ਪੇਪਰ ਵਿੱਚੋਂ ਫੈਲ ਹੋਣ ਤੇ ਹਰਦੀਪ ਦੀ ਅੱਖ ਖੁੱਲ ਗਈ।
ਠੰਢੀ-ਠੰਢੀ ਹਵਾ ਚੱਲ ਰਹੀ ਸੀ ਤੇ ਮੰਜੇ 'ਤੇ ਪੈਂਦਿਆਂ ਹੀ ਮੇਰੀ ਅੱਖ ਲੱਗ ਗਈ ।
ਜਦੋਂ ਦੀ ਉਸ ਆਕੜ ਦੀ ਖੁੰਬ ਠੱਪੀ ਹੈ, ਉਦੋਂ ਦਾ ਅੱਖ ਵਿੱਚ ਪਾਇਆ ਨਹੀਂ ਰੜਕਦਾ ।
ਸਮਝਦਾਰ ਬੱਚੇ ਆਪਣੇ ਮਾਪਿਆਂ ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ।
ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀਆ ਅੱਖਾਂ ਅੱਗੇ ਸਰ੍ਹੋਂ ਫੁੱਲਣ ਲੱਗੀ।
ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸਾਂ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਵੇਖ ਲੈਂਦਾ ਸੀ ।
ਸਾਡੇ ਪ੍ਰਧਾਨ ਮੰਤਰੀ ਜੀ ਦੇਸ਼ ਵਿੱਚ ਜਿੱਥੇ ਵੀ ਜਾਂਦੇ ਹਨ, ਲੋਕ ਉਹਨਾਂ ਨੂੰ ਅੱਖਾਂ ਤੇ ਬਿਠਾਉਂਦੇ ਹਨ।
ਚੀਨ ਹਰ ਸਮੇਂ ਭਾਰਤ ਨੂੰ ਅੱਖਾਂ ਦਿਖਾਉਂਦਾ ਰਹਿੰਦਾ ਹੈ।
ਇੰਦਰਜੀਤ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਮਾਤਾ ਜੀ ਦੀਆਂ ਅੱਖਾਂ ਪੱਕ ਗਈਆਂ ਪਰ ਉਹ ਨਾ ਮੁੜਿਆ।
ਅਲਕਾ ਦੇ ਪਿਤਾ ਜੀ ਕਈ ਦਿਨਾਂ ਤੋਂ ਬਿਮਾਰ ਸਨ, ਕੱਲ੍ਹ ਉਹ ਅੱਖਾਂ ਮੀਟ ਗਏ।
ਡਾਕੂ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਨਿਕਲ ਗਏ।
ਦਮਨ ਨੇ ਬਲਜੀਤ ਨੂੰ ਕਿਹਾ ਜਿਹੜਾ ਇੱਕ ਵਾਰੀ ਮੇਰੇ ਨਾਲ ਧੋਖਾ ਕਰ ਜਾਵੇ ਮੇਰੇ ਉਹ ਇਨਸਾਨ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।