ਧਰਮ ਚੰਦ ਦੀ ਪਹਿਲੀ ਮੁਲਾਕਾਤ ਨੇ ਹੀ ਪੂਰਨ ਚੰਦ ਦੇ ਦਿਲ ਉੱਤੇ ਉਸ ਦੀ ਅਕਲਮੰਦੀ ਤੋਂ ਚਾਤਰੀ ਦਾ ਸਿੱਕਾ ਬਿਠਾ ਦਿੱਤਾ।
ਜੁਮਾ ਜਵਾਨੀ ਦੀ ਉਮਰ ਵਿੱਚ ਬੜਾ ਸੋਹਣਾ ਜੁਆਨ ਸੀ। ਨੂਰੀ ਉੱਚ-ਦਮਾਲੀਏ ਤੇਲੀ ਦੀ ਧੀ ਸੀ। ਕੇਵਲ ਉਸ ਨੇ ਅੱਜ ਤੀਕ ਜੁਮੇ ਦਾ ਸਿੱਕਾ ਨਹੀਂ ਸੀ ਮੰਨਿਆ। ਉਹ ਜੋਬਨ ਵਿੱਚ ਸੀ ਵੀ ਜੁਮੇ ਤੋਂ ਸਵਾਈ।
ਇੱਕ ਵਾਰੀ ਪੁੱਛ ਕੇ ਘਰ ਪਹੁੰਚਦਾ ਕਿ ਪੰਜ ਦਸ ਮਿੰਟਾਂ ਬਾਅਦ ਫੇਰ ਪੁੱਛਣ ਟੁਰ ਪੈਂਦਾ, ਤੇ ਏਸੇ ਭੱਜ-ਨੱਠੀ ਦਾ ਫਲ ਰੂਪ ਛੇਕੜ ਉਸ ਨੂੰ ਇਸ ਖਤਰਨਾਕ ਬੀਮਾਰੀ (ਟੈਟਨਿਸ) ਦਾ ਸ਼ਿਕਾਰ ਹੋਣਾ ਪਿਆ।
ਤੂੰ ਇੱਕ ਦਿਨ ਘਰ ਇਕੱਲਾ ਰਹਿ ਜਾਏਂ ਤੇ ਸਭ ਕੁਝ ਸਿੱਟ ਪਸਿੱਟ ਕਰ ਦਿੰਦਾ ਹੈਂ। ਤੇਰਾ ਖਲਾਰਾ ਸਾਂਭਣ ਲਈ ਮੈਨੂੰ ਦੋ ਦਿਨ ਲੱਗ ਜਾਂਦੇ ਹਨ।
ਇਹਨਾਂ ਹੀ ਸੋਚਾਂ ਵਿੱਚ ਉਸ ਨੇ ਬਹੁਤ ਸਾਰੀ ਰਾਤ ਬਿਤਾ ਦਿੱਤੀ ਤੇ ਅੰਤ ਇੱਕ ਖ਼ਾਸ ਸਿੱਟੇ ਤੇ ਅੱਪੜਿਆ।
ਪਲ ਭਰ ਠਹਿਰ ਜਾਉ, ਚਾਚਾ ਜੀ। ਹਾਲੀ ਚਾਚੀਆਂ ਮਾਸੀਆਂ ਨੇ ਸਿੱਠਣੀਆਂ ਤਾਂ ਦਿੱਤੀਆਂ ਹੀ ਨਹੀਂ।
ਭਾਰਤ ਦੇ ਚੱਪੇ ਚੱਪੇ ਤੇ ਤੇਰੀ ਬਰਕਤ ਲਿਆ ਉਤਾਰਾ, ਸਿੱਧੇ ਪੁੱਠੇ ਹੱਥੀਂ ਦੇ ਦੇ, ਕੱਟੇ ਦੁੱਖ ਦਲਿੱਦਰ ਸਾਰਾ।
ਜਦੋਂ ਦਾ ਰਾਮ ਦਾ ਪੁੱਤਰ ਅਮਰੀਕਾ ਚਲਾ ਗਿਆ ਹੈ, ਉਦੋਂ ਦੀ ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ।
ਜੇ ਬੱਚੇ ਨੂੰ ਕਦੇ ਕਦੇ ਝਾੜ ਕੇ ਸਿੱਧੇ ਰਾਹ ਤੋਂ ਨਾ ਲਿਆਂਦਾ ਜਾਏ ਤਾਂ ਉਹ ਸਿਰ ਚੜ੍ਹ ਜਾਂਦਾ ਹੈ ਤੇ ਹੌਲੀ ਹੌਲੀ ਹੱਥੋਂ ਨਿੱਕਲ ਜਾਂਦਾ ਹੈ।
ਉਨ੍ਹਾਂ ਦੀਆਂ ਨਿਗੂਣੀਆਂ ਮਾਵਾਂ ਆਪਣੇ ਸੁਚੱਜੇ ਸਪੁੱਤਰਾਂ ਦੇ ਸਦਕਾ, ਬੜੇ ਫ਼ਖ਼ਰ ਨਾਲ, ਆਪਣਾ ਸਿਰ ਉੱਚਾ ਕਰੀ ਖਲੋਤੀਆਂ ਹਨ।
ਚਾਹੀਦਾ ਇਹ ਹੈ ਕਿ ਸੱਸ ਸਹੁਰਾ ਮਾਪੇ ਬਣ ਕੇ ਨੂੰਹ ਦੇ ਸਿਰ ਉੱਤੇ ਹੱਥ ਰੱਖਣ ਤੇ ਨੂੰਹਾਂ ਸੱਸ ਸਹੁਰੇ ਦੇ ਪੈਰਾਂ ਉੱਪਰ ਸਿਰ ਰੱਖਣ।
ਨੀਮਾ ਇੱਕ ਤਾਸ਼ੀ ਵਿਚ ਕੁਝ ਖਾਣ ਨੂੰ ਤੇ ਇੱਕ ਗਲਾਸ ਪਾਣੀ ਲੈ ਕੇ ਆਈ। 'ਭਰਜਾਈ ਦੀ ਤਬੀਅਤ ਕੁਝ ਖ਼ਰਾਬ ਹੈ। ਤੁਹਾਨੂੰ ਮਾਤਾ ਜੀ ਸੱਦ ਰਹੇ ਹਨ'- ਇਹ ਕਹਿ ਕੇ ਨੀਮਾ ਚਲੀ ਗਈ। ਵਿਚਾਰੇ ਪੂਰਨ ਦੇ ਸਿਰ ਉੱਤੇ ਮਾਨੋਂ ਪਹਾੜ ਆ ਡਿੱਗਾ। ਉਹ ਥੋੜ੍ਹਾ ਜਿਹਾ ਚਿਰ ਪੱਥਰ ਦੇ ਬੁੱਤ ਵਾਂਗ ਬੈਠਾ ਰਿਹਾ। ਇਹ ਇੱਕ-ਨਾ-ਇੱਕ ਦਿਨ ਤਾਂ ਹੋਣਾ ਹੀ ਸੀ; ਪਰ ਏਨੀ ਛੇਤੀ ? ਸਾਰਾ ਹਿਸਾਬ ਮਿੱਟੀ ਵਿੱਚ ਮਿਲ ਗਿਆ। ਘੱਟ ਤੋਂ ਘੱਟ ਵੀਹ ਰੁਪਏ। ਹੁਣ ਦਾਈ ਤੇ ਡਾਕਟਰ ਦੀ ਭੇਟ ਚੜ੍ਹਾਣੇ ਪੈਣਗੇ।