ਪਿਤਾ ਜੀ ਇਸ ਦੁਨੀਆਂ ਤੋਂ ਛੁੱਟੀ ਲੈ ਗਏ, ਤੇ ਛੱਡ ਕੀ ਗਏ ? ਬੈਂਕ ਵਿੱਚ ਇੱਕ ਪਾਈ ਨਹੀਂ, ਕੋਈ ਦੱਬਿਆ ਧਨ ਨਹੀਂ, ਇੱਥੋਂ ਤਕ ਕਿ ਆਪਣਾ ਘਰ ਵੀ ਨਹੀਂ । ਥੋੜ੍ਹੇ ਜਿਹੇ ਭਾਂਡੇ ਤੇ ਦੋ ਤਿੰਨ ਟਰੰਕ। ਬੱਸ, ਇਹੋ ਹੈ ਧਨ ਦੌਲਤ ਜਾਂ ਸੰਪਤੀ, ਜੋ ਕੁਝ ਭੀ ਸਮਝੋ। ਹਾਂ, ਜੇ ਛੱਡ ਗਏ ਹਨ, ਤਾਂ ਉਹ ਹਨ ਛੇ ਜਣਿਆਂ ਦੇ ਭੁੱਖੇ ਢਿੱਡ, ਇੱਕ ਵਿਆਹੁਣ-ਜੋਗ ਧੀ ਅਤੇ ਇੱਕ ਵਿਧਵਾ। ਕਸਰ ਉਹਨਾਂ ਕੋਈ ਛੱਡੀ ਨਹੀਂ।