ਜਿਹੜੀ ਸ਼ਰਤ ਹਾਸੇ ਹਾਸੇ ਵਿੱਚ ਲਿਖੀ ਸੀ, ਉਹ ਕਾਲ ਬਣ ਕੇ ਮੇਰੇ ਸਿਰ ਤੇ ਕੂਕਦੀ ਏ, ਤੇ ਹੁਣ ਮੈਂ ਕਈ ਦਿਨਾਂ ਦਾ ਈ ਪ੍ਰਾਹੁਣਾ ਆਂ। ਜੇ ਕਸਾਈ ਆਪਣੀ ਆਈ ਤੋਂ ਨਾਂ ਉੱਕਿਆ ਤੇ ਮੇਰਾ ਤੁਹਾਡਾ ਹਿਸਾਬ ਠੀਕ ਹੋ ਗਿਆ ਜਾਣੋ।
ਹਮਲੇ ਦੀ ਖਬਰ ਪੁੱਜਣ ਦੀ ਦੇਰ ਸੀ ਕਿ ਹਰ ਇੱਕ ਨੂੰ ਆਪਣੀ ਆਪਣੀ ਪੈ ਗਈ ਤੇ ਜਿੱਧਰ ਕਿਸੇ ਦੇ ਸਿੰਗ ਸਮਾਏ, ਉੱਧਰ ਉਹ ਨੱਸ ਦੌੜਿਆ।
ਆਪਣੀ ਕਰਨੀ ਭਰਨੀ ਪੈਂਦੀ ਹੈ, ਜਿਹੋ ਜਿਹਾ ਸਲੂਕ ਅਸੀਂ ਆਪਣੇ ਮਾਤਾ-ਪਿਤਾ ਨਾਲ ਕਰਾਂਗੇ, ਉਹੋ ਹੀ ਸਾਡੇ ਨਾਲ ਹੋਵੇਗਾ।
ਨਰੈਣ ਸਾਖੀ ਏ, ਮੈਂ ਆਪਣੀ ਗੱਲੋਂ ਨਹੀਂ ਜੇ ਮੁੜਨਾ। ਮੇਰੇ ਨਾਲ ਕਨੂੰਨ ਦੀ ਗੱਲ ਕਰੋ। ਮੈਂ ਇਸੇ ਲਿਖਤ ਦੇ ਅਨੁਸਾਰ ਇਨਸਾਫ਼ ਚਾਹੁੰਦਾ ਹਾਂ।
ਇਸ ਧਰਤ ਸੁਹਾਵਣੀ ਉੱਤੇ ਲੱਖਾਂ ਬਾਦਸ਼ਾਹ ਤੇ ਕਰੋੜਾਂ ਅਮੀਰ ਆ ਕੇ ਆਪਣੀ ਆਪਣੀ ਚਲਾ ਕੇ ਚਲੇ ਗਏ।
ਤੈਨੂੰ ਭਰਾਵਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਆਪਣੀ ਢਾਈ ਪਾ ਖਿਚੜੀ ਵੱਖਰੀ ਨਹੀਂ ਪਕਾਉਣੀ ਚਾਹੀਦੀ ।
ਬਾਬੇ ਨੇ ਸ਼ਹਿਰੀ ਬਾਬੂ ਨੂੰ ਕਿਹਾ ਕਿ ਅਸੀਂ ਪੇਂਡੂ ਮੂਰਖ ਚੰਗੇ ਹਾਂ, ਰੋਟੀ ਖਾ ਲੈਂਦੇ ਹਾਂ, ਆਪਣੀ ਨੀਂਦ ਸੌਂ ਲੈਂਦੇ ਹਾਂ।
ਲੋਕਾਂ ਨੂੰ ਅਗਲੇ ਦਾ ਘਰ ਦਿਸਦਾ ਏ, ਆਪਣੀ ਪੀਹੜੀ ਹੇਠ ਕੋਈ ਡੰਡਾ ਨਹੀਂ ਫੇਰਦਾ। ਆ ਗਿਆ ਮੈਨੂੰ ਮੱਤਾਂ ਦੇਣ ! ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ।
ਮਾਪਿਆਂ ਦੀ ਮਦਦ ਤੋਂ ਬਿਨਾਂ ਉਹ ਆਪਣੀ ਪੈਰੀਂ ਉੱਠਣ ਲਈ ਤਿਆਰ ਹੈ।
ਤੂੰ ਵੀ ਆਪਣੀ ਹੀ ਮਾਰੀ ਜਾਂਦਾ ਹੈ, ਸਾਡੀ ਗੱਲ ਜ਼ਰਾ ਦਿਲ ਨਾਲ ਲਾ ਤੇ ਵੇਖ ਕਿ ਇਸ ਵਿੱਚ ਵੀ ਕੋਈ ਸਿਆਣਪ ਹੈ ਜਾਂ ਨਹੀਂ।
ਉਸ ਨੇ ਆਪਣੇ ਵਿਛੋੜੇ ਦਾ ਦਰਦ ਆਪਣੀ ਰਤ ਦੇ ਘੁੱਟ ਪੀ ਕੇ ਸਹਿ ਲਿਆ।
ਉਹ ਕਿਸੇ ਦੀ ਨਹੀਂ ਸੁਣਦਾ, ਹਮੇਸ਼ਾ ਆਪਣੀ ਰਾਗਣੀ ਗਾਉਂਦਾ ਰਹਿੰਦਾ ਹੈ।