ਮੈਨੂੰ ਕੁਝ ਕਹਿਣਾ ਹੁੰਦਾ ਤਾਂ ਪਹਿਲਾਂ ਕਈ ਵਾਰ ਸੋਚਕੇ ਚਪੜਾਸੀ ਨੂੰ ਘੱਲ ਕੇ ਮੈਨੂੰ ਦਫ਼ਤਰ ਵਿੱਚ ਸੱਦ ਲੈਂਦਾ। ਪਰ ਬਾਕੀ ਮਾਸਟਰਾਂ ਨੂੰ ਤਾਂ ਜਮਾਤ ਵਿੱਚ ਹੀ ਝਾੜ ਦੇਂਦਾ ਸੀ। "ਕੱਲ੍ਹ ਕਿਉਂ ਨਹੀਂ ਆਏ ? ਘਰੋਂ ਹੀ ਅਰਜ਼ੀ ਕਿਉਂ ਭੇਜ ਦਿੱਤੀ ? ਆਪ ਆ ਕੇ ਕਿਉਂ ਮਨਜ਼ੂਰ ਨਹੀਂ ਕਰਵਾ ਗਏ ?" ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਭੀ ਉਹ ਘੰਟਿਆਂ-ਬੱਧੀ ਚਿੜਚਿੜਾਂਦਾ ਰਹਿੰਦਾ ਸੀ। ਉਹ ਏਨਾ ਬੋਲਦਾ ਸੀ ਕਿ ਮੂੰਹ ਤੋਂ ਝੱਗ ਨਿਕਲਣ ਲੱਗ ਪੈਂਦੀ ਸੀ। ਮਾਸਟਰ ਵੀ ਇੱਕ ਕੰਨ ਸੁਣਦੇ ਤੇ ਦੂਜੇ ਕੰਨ ਕੱਢ ਦੇਂਦੇ ਸਨ।