ਸਿੱਖ ਰਾਜਨੀਤੀ ਦੀ ਜੰਜੀਰ ਇਸ ਵੇਲੇ ਇੰਨੀ ਗੁੰਝਲਦਾਰ ਬਣ ਗਈ ਹੈ, ਕਿ ਇਸ ਦੀ ਕੋਈ ਕੁੰਡੀ ਆਪਣੇ ਅਸਲੀ ਥਾਂ ਨਜ਼ਰ ਨਹੀਂ ਆਉਂਦੀ। ਇੱਕ ਤਾਂ ਪੰਜਾਬ ਦੀ ਸਿੱਖ ਜੱਥੇਬੰਦੀ ਤੇ ਸਿੱਖੀ ਆਰਥਿਕਤਾ ਦੇ ਨਿਸ਼ਾਨੇ ਤੋਂ ਇਸ ਲਈ ਨੀਮ ਮੌਤ ਦਾ ਸਾਮਾਨ ਬਣ ਗਈ, ਦੂਜੇ, ਘਰ ਦੀ ਫੁੱਟ ਨੇ ਰਹਿੰਦੇ ਖੂੰਹਦੇ ਕੱਖ ਭੀ ਚੁਣ ਲਏ । ਭਾਰਤ ਵਿੱਚ ਇੱਕ ਫ਼ੀਸਦੀ ਵਸਦੀ ਇਸ ਨਿੱਕੀ ਜਿਹੀ ਕੌਮ ਨੂੰ ਅੱਜ ਅਸੀਂ ਜਿਸ ਥਾਂ ਤੇ ਖੜੀ ਕਰ ਚੁਕੇ ਹਾਂ, ਉਹ ਦਰਿਆ ਦੀ ਖੋਰਵੀਂ ਦੰਦੀ ਕਹੀ ਜਾ ਸਕਦੀ ਹੈ। ਕੋਈ ਵੀ ਜ਼ੋਰਦਾਰ ਲਹਿਰ ਇਸ ਨੂੰ ਰੋੜ੍ਹ ਕੇ ਲੈ ਜਾ ਸਕਦੀ ਹੈ।
ਸ਼ੇਅਰ ਕਰੋ