ਕੰਦਲਾ ਕਿਸੇ ਮੁੰਡੇ ਨਾਲ ਪਿਆਰ ਕਰਦੀ ਸੀ । ਜਿਸ ਦਾ ਨਸ਼ਾ ਹਰ ਵੇਲੇ ਇਹਦੀਆਂ ਅੱਖਾਂ ਵਿੱਚ ਛਾਇਆ ਰਹਿੰਦਾ। ਇਹਦੇ ਮਾਪਿਆਂ ਨੂੰ ਜਦੋਂ ਇਸ ਦੀ ਕਨਸੋ ਪਈ ਉਨ੍ਹਾਂ ਨੇ ਆਪਣੇ ਵਰਗਾ ਇੱਕ ਵਰ ਲੱਭਿਆ ਤੇ ਮੰਗਣੀ ਕਰ ਦਿੱਤੀ।
ਤੁਸੀਂ ਕਨਾਰੇ ਹੋ ਜਾਓ ਜੀ, ਅਸੀਂ ਇਹ ਝਗੜਾ ਆਪੇ ਹੀ ਨਿੱਬੜ ਲਵਾਂਗੇ।
ਮੈਂ ਨਹੀਂ ਕੱਪੜਾ ਲੈਣਾ ਮੇਰਾ ਕੱਪੜਾ ਰੱਬ ਨੇ ਲਾਹਿਆ। ਪਤੀ ਹੀ ਹਿੰਦੁਸਤਾਨੀ ਇਸਤ੍ਰੀ ਦਾ ਕੱਪੜਾ ਹੈ। ਉਸ ਬਿਨਾਂ ਇਸ ਦਾ ਜੀਵਨ ਹਰਾਮ ਹੈ।
'ਜਿਵੇਂ ਇਹ ਸਾਰਾ ਰੁਪਇਆ ਮੇਰੀ ਪੜ੍ਹਾਈ ਲਈ ਕਢਵਾਇਆ ਸੀ' ਪੁੱਤ ਨੇ ਗੁੱਸੇ ਵਿੱਚ ਆਖਿਆ। ਇਸ ਹੱਤਕ ਭਰੀ ਵੰਗਾਰ ਤੇ ਤਾਂ ਬੁੱਢਾ ਇੰਦਰ ਸਿੰਘ ਕੱਪੜਿਆਂ ਤੋਂ ਬਾਹਰ ਹੋ ਗਿਆ, ਉਸ ਦਾ ਦਿਲ ਜ਼ਖਮੀ ਹੋ ਗਿਆ ਤੇ ਬਦਲਾ ਲੈਣ ਲਈ ਉਸ ਦਾ ਦਿਲ ਭੜਕ ਉੱਠਿਆ।
ਮੇਰੇ ਮੂੰਹੋਂ ਖਰੀਆਂ-ਖਰੀਆਂ ਸੁਣ ਕੇ ਉਹ ਕੱਪੜਿਆਂ ਤੋਂ ਬਾਹਰ ਹੋ ਗਈ।
ਇਹ ਸੀ ਪ੍ਰੀਤਮ ਸਿੰਘ, ਜਿਹੜਾ ਆਪਣੀ ਭੈਣ ਨੂੰ ਸੇਵਾ ਦੇ ਮੈਦਾਨ ਵਿਚ ਵੇਖ ਸੁਣ ਕੇ ਕੱਪੜਿਆਂ ਵਿੱਚ ਨਹੀਂ ਸੀ ਸਮਾਉਂਦਾ । ਤਾਹੀਂ ਉਹ ਹਰ ਇਕ ਚਿੱਠੀ ਵਿੱਚ ਬਾਪੂ ਨੂੰ ਚਿਤਾਵਣੀ ਲਿਖ ਭੇਜਦਾ ਕਿ ਜੋ ਤੁਸਾਂ ਪੁਸ਼ਪਾ ਨੂੰ ਦੇਸ਼-ਸੇਵਾ ਦੇ ਕੰਮਾਂ ਤੋਂ ਵਰਜਿਆ ਤਾਂ ਮੇਰੇ ਵਰਗਾ ਬੁਰਾ ਕੋਈ ਨਹੀਂ ਜੇ ਹੋਣਾ ।
ਸਾਰੀਆਂ ਤਾਣ ਲਾ ਥੱਕੀਆਂ ਤੇ ਕੱਪੜੇ ਖੁੰਹਦੀਆਂ ਰਹੀਆਂ ਪਰ ਸਲੀਮਾਂ ਨੇ ਇੱਕ ਨਾ ਮੰਨੀ ਤੇ ਉੱਠ ਕੇ ਘਰ ਤੁਰ ਆਈ।
ਅੱਜ ਕੱਲ੍ਹ ਕਈ ਦੁਕਾਨਦਾਰ ਗਾਹਕਾਂ ਦੇ ਖ਼ੂਬ ਕੱਪੜੇ ਲਾਹੁੰਦੇ ਹਨ।
ਇਹ ਆਦਮੀ ਬੋਲਦਾ ਬੜਾ ਘੱਟ ਹੈ ਪਰ ਜਦੋਂ ਬੋਲਦਾ ਹੈ ਕਪਾਟ ਖੋਲ੍ਹ ਦਿੰਦਾ ਹੈ। ਇੱਕੋ ਗੱਲ ਲੱਖ ਦੀ ਕਰਦਾ ਹੈ। ਇਸ ਦੀ ਹਰ ਗੱਲ ਪੱਥਰ ਤੇ ਲਕੀਰ ਹੁੰਦੀ ਹੈ।
ਮੈਂ ਬੁੱਢੇ ਨੂੰ ਕਿਹਾ ਕਿ ਹੁਣ ਤੂੰ ਕਬਰ ਕਿਨਾਰੇ ਹੈਂ। ਹੁਣ ਲਾਲਚ ਛੱਡ ਦੇ ਤੇ ਰੱਬ ਦੇ ਪਾਸੇ ਲੱਗ।
ਮੈਂ ਆਪਣੇ ਗੁਆਂਢੀਆਂ ਨੂੰ ਕਿਹਾ ਕਿ ਜੇਕਰ ਉਹ ਸਾਡੇ ਨਾਲ ਆਪਣਾ ਝਗੜਾ ਖ਼ਤਮ ਕਰਨਾ ਚਾਹੁੰਦੇ ਹਨ, ਤਾਂ ਉਹ ਕਬਰਾਂ ਦੇ ਮੁਰਦੇ ਨਾ ਪੁੱਟਣ ।
ਕਾਂਗਰਸ ਵਿੱਚ ਇਹ ਨੱਕ ਵੱਡਿਆਂ (ਲੁੱਟ ਕੇ ਮਾਲ ਸੰਭਾਲਨ ਵਾਲਿਆਂ) ਦੀ ਫੌਜ ਦਿਨੋਂ ਦਿਨ ਤਰੱਕੀ ਕਰਦੀ ਗਈ ਤੇ ਵੇਖਦਿਆਂ ਹੀ ਵੇਖਦਿਆਂ ਇਹ ਹਾਲਤ ਹੋ ਗਈ ਕਿ ਜਿਨ੍ਹਾਂ ਦੇ ਘਰੀਂ ਕਦੇ ਭੰਗ ਭੁੱਜਿਆ ਕਰਦੀ ਸੀ, ਕਬਾਬ ਭੁੱਜਣ ਲੱਗ ਪਏ।