ਸਿੱਖ ਬਾਬੇ ਨੇ ਸੈਫਦੀਨ (ਕਾਜ਼ੀ) ਨੂੰ, ਜਿਸ ਨੇ ਮੁਸਲਮਾਨਾਂ ਨੂੰ ਹਿੰਦੂ ਸਿੱਖਾਂ ਦੇ ਬਰਖਿਲਾਫ਼ ਭੜਕਾਇਆ ਸੀ, ਕਿਹਾ ਕਿ ਅੱਗੇ ਅਸੀਂ ਸਾਰੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਸ਼ੀਰ ਸ਼ਕਰ ਰਹੇ ਸਾਂ, ਸਰਕਾਰ ਸਾਡੇ ਤੇ ਖੁਸ਼ ਸੀ ਤੇ ਅਸੀਂ ਖੁਸ਼ ਸਾਂ। ਸਭ ਤੋਂ ਵੱਧ ਸਾਡੀ ਸੱਚੀ ਸਰਕਾਰ ਖੁਸ਼ ਸੀ। ਹੁਣ ਸੱਭੇ ਭੇਡਾਂ ਮੁਕਾਲੀਆਂ, ਜੇਹੇ ਹੋਰ ਪਿੰਡ ਤੇਹੇ ਅਸੀਂ ਹੋ ਜਾਵਾਂਗੇ।