ਹਰਪ੍ਰੀਤ ਤਾਂ ਜ਼ਰਾ ਜਿੰਨੀ ਗੱਲ 'ਤੇ ਮੂੰਹ ਮੋਟਾ ਕਰ ਲੈਦੀ ਹੈ ਤੇ ਫਿਰ ਸਹਿਜੇ ਕੀਤੇ ਮੰਨਦੀ ਨਹੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ।
ਜਾਦੂਗਰ ਦੇ ਖੇਡ ਦੇਖ ਕੇ ਬੱਚੇ ਮੂੰਹ ਵਿੱਚ ਉਂਗਲੀ ਪਾ ਰਹੇ ਸਨ।
ਅੰਗੂਰਾਂ ਦੇ ਗੁੱਛੇ ਦੇਖ ਕੇ ਲੂੰਬੜੀ ਦੇ ਮੂੰਹ ਵਿੱਚ ਪਾਣੀ ਭਰ ਆਇਆ।
ਮਾਪੇ ਆਪਣੇ ਬੱਚਿਆਂ ਨੂੰ ਪਾਲਣ ਲਈ ਮੂੰਹੋਂ ਕੱਢ ਕੇ ਦਿੰਦੇ ਹਨ ।ਪਰ ਉਹ ਜਦੋਂ ਵੱਡੇ ਹੋ ਜਾਂਦੇ ਹਨ, ਤਾਂ ਉਹ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ ।
ਸੁਰਿੰਦਰ ਕਲਾਸ ਵਿੱਚ ਹਰ ਵੇਲੇ ਸ਼ਰਾਰਤਾਂ ਕਰਦਾ ਹੀ ਰਹਿੰਦਾ ਸੀ, ਪਰ ਜਦੋਂ ਦਾ ਮਾਸਟਰ ਜੀ ਨੇ ਉਸ ਦੇ ਮੌਲਾ ਬਖ਼ਸ਼ ਫੇਰਿਆ ਹੈ, ਉਹ ਭਿੱਜੀ ਬਿੱਲੀ ਵਾਂਗ ਬੈਠਾ ਰਹਿੰਦਾ ਹੈ।
ਮੰਗਲ ਸਿੰਘ ਤਾਂ ਨਿਰੇ ਯੱਕੜ ਮਾਰਦਾ ਹੈ, ਇਸ ਦੀ ਕਿਸੇ ਗੱਲ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ ।
ਮੈਂ ਤੈਨੂੰ ਭੁੱਲਿਆ ਹੋਇਆ ਨਹੀਂ, ਮੈਂ ਤਾਂ ਤੇਰੀ ਰਗ-ਰਗ ਤੋਂ ਜਾਣੂ ਹਾਂ।
ਸਰਮਾਏਦਾਰ ਮਜ਼ਦੂਰਾਂ ਦਾ ਰੱਤ ਪੀਂਦਾ ਹੈ।
ਜੇਬ ਕਤਰਾ ਉਸ ਦੀ ਜੇਬ ਕੱਟ ਕੇ ਰਫ਼ੂ ਚੱਕਰ ਹੋ ਗਿਆ ।
ਤੂੰ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਏਂ ਤੇ ਐਵੇਂ ਨਾਰਾਜ਼ ਹੋ ਜਾਂਦੀ ਹੈ।
ਬੱਚੇ ਬਜਾਰ ਗਈ ਮਾਂ ਦਾ ਰਾਹ ਤੱਕ ਰਹੇ ਸਨ।
ਜੀਤਾ ਇੰਨਾ ਵਿਗੜ ਚੁੱਕਾ ਹੈ ਕਿ ਉਸ ਦੇ ਰਾਹ 'ਤੇ ਆਉਣ ਦੀ ਕੋਈ ਆਸ ਨਹੀਂ।