ਰੱਲਾ ਸਿੰਘਾ, ਕੋਈ ਅਸਚਰਜ ਤਾਂ ਨਹੀਂ ਹੋ ਗਿਆ । ਹੁਣ ਗੱਲ ਦਾ ਕਚੂਮਰ ਕੱਢਨਾ ਏਂ, ਐਵੇਂ ਬਾਲਾਂ ਮਗਰ ਲੱਗ ਕੇ, ਸਿਆਣਿਆਂ ਨੂੰ ਆਪਣੇ ਵਿੱਚ ਕਲ੍ਹਾ ਨਹੀਂ ਪਾ ਲੈਣੀ ਚਾਹੀਦੀ ।
ਰਾਮ ਆਪਣੇ ਪਾਸ ਹੋਣ ਦੀ ਖ਼ੁਸ਼ੀ ਵਿੱਚ ਕੱਛਾਂ ਵਜਾਉਣ ਲੱਗ ਪਿਆ।
ਧੀ ਨੂੰਹ ਵਿੱਚ ਕੋਈ ਫਰਕ ਨਹੀਂ, ਅੱਗੇ ਬਰਕਤ ਸਾਡੀ ਧੀ ਸੀ, ਹੁਣ ਤੁਸੀਂ ਉਸ ਦੇ ਮਾਪੇ ਹੋ, ਸਾਡੀ ਆਜਜ਼ੀ ਵੱਲ ਵੇਖਿਆ ਜੋ, ਤੇ ਇਸ ਨੂੰ ਧੀਆਂ ਵਾਂਗ ਕੱਜ ਕੇ ਰੱਖਿਆ ਜੋ ; ਇਸ ਨੂੰ ਨਸ਼ਰ ਨਾ ਕਰਨਾ।
ਨਾਂ ਜੀ, ਖਜ਼ਾਨਚੀ ਮੈਂ ਨਹੀਂ ਜੇ ਬਣਨਾ। ਇਹ ਤੇ ਨਿਰੀ ਕੱਜਲ ਦੀ ਕੋਠੜੀ ਹੈ। ਹਰ ਇੱਕ ਨੇ ਕੱਲ੍ਹ ਉਂਗਲ ਕਰਨੀ ਹੈ।
ਹਾਂ, ਇਹ ਅਮਲੀ ਜੀਵਨ ਕਠਨ ਘਾਟੀ ਹੈ। ਇਸ ਵਿੱਚ ਸਾਬਤ ਕਦਮ ਰਹਿਣਾ ਕਠਨ ਹੈ।
ਜੱਟੀ ਘੁਰਕੇ ਜੱਟ ਨੂੰ, (ਹੈ ਹੈ) ਪਿਆ ਕਿੱਧਰ ਦਾ ਲੋੜ ? ਖੱਟੀ ਸਾਰੇ ਸਮੇਂ ਦੀ ਕਿੱਥੇ ਆਇਉਂ ਰੋੜ੍ਹ। (ਮੈਂ) ਮਾਘੀ ਕੂਕਨ ਲੱਗੀਆਂ, "ਕੁੜੀ ਹੋਈ ਮੁਟਿਆਰ, '' ਸਾਡੀ ਕੋਠੀ ਸੱਖਣੀ, ਲੋਕੀ ਕਰਨ ਬਹਾਰ।
ਸਾਰੇ ਪਿੰਡ ਤੇ ਜੁਰਮਾਨਾ ਹੋਇਆ ਹੈ। ਸਾਰਿਆਂ ਨੇ ਤੇ ਸ਼ਰਾਰਤ ਨਹੀਂ ਸੀ ਕੀਤੀ ਪਰ ਕਣਕ ਨਾਲ ਘੁਣ ਪਿਸਦਾ ਹੀ ਆਇਆ ਹੈ; ਇਹ ਕੋਈ ਨਵੀਂ ਗੱਲ ਥੋੜ੍ਹੀ ਏ।
ਉਧਰ ਰਾਇ ਸਾਹਿਬ, ਬਲਦੇਵ ਰਾਹੀਂ ਮਜ਼ਦੂਰਾਂ ਦੀ ਕੋਈ ਗੱਲ ਸੁਨਣ ਨੂੰ ਤਿਆਰ ਨਹੀਂ ਸਨ, ਤੇ ਇੱਧਰ ਮਜ਼ਦੂਰ ਵੀ ਜਿਹੜਾ ਕਦਮ ਉਠਾ ਚੁੱਕੇ ਸਨ, ਉਸ ਤੋਂ ਪੋਟਾ ਭਰ ਪਿਛਾਂਹ ਹਟਣਾ ਨਹੀਂ ਸਨ ਚਾਹੁੰਦੇ। ਅਣਖ ਦੀ ਰੱਸੀ ਦੁਪਾਸੀਂ ਇੱਕੋ ਜਿਹੀ ਖਿੱਚੀ ਹੋਈ ਸੀ।
ਅਮਰ ਸਿੰਘ ਦੇ ਮੂੰਹ ਤੇ ਡੂੰਘੀ ਸੋਚ ਹੈ ਤੇ ਇਹਦੇ ਕਦਮ ਭਾਰੇ ਨੇ। ਉਹ-ਸੀਟ ਤੇ ਕੰਧ ਨਾਲ ਢੋਹ ਲਾ, ਅੱਖਾਂ ਨੀਵੀਆਂ ਪਾ, ਤੇ ਦਾਹੜੀ ਤੇ ਸੱਜਾ ਹੱਥ ਰੱਖ ਕੇ ਬੈਠ ਗਿਆ।
ਪਿਛਲੇ ਸਾਲ ਦੇ ਵਿਰੋਧ ਨੇ ਮਾਲਕਾਂ ਦਾ ਨੱਕ ਦਮ ਕਰ ਦਿੱਤਾ ਸੀ, ਤਾਂ ਜਾ ਕੇ ਉਨ੍ਹਾਂ ਨੇ ਆਪਣਾ ਗਲਤ ਕਦਮ ਵਾਪਸ ਮੋੜਿਆ ਸੀ ।
ਅਸੀਂ ਆਪਣੇ ਮਾਸਟਰ ਜੀ ਦੇ ਕਦਮਾਂ ਹੇਠ ਅੱਖਾਂ ਵਿਛਾਉਂਦੇ ਹਾਂ।
ਊਸ਼ਾ ਦੀਆਂ ਅੱਖਾਂ ਦਾ ਨਿਰਮਲ ਪ੍ਰਭਾਵ ਤੇ ਮਿਠਾਸ ਵਿੱਚ ਗੰਨ੍ਹੇ ਹੋਏ ਵਾਕ ਸੁਣ ਕੇ ਉਸ ਦਾ ਦਿਲ ਕਰਦਾ ਕਿ ਉਹ ਸਾਰੇ ਦਾ ਸਾਰਾ ਪੰਘਰ ਕੇ ਊਸ਼ਾ ਦੇ ਕਦਮਾਂ ਤੇ ਡੁਲ੍ਹ ਜਾਵੇ।