ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, 'ਇਸ ਖੀਰ ਵਿੱਚ ਮਿੱਠਾ ਬਹੁਤ ਘੱਟ ਹੈ ।
ਸਤਿੰਦਰ ਦੀ ਪਤਨੀ ਨੇ ਉਸ ਦੇ ਨੱਕ ਨਕੇਲ ਪਾਈ ਹੋਈ ਹੈ।
ਕਮਲ ਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਆਉਂਦਾ, ਐਵੇਂ ਨੱਕ ਬੁੱਲ੍ਹ ਮਾਰਦਾ ਰਹਿੰਦਾ ਹੈ।
ਲੋਕਾਂ ਨੂੰ ਭਾਈਚਾਰੇ ਵਿੱਚ ਨੱਕ ਰੱਖਣ ਲਈ ਕਈ ਫ਼ਜ਼ੂਲ ਖ਼ਰਚ ਕਰਨੇ ਪੈਂਦੇ ਹਨ।
ਜੋਗਿੰਦਰ ਸਿੰਘ ਨੇ ਆਪਣੇ ਪਿਤਾ ਅੱਗੋਂ ਨੱਕ ਰਗੜਿਆ ਕਿ ਉਹ ਮੁੜ ਚੋਰੀ ਨਹੀਂ ਕਰੇਗਾ।
ਉਸ ਦੀ ਧੀ ਨੇ ਗੁਆਂਢੀ ਨਾਲ ਉੱਧਲ ਕੇ ਸਾਰੇ ਖ਼ਾਨਦਾਨ ਦਾ ਨੱਕ ਵੱਢ ਦਿੱਤਾ।
ਰਾਮ ਨੇ ਕਿਹਾ, “ਇਹਨਾਂ ਜੁਆਕਾਂ (ਬੱਚਿਆਂ) ਨੇ ਤਾਂ ਮੇਰੇ ਨੱਕ ਵਿੱਚ ਦਮ ਕੀਤਾ ਹੋਇਆ ਹੈ।
ਰਾਮ ਸਿੰਘ ਕੋਲ ਜਦ ਦਾ ਧਨ ਆਇਆ ਹੈ, ਉਹ ਨੱਕੋਂ ਨੂੰਹੇ ਡੇਗਦਾ ਹੈ।
ਦੁਕਾਨਦਾਰ ਨੇ ਕਿਹਾ ਕਿ ਉਹ ਨਗਾਰੇ ਦੀ ਚੋਟ ਨਾਲ ਆਖਦਾ ਹੈ ਕਿ ਉਸ ਦੀਆਂ ਚੀਜ਼ਾਂ ਵਿੱਚ ਕੋਈ ਮਿਲਾਵਟ ਸਾਬਤ ਨਹੀਂ ਕਰ ਸਕਦਾ ।
ਉਨ੍ਹਾਂ ਦੇ ਪਰਿਵਾਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ, ਜੋ ਹੱਸਦਾ-ਖੇਡਦਾ ਪਰਿਵਾਰ ਤਬਾਹ ਹੋ ਗਿਆ।
ਸਾਨੂੰ ਸਮੇਂ ਦੀ ਨਬਜ਼ ਪਛਾਣ ਕੇ ਕੰਮ ਕਰਨਾ ਚਾਹੀਦਾ ਹੈ ।
ਗਰਮੀਆਂ ਵਿੱਚ ਧੁੱਪ ਵਿੱਚ ਦੋ ਮੀਲ ਤੁਰਨਾ ਪਵੇ ਤਾਂ ਨਾਨੀ ਚੇਤੇ ਆ ਜਾਂਦੀ ਹੈ।