ਬਾਬੂ ਜੀ ! ਹੋਂਦੇ ਦੀ ਗੱਲ ਏ, ਸਾਥੋਂ ਸਰੇ ਨਾ ਤੇ ਮੁੰਡੇ ਕਿੱਕੁਰ ਮਦਰੱਸੋ ਘੱਲੀਏ ? ਢਾਂਡੇ ਕੌਣ ਛੇੜੇ ?
ਭਾਵੇਂ ਸੈਫਦੀਨ ਕਈ ਦਿਨਾਂ ਤੋਂ ਪਿੰਡ ਦੇ ਮੁਸਲਮਾਨਾਂ ਵਿੱਚ ਵੈਰ ਦੀ ਅੱਗ ਮਘਾ ਰਿਹਾ ਸੀ, ਪਰ ਤਦ ਵੀ ਸਿੱਖ ਬਾਬੇ ਦੀ ਪਿਆਰੀ ਤੇ ਨੁਰਾਨੀ ਸੂਰਤ ਵੇਖ ਕੇ ਸਾਰਿਆਂ ਦੇ ਮੂੰਹੋਂ 'ਬਾਬਾ ਆਯਾ, ਬਾਬਾ ਆਯਾ ਨਿਕਲ ਹੀ ਗਿਆ, ਚਿਹਰੇ ਖਿੜ ਹੀ ਪਏ ਤੇ 'ਆਉ ਬੈਠੋ" ਆਖਿਆ ਹੀ ਗਿਆ। ਹੁਣ ਜਦ ਸੈਫਦੀਨ ਨੇ ਬਾਬੇ ਦੀ ਸੂਰਤ ਨਜ਼ਰ ਭਰ ਕੇ ਤੱਕੀ ਤਾਂ ਉਸਦੇ ਅੰਦਰ ਵੀ ਹੌਲ ਜਿਹਾ ਪਿਆ।
ਅਗਲੇ ਦਿਨ ਰੂਪ ਹੁਰਾਂ ਕਪਾਹ ਤੇ ਬਾਜਰੇ ਦੇ ਵੱਢ ਵਿੱਚ ਤਿੰਨ ਹਲ ਜੁੜਵਾ ਦਿੱਤੇ । ਉਨ੍ਹਾਂ ਨੂੰ ਉੱਕੀ ਆਸ ਨਹੀਂ ਸੀ ਕਿ ਜਿਉਣਾ ਬੰਦੇ ਲੈ ਕੇ ਲੜਨ ਆਵੇਗਾ । ਇਨ੍ਹਾਂ ਨੂੰ ਸੂਹ ਮਿਲ ਚੁੱਕੀ ਸੀ ਕਿ ਉਹ ਹੱਥ ਪੈਰ ਮਾਰ ਕੇ ਹੌਲਾ ਹੋ ਚੁਕਿਆ ਹੈ।
ਮਦਨ ਦਾ ਦਿਲ ਹੌਲਾ ਫੁੱਲ ਹੋ ਚੁੱਕਾ ਸੀ ਤੇ ਅਜੇ ਹੋਰ ਭੀ ਹੌਲਾ ਹੋਣ ਲਈ ਇਸ ਧਰਮ ਮਾਂ ਪਾਸ ਪਿਛਲੇ ਦਿਨਾਂ ਦੀਆਂ ਸਾਰੀਆਂ ਹੋਈਆਂ ਬੀਤੀਆਂ ਸੁਣਾ ਰਿਹਾ ਸੀ, ਕਿ ਇਸੇ ਵੇਲੇ ਬ੍ਰਿਜ ਅੰਦਰ ਆਉਂਦਾ ਦਿਖਾਈ ਦਿੱਤਾ।
ਪ੍ਰੀਖਿਆ ਦਾ ਬੋਝ ਸਿਰ ਤੋਂ ਲੱਥਣ ਨਾਲ ਮੈਂ ਹੌਲਾ ਫੁੱਲਾ ਹੋ ਗਿਆ ਹਾਂ ।
ਤੁਹਾਡੇ ਵੱਲੋਂ ਮੈਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਜ਼ਰੂਰ ਆ ਜਾਏਗਾ। ਪਰ ਤੁਸੀਂ ਨਾਂ ਆਏ ਤੇ ਮੈਨੂੰ ਰਾਏ ਸਾਹਿਬ ਸਾਮ੍ਹਣੇ ਹੌਲਾ ਪੈਣਾ ਪਿਆ।
ਪ੍ਰੀਖਿਆ ਵਿੱਚ ਅਸਫਲ ਹੋਣ ਤੇ ਵਿਦਿਆਰਥੀ ਨੇ ਹੰਝੂਆਂ ਦੇ ਹਾਰ ਪਰੋ ਲਏ।
ਹੁਣ ਤੇ ਕੌਮ ਵਿੱਚ ਹੰਨੇ ਹੰਨੇ ਮੀਰੀ ਹੋ ਗਈ ਹੈ। ਕੋਈ ਕਿਸੇ ਦੀ ਸੁਣਦਾ ਈ ਨਹੀਂ। ਕੋਈ ਜਥੇਬੰਦੀ ਨਹੀਂ। ਹਰ ਇੱਕ ਆਪਣੀ ਹਉਮੈ ਵਿੱਚ ਹੀ ਮਸਤ ਹੈ।
ਜਿਸ ਰਾਇ ਸਾਹਿਬ ਲਈ ਮਜ਼ਦੂਰਾਂ ਦੇ ਦਿਲ, ਨਫ਼ਰਤ ਨਾਲ ਭਰੇ ਪਏ ਸਨ ਉਸ ਦੇ ਨੌਜਵਾਨ ਪੁੱਤਰ ਦੇ ਕਦਮਾਂ ਤੇ ਇਹ ਸਾਰੇ ਦਿਲ ਆ ਮੁਹਾਰੇ ਪਏ ਡੁਲ੍ਹਦੇ ਸਨ। ਮੀਟਿੰਗ ਅਜੇ ਤੀਕ ਜਾਰੀ ਸੀ ਸਭ ਮਜ਼ਦੂਰਾਂ ਨੇ ਹੰਨੇ ਜਾਂ ਬੰਨੇ ਕਰਨ ਵਾਲੀ ਠਾਣ ਲਈ ਸੀ।
ਬਾਬਾ ! ਰਾਹੋਂ ਲਾਂਭੇ ਹੋ ਜਾ, ਜਾਂ ਨਵਿਆਂ ਦੇ ਨਾਲ ਖਲੋ ਜਾ। ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਇਹ ਹੁਣ ਹੰਭਲੇ ਮਾਰਨ ਪਈਆਂ, ਅਗਲੀਆਂ ਹੋਰ ਤਿਆਰ, ਸਮੇਂ ਦੀ ਨਵੀਉਂ ਨਵੀਂ ਬਹਾਰ।
ਬਾਪੂ ਨੇ ਮੇਰੇ ਪਿਉ ਨਾਲ, ਤੈਨੂੰ ਪਤਾ ਏ ਨਾ, ਉਸ ਦੇ ਮਰਦਿਆਂ ਤੱਕ ਸਾਂਝ ਨਿਬਾਹੀ ਸੀ, ਤੇ ਅਸੀਂ ਜਦੋਂ ਤੀਕ ਬਾਪੂ ਦਾ ਦਮ ਏ, ਇਹਨਾਂ ਨਾਲੋਂ ਨਿੱਖੜ ਨਹੀਂ ਸਕਦੇ । ਬਾਕੀ ਰਹੀ ਮਾਂ ਦੀ ਗੱਲ, ਉਹ ਵਿਚਾਰੀ ਤਾਂ ਹੁਣ ਕਈ ਦਿਨ ਦੀ ਪਰਾਹੁਣੀ ਏ । ਖਬਰੇ ਤੁਹਾਡੇ, ਘਰ ਅੱਪੜਦਿਆਂ ਤੱਕ ਹੀ ਦਮ ਤੋੜ ਦੇਵੇ।
ਉਸ ਦੀ ਚੋਰ ਅੱਖ ਚੰਪਾ ਦੇ ਚੇਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਕਈਆਂ ਪੱਤਣਾਂ ਦਾ ਪਾਣੀ ਪੀ ਚੁੱਕੇ ਪਰੇਮ ਚੰਦ ਨੂੰ ਆਪਣੇ ਮਨੋਰਥ ਦੀ ਸਫਲਤਾ ਦਾ ਕੁਝ ਨਾ ਕੁਝ ਚਿੰਨ੍ਹ ਉਸ ਉੱਤੇ ਦਿਸਿਆ। ਪਰ ਰਤਾ ਕੁ ਹੋਰ ਨਹੁੰਦਰ ਦੀ ਖਰੋਚ ਜ਼ਰੂਰੀ ਸੀ।