ਝੱਟ ਕੁ ਦਲੀਜਾਂ ਵਿੱਚ ਖਲੋ ਕੇ ਇਹਨਾਂ ਦੋਹਾਂ ਮਹਾਨ ਆਤਮਾਵਾਂ ਨੂੰ ਉਸ ਨੇ ਇੱਕ ਵਾਰੀ ਨਜ਼ਰ ਭਰ ਕੇ ਤੱਕਨਾ ਚਾਹਿਆ, ਪਰ ਹਨੇਰੇ ਕਰ ਕੇ ਉਨ੍ਹਾਂ ਦੇ ਮੁਖੜਿਆਂ ਦਾ ਅੰਤਮ ਦੀਦਾਰ ਉਹ ਚੰਗੀ ਤਰ੍ਹਾਂ ਨਾ ਕਰ ਸਕੀ। ਕੁਝ ਚਿਰ ਹੋਰ ਏਸ ਉਡੀਕ ਵਿੱਚ ਖੜੀ ਰਹੀ ਕਿ ਬਿਜਲੀ ਦਾ ਚਮਕਾਰਾ ਵੱਜੇ ਤੇ ਉਹ ਦਿਲ ਦੀ ਸੱਧਰ ਲਾਹ ਲਵੇ, ਪਰ ਉਸ ਦੀ ਉਡੀਕ ਡਾਢੀ ਬੇ-ਸਬਰ ਸੀ, ਉਹ ਬਹੁਤਾ ਨਾ ਠਹਿਰ ਸਕੀ।