ਭਾਵੇਂ ਸ਼ੁਕਲ ਜੀ ਨੇ ਗ਼ਰੀਬੀ ਦਾ ਸੁਆਦ ਤਾਂ ਕਦੀ ਨਹੀਂ ਚਖਿਆ, ਪਰ ਬਹੁਤੇ ਸੌਖੇ ਵੀ ਘੱਟ ਹੀ ਰਹੇ ਸਨ। ਬਸ ਆਈ ਚਲਾਈ ਵਾਲਾ ਕੰਮ ਰਹਿੰਦਾ ਸੀ।
ਤੂੰ ਪੁੱਤਰ ਹੋ ਕੇ ਵੈਰੀਆਂ ਵਾਲਾ ਬਿੱਡਾ ਡਾਹਿਆ ਏ ਮੇਰੇ ਨਾਲ। ਯਾਦ ਰੱਖੀਂ ਤੂੰ ਵੀ ਸੁਖ ਨਹੀਂ ਪਾਵੇਂਗਾ। ਜਿਹੜੀ ਖੇਹ ਮੇਰੇ ਸਿਰ ਪੈਣੀ ਸੀ, ਸੋ ਤੇ ਪੈ ਗਈ ਪਰ ਮੈਂ ਵੀ ਹੁਣ ਆਪਣੀ ਆਈ ਤੇ ਆਇਆ ਹੋਇਆਂ ਆਂ ਤੇ ਤੈਨੂੰ ਸੁਆਦ ਚਖਾ ਕੇ ਛੱਡਾਂਗਾ ।
ਦਿਨਾਂ ਵਿੱਚ ਹੀ ਉਸ ਨੂੰ ਚੰਗੀ ਸ਼ੁਹਰਤ ਮਿਲਣ ਲੱਗ ਪਈ। ਦੂਰੋਂ ਦੂਰੋਂ ਲੋਕੀ ਉਸ ਦੀ ਕ੍ਰਿਤ ਵੇਖਣ ਤੁਰੇ ਆਉਂਦੇ ਸਨ, ਹੋਰ ਤਾਂ ਹੋਰ, ਲਾਹੌਰ ਦੇ ਚੰਗੇ ਚੰਗੇ ਆਰਟਿਸਟਾਂ ਦਾ ਆਸਣ ਹਿੱਲ ਗਿਆ।
ਡਾਕਟਰ ਨੇ ਮਾੜੀ ਖ਼ਬਰ ਦਿੱਤੀ ਤਾਂ ਪਰਿਵਾਰ ਦੀ ਆਸ ਦੀ ਕਮਰ ਟੁੱਟ ਗਈ।
ਬੁੱਢੀ ਨੂੰ ਆਪਣੇ ਇਕਲੌਤੇ ਪੁੱਤਰ ਉੱਤੇ ਬਹੁਤ ਆਸਾਂ ਸਨ, ਪਰ ਉਸ ਨੇ ਭੈੜੀ ਸੰਗਤ ਵਿੱਚ ਪੈ ਕੇ ਉਸ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ।
ਪ੍ਰਭਾ ਦੇਵੀ ਦੇ ਦਿਲ ਵਿੱਚ ਉਸੇ ਘੜੀ ਤੋਂ ਆਸਾਂ ਦੇ ਮਹੱਲ ਉਸਰਨ ਲੱਗ ਪਏ- 'ਇਤਨਾ ਸ਼ਾਨਦਾਰ ਵਰ ਜੇ ਉਸ ਨੂੰ ਉਰਵਸ਼ੀ ਲਈ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਹੈ।
ਇਹੋ ਜਿਹੀ ਰਾਤ ਤਾਂ ਪਠਾਣ ਆਹ ਕਰ ਕੇ ਪੈਂਦੇ ਹਨ ਤੇ ਬੰਦੂਕਾਂ ਖੋਹ ਲੈ ਜਾਂਦੇ ਹਨ।
ਕਿੰਨਾ ਸਮਾਂ ਉਸ ਨੇ ਪੱਕਾ ਅੰਨ ਨਹੀਂ ਖਾਧਾ, ਕੇਵਲ ਦਾਣਿਆਂ ਨੂੰ ਆਹਬੂ ਕਰਕੇ ਗੁਜ਼ਾਰਾ ਕੀਤਾ ਹੈ।
'ਕਮਲਾ, ਮੈਨੂੰ ਇਸ ਕੁੜੀ ਦਾ ਫਿਕਰ ਕੁਝ ਨਹੀਂ ਕਰਨ ਦੇਂਦਾ। ਕੋਨੇ ਜਿੱਡੀ ਹੋ ਗਈ ਏ। ਇਸ ਦਾ ਕੁਝ ਆਹਰ ਪਾਹਰ ਹੋ ਜਾਂਦਾ ਤਾਂ ਮੇਰੀਆਂ ਸਾਰੀਆਂ ਚਿੰਤਾਂ ਮੁੱਕ ਜਾਂਦੀਆਂ।
ਭਾਰਤੀ ਸੈਨਿਕਾਂ ਨੇ 1972 ਦੀ ਲੜਾਈ ਵੇਲੇ ਵੈਰੀ ਦੇ ਖ਼ੂਬ ਆਹੂ ਲਾਹੇ।
ਉਹ ਇੰਨਾ ਆਕੜ-ਖਾਂ ਹੈ ਕਿ ਉਸ ਦੇ ਘਰ ਗਏ ਤੇ ਅੱਗੋਂ ਬੋਲਿਆ ਤੱਕ ਨਹੀਂ।
ਸੰਸਾਰ ਦੇ ਲੋਕਾਂ ਦਾ ਤਰੀਕਾ ਇਹ ਹੈ ਕਿ ਜੇ ਜ਼ਰਾ ਦਬਕ ਜਾਉ ਤਾਂ ਹੋਰ ਘਿਸ ਚਾੜ੍ਹਦੇ ਹਨ, ਜੇ ਅੱਗੋਂ ਆਕੜ ਜਾਉ ਤਾਂ ਚੁੱਪ ਕਰ ਜਾਂਦੇ ਹਨ।