ਭੋਲੂ ਕਾਕੇ ਦਾ ਦੋ ਰੋਟੀਆਂ ਨਾਲ ਕੀ ਬਣਦਾ ਹੈ, ਉਹ ਬੈਠਾ-ਬੈਠਾ ਦਸ (10) ਰੋਟੀਆਂ ਨਾਲ ਦੋ ਕਿਲੋ ਦੁੱਧ ਵੀ ਪੀ ਲੈਂਦਾ ਹੈ । ਬਸ, ਤੁਸੀਂ ਵੀ ਊਠ ਦੇ ਮੂੰਹ ਜ਼ੀਰਾ ਦੇਣ ਵਾਲੀ ਗੱਲ ਕੀਤੀ ।
ਮਹਿੰਦਰ ਨੇ ਕਹਾਣੀ ਤਾਂ ਸੁਣਾਈ, ਪਰ ਸਾਰੀ ਊਲ-ਜਲੂਲ ਸੀ।
ਜੋਗਿੰਦਰ ਆਪਣੇ ਅਧਿਆਪਨ ਵਿੱਚ ਓਤ ਪੋਤ ਹੋ ਗਿਆ ਹੈ ਅਤੇ ਸਿੱਖਿਆ ਦੇਣ ਲਈ ਹਰ ਸਮੇਂ ਨਵੀਆਂ ਤਕਨੀਕਾਂ ਨੂੰ ਸਿੱਖਦਾ ਰਹਿੰਦਾ ਹੈ।
ਜਿਹੜੇ ਇਨਸਾਨ ਓਪਰੇ ਪੈਰੀਂ ਖਲੋਂਦੇ ਹਨ, ਉਹ ਜਿੰਦਗੀ ਵਿੱਚ ਕਦੇ ਵੀ ਸਫ਼ਲ ਨਹੀਂ ਹੁੰਦੇ।
ਅਮਨ ਹਰ ਵਾਰ ਓਪਰੇ ਪੈਰੀਂ ਖਲੋਂਦਾ ਹੈ।
ਸਾਡੇ ਪਿੰਡ ਵਿੱਚ ਹਰ ਚੀਜ਼ ਦੀ ਓੜਾ ਨਾ ਰਹਿਣੀ ਹੈ, ਕਿਉਂਕਿ ਇਥੇ ਹਰ ਚੀਜ ਮਿਲ ਜਾਂਦੀ ਹੈ।
ਕਲ ਦੇ ਵਿਆਹ ਵਿੱਚ ਬੱਚਿਆਂ ਨੇ ਤਾਂ ਅਸਮਾਨ ਸਿਰ ਤੇ ਚੁੱਕਿਆ ਹੋਇਆ ਸੀ।
ਵਿਰਾਟ ਸਾਰਿਆਂ ਦੇ ਸਾਹਮਣੇ ਬੱਸ ਅਸਮਾਨ ਦੇ ਤਾਰੇ ਹੀ ਤੋੜਦਾ ਰਹਿੰਦਾ ਹੈ।
ਬਲਵੀਰ ਕੋਲ ਚਾਰ ਪੈਸੇ ਕੀ ਆ ਗਏ ਉਸ ਨੇ ਤਾਂ ਅਸਮਾਨ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਕਮਲ ਦੀ ਅਕਲ ਤਾਂ ਗਿੱਟਿਆਂ ਵਿੱਚ ਹੀ ਹੈ ਕਿਉਂਕਿ ਉਹ ਹਰ ਸਮੇਂ ਮੂਰਖਾਂ ਜਿਹੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ।
ਜ਼ਿਆਦਾ ਬੁੱਢਾ ਹੋ ਜਾਣ ਕਰਕੇ ਉਸ ਦੀ ਅਕਲ 'ਤੇ ਪੱਥਰ ਪੈ ਗਏ ਜਾਪਦੇ ਹਨ, ਕੋਈ ਸਿਆਣੀ ਗੱਲ ਕਰਦਾ ਹੀ ਨਹੀਂ ।
ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ ਹੈ, ਉਹ ਰੁਜ਼ਗਾਰ ਲਈ ਅੱਕੀਂ ਪਲਾਹੀ ਹੱਥ ਮਾਰਦੀ ਫਿਰਦੀ ਹੈ ।