੀ ਵਿਹਲ ਕਿੱਥੇ ਹੈ। ਚਾਰ ਘੰਟੇ ਤੇ ਉਸਨੂੰ ਦਾਹੜੀ ਦੀਆਂ ਕਲਮਾਂ ਕੱਢਣ ਲਈ ਤੇ ਹੋਰ ਪੋਚਾ ਪਾਚੀ ਲਈ ਚਾਹੀਦੇ ਹਨ।
"ਮਦਨ ! ਮੈਂ ਅੱਗੇ ਹੀ ਕਈਆਂ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਅੱਜ ਕੱਲ੍ਹ ਫਿਰ ਤੈਨੂੰ ਕਲਮ ਘਸਾਈ ਦਾ ਸ਼ੌਕ ਆ ਕੁੱਦਿਆ ਹੈ।
ਸਰਦਾਰ ਜੀ, ਤੁਹਾਡੀ ਕਲਮ ਦੇ ਚੱਲਣ ਦੀ ਦੇਰ ਹੈ । ਇਹ ਕੰਮ ਤੇ ਬਣਿਆ ਹੀ ਪਿਆ ਏ ।
ਇਹ ਛੇਕੜਲੀ ਸਤਰ ਲਿਖਣ ਲਈ ਉਸ ਨੇ ਕਲਮ ਤੋਰੀ, ਤੇ ਅੰਤ ਧੜਕਦੇ ਦਿਲ ਤੇ ਕੰਬਦੇ ਹੱਥ ਨਾਲ ਉਸ ਨੇ ਲਿਖ ਹੀ ਦਿੱਤਾ।
ਪ੍ਰੋ. ਮੋਹਨ ਸਿੰਘ ਤਾਂ ਕਲਮ ਦਾ ਧਨੀ ਹੈ।
...(ਉਨ੍ਹਾਂ ਨੂੰ) ਅਖ਼ਬਾਰ ਲਈ ਵਿਦਵਾਨ ਵੀ ਇਤਨਾ ਕੁ ਹੀ ਚਾਹੀਦਾ ਹੈ ਕਿ ਉਨ੍ਹਾਂ ਦੇ ਭੜਕਾਊ ਖਿਆਲਾਂ ਨੂੰ ਸੁਚੱਜੇ ਢੰਗ ਨਾਲ ਕਲਮ ਦੀ ਚੁੰਝ ਵਿੱਚ ਪਰੋ ਸਕੇ ।
ਤਬੀਅਤ ਖਰਾਬ ਵਾਲੀ ਹਾਲਤ ਦੇ ਹੁੰਦਿਆਂ ਹੋਇਆਂ ਵੀ ਉਹ ਚਾਹੁੰਦਾ ਹੈ ਕਿ ਅਜੇ ਹੋਰ ਕੁਝ ਚਿਰ ਤੀਕ ਕਲਮ ਧੂਹੀ ਜਾਵੇ। ਪਰ ਉੱਪਰੋਂ ਲੈਂਪ ਦਾ ਚਾਨਣ ਨਿੰਮ੍ਹਾ ਪੈਣ ਲੱਗਾ।
ਜਦੋਂ ਸ਼ਾਹ ਨੂੰ ਮੈਂ ਸਾਰਾ ਕਰਜ਼ਾ ਵਾਪਸ ਕਰ ਦਿੱਤਾ, ਤਾਂ ਉਸ ਨੇ ਮੇਰੇ ਹਿਸਾਬ ਉੱਪਰ ਕਲਮ ਫੇਰ ਦਿੱਤੀ।