ਕਈ ਵਾਰੀ ਘੋੜਾ ਜਦੋਂ ਖਿਝ ਜਾਂਦਾ ਹੈ ਤਾਂ ਪਿਛਲਿਆਂ ਪੈਰਾਂ ਉੱਤੇ ਸੀਖ-ਪਾ ਹੋ ਕੇ ਦੁਲੱਤੇ ਭੀ ਮਾਰਨ ਲੱਗ ਪੈਂਦਾ ਹੈ । ਜੇ ਤਾਂ ਤੁਸੀਂ ਹੌਸਲੇ ਵਾਲੇ ਸਵਾਰ ਹੋ, ਫਿਰ ਤਾਂ ਕੋਈ ਗੱਲ ਨਹੀਂ, ਘੋੜਾ ਇਹ ਚੋਹਲ ਕਰ ਕੇ ਆਪੇ ਹੀ ਹਟ ਜਾਇਗਾ। ਪਰ ਜੇ ਤੁਸੀਂ ਕੱਚੇ ਪਿੱਲੇ ਸਵਾਰ ਹੋ, ਤਾਂ ਫਿਰ ਖਬਰੇ ਮੁਆਮਲਾ ਗੜਬੜ ਹੀ ਹੋ ਜਾਏ। ਇਸ ਵਿਚ ਕਸੂਰ ਘੋੜੇ ਦਾ ਨਹੀਂ, ਸਵਾਰ ਦਾ ਹੁੰਦਾ ਹੈ ।