ਮਹਾਤਮਾ ਗਾਂਧੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ ਸੀ।
ਜਦੋਂ ਸਾਡੀ ਗੁਆਂਢਣ ਸ਼ੀਲਾ ਸਾਡੇ ਘਰ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ-ਪੱਤਰ ਦੇਣ ਆਈ, ਤਾਂ ਮੈਂ ਕਿਹਾ, ''ਤੂੰ ਬੁੱਕਲ ਵਿੱਚ ਰੋੜੀ ਭੰਨਦੀ ਰਹੀ ਹੈਂ ।ਪਹਿਲਾਂ ਕਦੇ ਮੁੰਡੇ ਦਾ ਵਿਆਹ ਕਰਨ ਦੀ ਗੱਲ ਹੀ ਨਹੀਂ ਕੀਤੀ ।
ਉਸ ਦੇ ਪਿਓ ਦੀ ਜਾਇਦਾਦ ਬਹੁਤ ਹੈ, ਇਸ ਲਈ ਉਹ ਬੁੱਲੇ ਲੁੱਟਦਾ ਹੈ ।
ਖ਼ੁਦਗ਼ਰਜ਼ ਲੀਡਰ ਦੇਸ਼ ਦਾ ਬੇੜਾ ਗ਼ਰਕ ਕਰ ਦਿੰਦੇ ਹਨ ।
ਉਸ ਦੇ ਨਿਕੰਮੇ ਪੁੱਤਰ ਨੇ ਬੇੜੀਆਂ ਵਿੱਚ ਵੱਟੇ ਪਾ ਕੇ ਉਸ ਦੀ ਇੱਜ਼ਤ ਮਿੱਟੀ ਚ ਰੋਲ ਦਿੱਤੀ।
ਮਧੂ ਦੇ ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹਨ । ਉਸ ਨਾਲ ਗੱਲ ਕਰ ਕੇ ਅਨੰਦ ਆ ਜਾਂਦਾ ਹੈ ।
ਉਹ ਘਰ ਆਏ ਕਿਸੇ ਬੰਦੇ ਨੂੰ ਨਿਰਾਸ਼ ਨਹੀਂ ਜਾਣ ਦਿੰਦਾ ।ਉਹ ਤਾਂ ਬੰਨ੍ਹ ਕੇ ਖੀਰ ਖਵਾਉਣ ਵਾਲਾ ਹੈ ।
ਛਿੰਦੇ ਨੇ ਸਾਰੀ ਉਮਰ ਭੱਠ ਝੋਕਦਿਆਂ ਗੁਜ਼ਾਰ ਦਿੱਤੀ, ਇਸੇ ਕਰਕੇ ਤਾਂ ਉਸ ਦੇ ਪੱਲੇ ਪੈਸਾ ਨਹੀਂ।
ਸਵਰਨ ਹੋਰਾਂ ਨੇ ਕੁਲਬੀਰ ਨੂੰ ਗਾਲ੍ਹਾਂ ਕੱਢੀਆਂ । ਉਹ ਅੱਗੋਂ ਕਰਨ ਜੋਗਾ ਤਾਂ ਕੁੱਝ ਨਹੀਂ ਸੀ, ਵਿਚਾਰਾ ਭਰਿਆ ਪੀਤਾ ਆਪਣੇ ਘਰ ਨੂੰ ਚਲਾ ਗਿਆ ।
ਨੰਦੀ ਨੇ ਭਾਨੀ ਮਾਰ ਕੇ ਮੇਰੇ ਮੁੰਡੇ ਦਾ ਰਿਸ਼ਤਾ ਤੁੜਵਾ ਦਿੱਤਾ
ਜਦੋਂ ਕੋਈ ਕਲਾਕਾਰ ਪ੍ਰਸਿੱਧ ਹੋ ਜਾਂਦਾ ਹੈ ਤਾਂ ਉਹ ਭਾਰਾਂ ਤੇ ਪੈਣ ਲੱਗਦਾ ਹੈ।
ਜਦੋਂ ਮੈਂ ਪੰਚਾਇਤ.ਵਿੱਚ ਬਹੁਤਾ ਬੋਲਣ ਵਾਲੇ ਕਰਮ ਦੀਆਂ ਕਰਤੂਤਾਂ ਨੂੰ ਨੰਗਿਆਂ ਕੀਤਾ, ਤਾਂ ਉਹ ਭਿੱਜੀ ਬਿੱਲੀ ਬਣ ਕੇ ਬਹਿ ਗਿਆ ।