Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਹੀਰਿਆਂ ਦੀ ਖਾਣ-ਕੀਮਤੀ ਖਜ਼ਾਨਾ, ਵੱਡਮੁੱਲੀ ਚੀਜ਼

ਖਾਣ ਹੀਰਿਆਂ ਦੀ ਜਿਸ ਦਿਨ ਲੱਭ ਲੀਤੀ, 
ਉਸ ਦਾ ਮੁੱਲ ਭੀ ਭੋਲੀ ਪੁਆ ਲਵਾਂਗੇ !

ਹੀਰੀਆਂ ਦੇਣਾ-ਰਾਹ ਜਾਂਦੇ ਨੂੰ ਛੇੜਨਾ

ਕਿਸੇ ਦਿਨ ਤੂੰ ਕੁੱਟ ਖਾਏਂਗਾ, ਐਵੇਂ ਰਾਹ ਜਾਂਦਿਆਂ ਨੂੰ ਹੀਰੀਆਂ ਦੇਂਦਾ ਏਂ ।

ਹੀਲਾ ਬਾਕੀ ਨਾ ਰੱਖਣਾ-ਕਸਰ ਨਾ ਛੱਡਣੀ, ਹਰੇਕ ਉੱਦਮ ਕਰਨਾ

ਉਸ ਦੇ ਦਿਲ ਵਿੱਚ ਇੱਕ ਚਿਰੋਕਨੀ ਰੀਝ ਸੀ ਕਿ ਉਹ ਸੋਹਣੇ ਸਰੀਰ ਨਾਲ ਨਹੀਂ ਤਾਂ ਸੋਹਣੇ ਆਚਾਰ ਨਾਲ ਸ਼ਾਇਦ ਪਤੀ ਦੇ ਦਿਲ ਨੂੰ ਮੋਹ ਸਕੇ। ਇਸ ਰੀਝ ਨੂੰ ਪੂਰਾ ਕਰਨ ਲਈ ਉਹ ਕੋਈ ਹੀਲਾ ਬਾਕੀ ਨਹੀਂ ਸੀ ਰੱਖਣਾ ਚਾਹੁੰਦੀ।

ਹੁਕਮ ਸਿਰ ਮੱਥੇ ਤੇ ਮੰਨਣਾ-ਕਿਸੇ ਕਿਸਮ ਦੀ ਨਾਂਹ ਨੁੱਕਰ ਤੋਂ ਬਿਨਾਂ ਹੁਕਮ ਮੰਨਣਾ

ਬਲਦੇਵ ਦੇ ਹੁਕਮ ਨੂੰ ਸਭ ਨੇ ਸਿਰ ਮੱਥੇ ਤੇ ਮੰਨਿਆ, ਸਭ ਲੋਕੀਂ ਉਸ ਦੇ ਦਰਸ਼ਨ ਕਰਨ ਲਈ ਹਵੇਲੀ ਟੁਰ ਪਏ।

ਹੁੱਜਤਾਂ ਕਰਨੀਆਂ-ਕੰਮ ਦੀ ਗੱਲ ਨਾ ਕਰਨੀ, ਟਾਲ ਮਟੋਲੇ ਕਰਨੇ

ਮਨ ਹਰਾਮੀ ਤੇ ਹੁੱਜਤਾਂ ਢੇਰ, ਲੈ ਖਾਂ ਫੜ ਪੂਣੀਆਂ, ਇੱਕ ਮੁੱਢਾ ਮੇਰਾ ਲਾਹ, ਕੰਮ ਦਾ ਘਾਟਾ ਏ, ਜੇ ਕਰਨਾ ਹੋਵੇ ਤਾਂ !

ਹੁੱਤ ਨਾ ਕੱਢਣੀ-ਉਭਾਸਰ ਨਾ ਸਕਣਾ, ਦਿਲ ਦਾ ਖ਼ਿਆਲ ਜੀਭ ਤੇ ਨਾ ਲਿਆਉਣਾ

''ਤੇਰੇ ਕੋਲ ਨਹੀਂ ਸੀ ਤੇ ਫਿਰ ਹੋਰ ਕਿੱਥੇ ਰਿਹਾ ਸੀ ? ਬਸ ਲੱਗ ਗਿਆ ਪਤਾ। ਇਹ ਮੁੰਡਾ ਹੁਣ ਹੱਥੋਂ ਨਿਕਲਦਾ ਜਾਂਦਾ ਏ। ਪਰ ਕਰਾਂ ਕੀਹ ਸ਼ਿਬੂ, ਡਰਦੀ ਮਾਰੀ ਹੱਤ ਨਹੀਂ ਕੱਢਦੀ।"

ਹੁਲਾਰਾ ਖਾ ਜਾਣਾ-ਜਵਾਨ ਹੋ ਜਾਣਾ

''ਸੱਚੀਂ ਸੀਮਾਂ, ਤੂੰ ਤੇ ਦਿਨਾਂ ਵਿੱਚ ਹੁਲਾਰਾ ਖਾ ਗਈ ਏਂ। ਅਜੇ ਕੁੱਲ ਡੇਢ ਵਰ੍ਹਾ ਤਾਂ ਹੋਇਆ ਮੈਨੂੰ ਪਿੰਡੋਂ ਗਿਆ, ਉਦੋਂ ਕੀ ਹੁੰਦੀ ਸਾਂ ਤੂੰ । ਗਿੱਠ ਕੁ ਜਿੰਨੀ ਗੁੱਡੀ ਜਿਹੀ ਲਗਦੀ ਸੈਂ, ਝਾਟਾ ਤੇਰਾ ਖਿੰਡਿਆ ਰਹਿੰਦਾ ਸੀ, ਚੁੰਨੀ ਲੈਣ ਦਾ ਵੱਲ ਨਹੀਂ ਸੀ ਆਉਂਦਾ।”

ਹੁਲੀਆ ਵਟਾ ਦੇਣਾ-ਹੋਰ ਦਾ ਹੋਰ ਬਣਾ ਦੇਣਾ, ਹਾਲਤ ਬਦਲ ਦੇਣਾ

ਤੇਰੀ ਜਾਗ ਹੁਣ ਕੁਝ ਬਣਾ ਕੇ ਰਹੇਗੀ। ਤੇ ਦੁਨੀਆਂ ਦਾ ਹੁਲੀਆ ਵਟਾ ਕੇ ਰਹੇਗੀ।

ਹੁੰਦੜ ਹੇਲ-ਸਰੀਰ ਦੀ ਤਕੜੀ ਅਤੇ ਹੋਣਹਾਰ

ਪੁੰਨਿਆਂ ਆਪਣੇ ਸਾਰੇ ਭੈਣਾਂ ਭਰਾਵਾਂ ਨਾਲੋਂ ਹੁੰਦੜ ਹੇਲ ਸੀ। ਪੰਦਰਾਂ ਵਰ੍ਹਿਆਂ ਦੀ ਉਮਰੇ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰ ਲਈ ਤਾਂ ਮਾਪਿਆਂ ਦੇ ਖ਼ਿਆਲ ਵਿੱਚ ਪੁੰਨਿਆਂ ਹੁਣ ਹੋਰ ਬਹੁਤਾ ਚਿਰ ਕੁਆਰੀ ਰੱਖਣ ਜੋਗੀ ਨਹੀਂ ਸੀ। ਤੇ ਇਹੋ ਸਬੱਬ ਸੀ ਕਿ ਉਨ੍ਹਾਂ ਇਸ ਨੂੰ ਕਾਲਜ ਨਹੀਂ ਸੀ ਦਾਖ਼ਲ ਕਰਾਇਆ।

ਹੂੰਝਾ ਆ ਜਾਣਾ-ਨਾਸ ਹੋ ਜਾਣਾ, ਮੁੱਕ ਜਾਣਾ

ਪੋਸਤੀ ਦੀ ਤੀਵੀਂ ਸਾਹਮਣੇ ਬੈਠ ਕੇ ਲੱਗੀ ਵਿਰਲਾਪ ਕਰਨ--"ਹਾਇ ਤੇਰੇ ਇਸ ਪੋਸਤ ਨੂੰ ਅੱਗ ਲੱਗ ਜਾਏ, ਤੇਰੇ ਇਸ ਅਮਲ ਨੂੰ ਹੂੰਝਾ ਨਾ ਆ ਜਾਏ..."

ਹੇਠ ਉੱਤੇ ਹੋਣਾ-ਲੜਨਾ ਝਗੜਨਾ

ਪਤਾ ਨਹੀਂ ਝਗੜਾ ਕਿਸ ਗੱਲ ਦਾ ਸੀ ਪਰ ਜਦੋਂ ਮੈਂ ਉੱਥੋਂ ਲੰਘਿਆ ਤਾਂ ਉਹ ਜੱਫੋ ਜੱਫੀ ਹੋਏ ਹੋਏ ਸਨ ਤੇ ਹੇਠ ਉੱਤੇ ਹੋ ਰਹੇ ਸਨ।

ਹੇਠਲੀ ਉੱਤੇ ਆ ਜਾਣੀ-ਰਾਜ-ਰੌਲਾ ਪੈ ਜਾਣਾ, ਰਾਜ-ਪ੍ਰਬੰਧ ਟੁੱਟ ਜਾਣਾ

ਅਜੇ ਵੀ ਵੇਲਾ ਹੈ, ਜੇ ਸੰਭਲ ਜਾਉ, ਤੇ ਰੋਗ ਦੀ ਅਸਲੀ ਅਹੁਰ ਲੱਭੋ। ਨਹੀਂ ਤਾਂ ਛੇਤੀ ਹੀ ਵਕਤ ਆਉਣ ਵਾਲਾ ਹੈ, ਜਦੋਂ ਇਹ ਚੀਕ ਪੁਕਾਰ ਕਿਸੇ ਠੋਸ ਤੇ ਗੰਭੀਰ ਸਚਾਈ ਵਿੱਚ ਬਦਲ ਕੇ ਦੇਸ ਵਿੱਚ ਹੇਠਲੀ ਉੱਤੇ ਆਉਣ ਦਾ ਕਾਰਨ ਬਣ ਜਾਏਗੀ।

  • «
  • 80
  • 81
  • 82
  • 83
  • 84
  • »