ਅੱਜ ਕੱਲ੍ਹ ਸਾਡੀ ਉਪ-ਚੋਣ ਦੀ ਚਰਚਾ ਹੈ। ਕਾਂਗਰਸੀ ਧੜਾ ਆਪਣੇ ਉਮੀਦਵਾਰ ਦੇ ਹੱਕ ਵਿੱਚ ਲੰਗੋਟੇ ਕਸ ਕੇ ਮੈਦਾਨ ਵਿੱਚ ਆ ਗਿਆ ਹੈ। ਭਾਵੇਂ ਪੰਜਾਬ-ਕਾਂਗਰਸ ਵਿੱਚ ਕਾਫ਼ੀ ਮਤ-ਭੇਦ ਹਨ, ਫਿਰ ਭੀ ਇਸ ਕੰਮ ਲਈ ਸਭ ਇਕੱਠੇ ਹੋ ਰਹੇ ਹਨ। ਕਿਹਾ ਜਾਂਦਾ ਹੈ ਕਿ ਜੇ ਕਾਂਗਰਸ ਪੰਜਾਬ ਵਿਚ ਹਾਰ ਗਈ, ਤਾਂ ਹੋ ਸਕਦਾ ਹੈ ਕਿ ਇੱਥੇ ਭੀ ਦੁਬਾਰਾ ਚੋਣਾਂ ਹੋ ਜਾਣ, ਤੇ ਇਸ ਤਰ੍ਹਾਂ ਆਟੇ ਨਾਲ ਪਲੇਥਣ ਵਾਂਗ ਕਈ ਮਹਾਂ ਪੁਰਸ਼ਾਂ ਨੂੰ ਗੱਦੀਆਂ ਖ਼ਾਲੀ ਕਰਨੀਆਂ ਪੈ ਜਾਣ।
ਸ਼ੇਅਰ ਕਰੋ