"ਜਿਨ੍ਹਾਂ ਨੂੰ ਇਹ ਗੁਮਾਨ ਹੈ ਕਿ ਇਲਮ ਦਾ ਕੀੜਾ ਬਨਣ ਤੋਂ ਬਿਨਾਂ ਆਦਮੀ ਐਡੀਟਰ ਬਣ ਹੀ ਨਹੀਂ ਸਕਦਾ, ਇਹ ਉਨ੍ਹਾਂ ਦੀ ਭੁੱਲ ਹੈ।
ਵਿੱਕੀ ਤਾਂ ਈਦ ਦਾ ਚੰਦ ਹੋ ਗਿਆ ਹੈ, ਕਦੇ ਮਿਲਦਾ ਹੀ ਨਹੀਂ ।
ਅਗਲੇ ਦਿਨ ਦਸ ਵਜੇ ਦੇ ਕਰੀਬ ਮੇਰਾ ਸਹੁਰਾ ਤੇ ਸੱਸ ਵੀ ਆ ਗਏ। ਮੈਨੂੰ ਵੀਹਾਂ ਸਾਲਾਂ ਪਿੱਛੋਂ ਵੇਖ ਕੇ ਉਹਨਾਂ ਨੂੰ ਈਦ ਦਾ ਚੰਨ ਚੜ੍ਹ ਪਿਆ। ਬੜੇ ਖੁਸ਼ ਹੋਏ ਤੇ ਆਖਣ ਲੱਗਾ- 'ਕਾਕਾ ! ਤੂੰ ਇਹ ਕੀ ਕੀਤਾ ? ਤੂੰ ਆਉਣ ਤੋਂ ਪਹਿਲਾਂ ਚਿੱਠੀ ਕਿਉਂ ਨਾ ਪਾਈ ? ਹੁਣ ਜੇ ਇਹ ਕੁੜੀ ਤੇਰੀ ਸੇਵਾ ਨਾਂ ਕਰਦੀ ਤਾਂ ਤੂੰ ਕਿੰਨਾਂ ਔਖਾ ਹੋਣਾ ਸੀ ਤੇ ਸਾਰੀ ਉਮਰ ਸਾਡੀ ਧੀ ਨੂੰ ਮੇਹਣੇ ਮਾਰਨੇ ਸਨ ਕਿ ਗਿਆ ਸਾਂ ਤੇਰੇ ਪੇਕੇ, ਉੱਥੇ ਕਿਸੇ ਮੇਰੀ ਬਾਤ ਵੀ ਨਾਂ ਪੁੱਛੀ।"
ਭਾਰਤ ਕਿਸੇ ਦੀ ਵੀ ਈਨ ਨਹੀਂ ਮੰਨਦਾ।
ਭਾਵੇਂ ਕਈ ਮਤ ਸ਼ਰਾਬ ਦੇ ਵਿਰੋਧੀ ਹਨ, ਪਰ ਸ਼ਰਾਬ ਦਾ ਤੇਜ ਤੇ ਲਾਲੀ ਉਹ ਮਨਮੋਹਨੀ ਝਲਕ ਦਿਖਾਉਂਦੇ ਹਨ ਕਿ ਮਤਾਂ ਤੋਂ ਬੇਪਰਵਾਹ ਹੋ ਕੇ ਲੋਕੀਂ ਇਸ ਦੀ ਈਨ ਵਿੱਚ ਆ ਜਾਂਦੇ ਹਨ।
ਜੋ ਲੋਕ ਕਿਸੇ ਗੁਰੂ ਪੀਰ ਤੇ ਸੱਚੇ ਦਿਲੋਂ ਈਮਾਨ ਲਿਆਉਂਦੇ ਹਨ, ਉਨ੍ਹਾਂ ਦੇ ਬੇੜੇ ਜ਼ਰੂਰ ਪਾਰ ਹੁੰਦੇ ਹਨ। ਸਿਦਕ ਨੂੰ ਫੁੱਲ ਹੈ।
ਜੁਮਾ ਬੜਾ ਸੋਹਣਾ ਜੁਆਨ ਸੀ, ਪਰ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਇਕ ਦਿਨ ਕੁਝ ਕੁੜੀਆਂ ਨੇ ਰਲ ਕੇ ਉਸ ਨੂੰ ਪਕੜ ਲਿਆ ਤੇ ਕਮਰੇ ਅੰਦਰ ਵਾੜ ਕੇ ਅੰਦਰੋਂ ਕੁੰਡੀ ਲਾ ਦਿੱਤੀ। ਕੁਝ ਕੁੜੀਆਂ ਜੁੰਮੇ ਤੇ ਹੱਸਦੀਆਂ, ਕੁਝ ਕੁੜੀਆਂ ਸ਼ਸ਼ੋਪੰਜ ਵਿੱਚ ਸਨ, ਉਨ੍ਹਾਂ ਨੂੰ ਕੁਝ ਸਮਝ ਨਾ ਆਉਂਦੀ ਕੀ ਕਰਨ ਕੀ ਨਾ ਕਰਨ।
ਜੇਕਰ ਤੁਹਾਨੂੰ ਮੁੰਡਾ ਪਸੰਦ ਹੈ, ਤਾਂ ਤੁਸੀਂ ਆਪਣੀ ਧੀ ਦਾ ਉਸ ਨਾਲ ਰਿਸ਼ਤਾ ਕਰ ਦੇਵੋ । ਐਵੇਂ ਸ਼ਸ਼ੋਪੰਜ ਵਿੱਚ ਨਾ ਪਵੋ ।
ਮੈਂ ਇਸ ਭੱਜੇ ਟੁੱਟੇ ਮੰਜੇ ਨੂੰ ਕੀ ਕਰਨਾ ਹੈ, ਸ਼ਹਿਦ ਲਾ ਕੇ ਚੱਟਣਾ ਹੈ, ਇਹ ਵੀ ਤੁਸੀਂ ਲੈ ਜਾਉ।
ਜਦੋਂ ਕਿਸੇ ਨਿਕਟੀ ਦੀ ਮੌਤ ਹੁੰਦੀ ਹੈ ਤਾਂ ਤੇ ਇਉਂ ਪਤਾ ਲੱਗਦਾ ਹੈ, ਜਿਵੇਂ ਅੰਦਰ ਹੀ ਪਾਟ ਗਿਆ ਹੈ। ਹੌਲੀ ਹੌਲੀ ਆਪੇ ਹੀ ਸ਼ਹੁ ਪਤੀਜਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਜੀਵਨ ਆਪਣੀ ਤੋਰੇ ਤੁਰ ਪੈਂਦਾ ਹੈ।
''ਬੱਚਾ, ਤੂੰ ਬੜਾ ਮਤਲਬੀ ਏਂ। ਜਦੋਂ ਆਪਣਾ ਮਤਲਬ ਹੋਵੇ, ਓਦੋਂ ਆ ਧਮਕਨਾ ਏਂ, ਤੇ ਜਦੋਂ ਸਾਨੂੰ ਤੇਰੀ ਲੋੜ ਪਵੇ, ਓਦੋਂ ਸਹੇ ਦੇ ਸਿੰਗ ਹੋ ਜਾਨਾ ਵੇਂ: ਕਿੰਨੇ ਈ ਖਤ ਲਿਖੇ, ਨਾ ਕੋਈ ਉੱਘ ਨਾ ਸੁੱਘ।"
ਕੁਰਬਾਨੀ ਕਰਨਾ ਜ਼ਿੰਦਗੀ ਹੈ, ਅੰਗਰੇਜ਼ਾਂ ਦੇ ਵਿਰੁੱਧ ਲੜਨਾ ਸਮੇਂ ਦੀ ਮੰਗ ਹੈ। ਖਾਲਸਾ ਸਦਾ ਦੀਨ ਦੁਨੀਆਂ ਦਾ ਸਹਾਈ ਰਿਹਾ ਹੈ। ਅੱਜ ਹਿੰਦੋਸਤਾਨ ਦੇ ਕਰੋੜਾਂ ਭੁੱਖੇ ਕਿਸਾਨ ਮਜਦੂਰ ਅੰਗਰੇਜ਼ੀ ਜ਼ੁਲਮ ਦੇ ਸ਼ਕਾਰ ਹਨ।