ਇਸ ਸੁੰਦਰ ਕੁਦਰਤੀ ਨਜ਼ਾਰੇ ਨੂੰ ਵੇਖ ਕੇ ਭੁੱਖ ਲਹਿ -ਲਹਿ ਜਾਂਦੀ ਹੈ ।
ਤੇਰੇ ਭਰਾ ਵਿੱਚ ਰਤਾ ਹਲੀਮੀ ਨਹੀਂ, ਰਤਾ ਗੱਲ ਕਰੋ, ਤਾਂ ਭੁੱਖੇ ਸ਼ੇਰ ਵਾਂਗ ਪੈਂਦਾ ਹੈ ।
ਪੁਲਿਸ ਨੇ ਤੇਜਾ ਸ਼ਰਾਬੀ ਦੀ ਕੁੱਟ-ਕੁੱਟ ਕੇ ਚੰਗੀ ਤਰ੍ਹਾਂ ਭੁਗਤ ਸੁਆਰੀ।
ਜਦੋਂ ਕੁਲਜੀਤ ਨੇ ਆਪਣੇ ਪਿਤਾ ਅੱਗੇ ਆਪਣਾ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਨ ਦਾ ਫ਼ੈਸਲਾ ਰੱਖਿਆ, ਤਾਂ ਉਸ ਦੇ ਪਿਤਾ ਨੇ ਗ਼ੁੱਸੇ ਵਿੱਚ ਆ ਕੇ ਕਿਹਾ, 'ਤੂੰ ਤਾਂ ਭੁੰਨੇ ਤਿੱਤਰ ਉਡਾ ਰਹੀ ਹੈ । ਮੈਂ ਇਹ ਗੱਲ ਨਹੀਂ ਹੋਣ ਦਿਆਂਗਾ ।
ਪਰਮਿੰਦਰ ਦੀ ਕੁਲਵਿੰਦਰ ਨਾਲ ਲੜਾਈ ਹੁੰਦੀ ਦੇਖ ਕੇ ਮੈਂ ਕਿਹਾ, 'ਇਸ ਨੇ ਕਿੱਥੇ ਭੂੰਡਾਂ ਦੀ ਖੱਖਰ ਨੂੰ ਛੇੜ ਲਿਆ ਹੈ ।ਕੁਲਵਿੰਦਰ ਤਾਂ ਲੜਨ ਲਈ ਝੱਟ ਤਿਆਰ ਹੋ ਜਾਂਦੀ ਹੈ
ਕੁੱਕੂ ਹੋਰਾਂ ਦੇ ਘਰ ਅੱਜ ਕੱਲ੍ਹ ਭੰਗ ਭੁੱਜਦੀ ਹੈ।
ਮਹਿੰਗੇ ਨੇ ਸੁਰਜੀਤ ਨੂੰ ਆਪਣੇ ਕਾਰੋਬਾਰ ਵਿੱਚੋਂ ਆਉਂਦੇ ਦੇਖ ਮੱਖਣ ਵਿੱਚੋਂ ਵਾਲ ਵਾਂਗ ਕੱਢ ਦਿੱਤਾ ।
ਰਾਮ ਤਾਂ ਸਾਰਾ ਦਿਨ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ ਪਤਾ ਨਹੀਂ ਉਸ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ।
ਮੈਥੋਂ ਉਸ ਦਾ ਸਿਰਨਾਵਾਂ ਪੜ੍ਹ ਤਾਂ ਨਹੀਂ ਸੀ ਹੁੰਦਾ, ਪਰ ਮੈਂ ਮੱਖੀ ਤੇ ਮੱਖੀ ਮਾਰ ਕੇ ਲਿਖ ਹੀ ਦਿੱਤਾ।
ਰਾਜਸੀ ਲੀਡਰਾਂ ਨੂੰ ਆਮ ਲੋਕਾਂ ਦੇ ਕਤਲਾਂ ਦਾ ਕੋਈ ਦੁੱਖ ਨਹੀਂ ਹੁੰਦਾ । ਉਹ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਨ ਖ਼ਾਤਰ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ ।
ਸਭਾ ਵਿੱਚ ਜਦੋਂ ਝਗੜਾ ਖੜ੍ਹਾ ਹੋ ਗਿਆ, ਤਾਂ ਸਾਰੇ ਆਪੋ ਆਪਣੀ ਬੋਲੀ ਬੋਲਣ ਲੱਗੇ । ਕੋਈ ਕਿਸੇ ਦੀ ਸੁਣਦਾ ਨਹੀਂ ਸੀ । ਬੱਸ ਮੱਛੀ ਵਿਕ ਰਹੀ ਸੀ ।
ਜਦੋਂ ਅਸੀਂ ਦਿੱਲੀ ਜਾਣ ਲਈ ਘਰੋਂ ਤੁਰਨ ਲੱਗੇ ਸਾਂ, ਤਾਂ ਗਲੀ ਵਿੱਚ ਕਿਸੇ ਨੇ ਨਿੱਛ ਮਾਰੀ ਸੀ ਮੇਰਾ ਤਾਂ ਉਦੋਂ ਹੀ ਮੱਥਾ ਠਣਕਿਆ ਸੀ ਤੇ ਮੈਂ ਸੋਚਿਆ ਸੀ ਕਿ ਸਾਨੂੰ ਹੁਣ ਜਾਣਾ ਨਹੀਂ ਚਾਹੀਦਾ । ਜੇ ਨਾ ਜਾਂਦੇ, ਤਾਂ ਸ਼ਾਇਦ ਅਸੀਂ ਦੁਰਘਟਨਾ ਤੋਂ ਬਚ ਜਾਂਦੇ ।