ਥੋੜ੍ਹੀ ਤਨਖ਼ਾਹ ਨਾਲ ਸਾਂਝੇ ਟੱਬਰ ਦਾ ਲਾਂਘਾ ਲੰਘਣਾ ਔਖਾ ਹੈ ।
ਤੁਹਾਨੂੰ ਮੁਸੀਬਤ ਸਮੇਂ ਲਿੱਦ ਨਹੀਂ ਕਰਨੀ ਚਾਹੀਦੀ, ਸਗੋਂ ਹਿੰਮਤ ਕਰਨੀ ਚਾਹੀਦੀ ਹੈ।
ਰਾਜ ਦੀਆਂ ਕਾਲੀਆਂ ਕਰਤੂਤਾਂ ਨੇ ਸਾਰੇ ਖ਼ਾਨਦਾਨ ਨੂੰ ਲੀਕ ਲਾ ਦਿੱਤੀ ਹੈ।
ਮੈਂ ਜਦੋਂ ਦਾ ਇਸ ਕੰਬਖ਼ਤ ਨਾਲ ਵਿਆਹ ਕਰਾਇਆ ਹੈ, ਮੇਰੇ ਤਾਂ ਲੇਖ ਹੀ ਸੜ ਗਏ ਹਨ।
ਜਦੋਂ ਹਰਨਾਮ ਨੂੰ ਆਪਣੀ ਧੀ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਾ ਤਾਂ ਉਹ ਬਹੁਤ ਲੋਹਾ ਲਾਖਾ ਹੋਇਆ।
ਤਕੜੇ ਅਤੇ ਅਮੀਰ ਆਦਮੀ ਨਾਲ ਗ਼ਰੀਬ ਲੋਹਾ ਨਹੀਂ ਲੈ ਸਕਦਾ।
ਤੁਹਾਡਾ ਇਮਤਿਹਾਨ ਨੇੜੇ ਹੈ, ਤੁਹਾਨੂੰ ਹੁਣ ਲੰਮੀਆਂ ਤਾਣ ਕੇ ਨਹੀਂ ਸੌਣਾ ਚਾਹੀਦਾ।
ਵਿਆਹ ਵਿੱਚ ਮੇਰੀ ਆਪਣੇ ਵੱਲੋਂ ਬੇਧਿਆਨੀ ਨੂੰ ਦੇਖ ਕੇ ਉਹ ਜਰਾ ਵੱਟ ਖਾ ਗਿਆ।
ਜਦੋਂ ਸ਼ਾਮ ਪਾਸ ਹੋ ਗਿਆ, ਤਾਂ ਉਸ ਦੀ ਮਾਂ ਨੇ ਕਿਹਾ, 'ਪੁੱਤਰ ਤੇਰੀ ਕੀਤੀ ਹੋਈ ਮਿਹਨਤ ਵਿਚ ਵਰ ਆ ਗਈ।
ਜਦੋਂ ਬੱਚਿਆਂ ਨੂੰ ਮੇਲੇ ਵਿੱਚ ਖ਼ਰਚਣ ਲਈ ਪੈਸੇ ਮਿਲ ਗਏ, ਤਾਂ ਉਨ੍ਹਾਂ ਦੀਆਂ ਵਾਛਾਂ ਖਿੜ ਗਈਆਂ ।
ਤੁਹਾਨੂੰ ਸਰਕਾਰ ਵਿਰੋਧੀ ਗੱਲ ਜ਼ਰਾ 'ਵਾ ਦਾ ਰੁਖ ਦੇਖ ਕੇ ਕਰਨੀ ਚਾਹੀਦੀ ਹੈ।
ਬਹਿਸ ਵਿੱਚ ਰਾਮ ਦੇ ਕੋਈ ਵਾਰੇ ਨਹੀਂ ਆ ਸਕਦਾ, ਉਹ ਤਾਂ ਵਾਲ ਦੀ ਖੱਲ ਲਾਹੁੰਦਾ ਹੈ ।