ਭਾਵੇਂ ਆਪ ਦੇ ਦਿਮਾਗੀ ਪਤੀਲੇ ਵਿੱਚ ਕਦੇ ਕਦੇ ਦੇਸ਼-ਪ੍ਰੇਮ ਦਾ ਉਬਾਲਾ ਵੀ ਆ ਜਾਂਦਾ ਸੀ, ਪਰ ਬਹੁਤਾ ਫਿਕਰ ਆਪ ਨੂੰ ਆਪਣੇ ਮਜ਼ਹਬ ਦਾ ਹੀ ਲੱਗਾ ਰਹਿੰਦਾ ਹੈ । ਇਸ ਨੂੰ ਕਿਸੇ ਦੁਸ਼ਮਨ ਗੁਆਂਢੀ ਦੀ ਨਜ਼ਰ ਨਾ ਲੱਗ ਜਾਏ । ਅਥਵਾ ਇਸ ਕੱਚ ਦੇ ਖਿਡੌਣੇ ਨੂੰ ਕਿਸੇ ਕਠੋਰ ਦੀ ਠੋਹਕਰ ਨਾ ਵੱਜ ਜਾਏ । ਇਸੇ ਗੱਲ ਦੀ ਚਿੰਤਾ ਆਪ ਨੂੰ ਦਿਨ ਰਾਤ ਸਤਾਂਦੀ ਰਹਿੰਦੀ।
ਸ਼ੇਅਰ ਕਰੋ