ਮੇਰਾ ਉਸ ਕੀ ਲੱਗਣਾ ਹੈ, ਕੇਵਲ ਉਸ ਨੂੰ ਗਰੀਬ ਸਮਝ ਕੇ ਉਸ ਦੀ ਮੱਦਦ ਕੀਤੀ ਹੈ।
ਜਦੋਂ ਹਰਜੀਤ ਨੂੰ ਕੋਈ ਉਧਾਰੇ ਪੈਸੇ ਨਹੀਂ ਦੇ ਰਿਹਾ ਸੀ ਤਾਂ ਅਮਨ ਨੇ ਉਸ ਦੀ ਸਾਖੀ ਭਰੀ।
ਉਹਨਾਂ ਨੂੰ ਦੇ ਗਿਆ ਸ਼ੁਗਲ ਦਾ ਇੱਕ ਹੋਰ ਮਸਾਲਾ- ਵੀਹਵੀਂ ਸਦੀ ਦੇ ਮਜਨੂੰ ਬਾਰੇ ਨਵੀਆਂ ਨਵੀਆਂ ਰਾਵਾਂ ਦੇਣ ਦਾ-ਭਲਾ ਇਸ ਪਾਗਲ ਨੂੰ ਕੋਈ ਪੁੱਛੇ, ਤੇਰਾ ਉਹ ਕਿੱਧਰ ਦਾ ਸਾਢ ਸਤੌੜ ਲੱਗਦਾ ਸੀ ਜੋ ਕਲਕੱਤੇ ਤੱਕ ਖਾਕ ਛਾਣਦਾ ਫਿਰਿਉਂ।"
ਹਰ ਤਰ੍ਹਾਂ ਨਾਲ ਸੋਚਦਾ ਹੁੰਦਾ ਸੀ, ਕਿਸੇ ਐਸੇ ਢੰਗ ਵਿੱਚ, ਜਿਸ ਨਾਲ ਪੂਰਾ ਇੱਕ ਮਹੀਨਾ ਉਸ ਦੀ ਜੇਬ ਵਿੱਚਲੀ ਇਹ ਰਕਮ ਉਸ ਦਾ ਸਾਥ ਦੇ ਸਕੇ, ਉਸ ਦੇ ਘਰ ਦੀਆਂ ਲੋੜਾਂ ਪੂਰੀਆਂ ਕਰ ਸਕੇ।
ਮੌਲਵੀ ਹੁਰੀਂ ਸੰਘ ਪਾੜ ਪਾੜ ਕਹਿ ਰਹੇ ਸਨ, "ਇਸਲਾਮ ਦੇ ਨਾਂ ਤੇ ਮਰ ਮਿਟਣ ਦਾ ਵੇਲਾ ਆ ਗਿਆ ਹੈ, ਕਾਫ਼ਰਾਂ ਨੇ ਅੱਤ ਚੁੱਕ ਲਈ ਹੈ। ਹੁਣ ਹੋਰ ਜਰਨਾ, ਦੀਨ ਇਸਲਾਮ ਦੀ ਸ਼ਾਨ ਨੂੰ ਵੱਟਾ ਲਾਉਣਾ ਹੈ।"
ਇਹ ਜੀਵਨ ਕਠਨ ਘਾਟੀ ਹੈ। ਇਸ ਵਿੱਚ ਸਾਬਤ ਕਦਮ ਰਹਿਣਾ ਕਠਨ ਹੈ। ਕਦਮ ਕਦਮ ਤੇ ਲਾਲਚ ਹੈ ਤੇ ਡਿੱਗਣ ਦੇ ਮੌਕੇ ਹਨ।
ਸਾਰਾ ਦਿਨ ਘਰ ਦੀ ਉੱਤੜ-ਗੁਤੜੀ ਵਿੱਚ ਲੰਘ ਜਾਂਦਾ ਏ, ਜੋ ਜ਼ਰਾ ਦੋ ਘੜੀਆਂ ਕਿਤੇ ਕੁੜੀਆਂ ਨਾਲ ਬਹਿ ਜਾਵਾਂ ਤਾਂ ਮੇਰੀ ਸ਼ਾਮਤ ਆ ਜਾਂਦੀ ਏ। ਸੱਸ ਮੇਰਾ ਉਹ ਹਾਲ ਕਰਦੀ ਏ ਕਿ ਰਹੇ ਰੱਬ ਦਾ ਨਾਂ।
ਡਾਕਟਰ ਨੇ ਸੱਤਰ ਵਰ੍ਹੇ ਕੰਵਾਰਿਆਂ ਲੋਕ-ਸੇਵਾ ਵਿੱਚ ਲਾ ਦਿੱਤੇ ਸਨ। ਹੁਣ ਜ਼ਿੰਦਗੀ ਦੀਆਂ ਸ਼ਾਮਾਂ ਸਿਰ ਉੱਤੇ ਸਨ। ਸੇਵਾ ਨਾਲ ਤੇ ਰੀਝ ਚੰਗੀ ਲਾਹੀ, ਪਰ ਕਿਸੇ ਸਾਥ ਲਈ ਦਿਲ ਅਜੇ ਭੀ ਭੁੱਖਾ ਸੀ।
ਡਿਸਟ੍ਰਿਕਟ ਬੋਰਡ ਵਿੱਚ ਜਾ ਕੇ ਫੁੰਮਨ ਨੇ ਦੇਖ ਲਿਆ ਕਿ ਨਜ਼ਾਮ ਹੀ ਸਾਰਾ ਵਿਗੜਿਆ ਹੋਇਆ ਸੀ । ਇੱਕ ਤੰਦ ਖਰਾਬ ਨਹੀਂ ਸੀ; ਸਾਰੀ ਦੀ ਸਾਰੀ ਤਾਣੀ ਹੀ ਉਲਝੀ ਹੋਈ ਸੀ। ਡਿਸਟ੍ਰਿਕਟ ਬੋਰਡ ਵਿੱਚ ਵੀ ਉਹੋ ਕੁਝ ਹੁੰਦਾ ਜੋ ਕੁਝ ਚਿੱਟੀ ਚਮੜੀ ਦੀ ਮਰਜ਼ੀ ਹੁੰਦੀ ਤੇ ਜ਼ਿਮੀਂਦਾਰ ਵੀ ਆਖਰ ਚਿੱਟੀ ਚਮੜੀ ਦਾ ਹੀ ਪਿੱਠੂ ਸੀ ਤੇ ਲੋਕਾਂ ਤੇ ਜ਼ੁਲਮ ਕਰ ਕਰ ਕੇ ਹੀ ਉਹ ਚੌਧਰੀ ਬਣਿਆਂ ਸੀ।
ਸ਼ਾਮੂ ਸ਼ਾਹ ਕਹਿੰਦਾ ਏ ਕਿ ਜਿੱਦਾਂ ਅਨੰਤ ਰਾਮ ਨੇ ਮੇਰੀ ਭੰਡੀ ਕਰਾਈ ਏ, ਮੇਰੀ ਧੀ ਨੂੰ ਨਸਾ ਕੇ, ਓਦਾਂ ਈ, ਮੈਂ ਵੀ ਬਦਲਾ ਲੈਣਾ ਏ। ਜਦ ਤੋੜੀ ਮੇਰੇ ਸਾਵੇਂ ਨਾ ਹੋਣਗੇ, ਮੈਂ ਵੀ ਦਮ ਨਹੀਂ ਲੈਣਾ।
ਮੇਰੀ ਸੱਸ ਤੇ ਮੈਨੂੰ ਸਾੜ ਸਾੜ ਮਾਰਦੀ ਹੈ, ਟੋਕ ਤੇ ਟੋਕ ਕਰਦੀ ਹੈ।
ਦੁਸਹਿਰੇ ਦੇ ਦਿਨਾਂ ਵਿੱਚ ਰਾਮ ਜੀ ਤੇ ਸੀਤਾ ਜੀ ਦੇ ਸਾਂਗ ਕੱਢੇ ਜਾਂਦੇ ਹਨ। ਲੋਕੀ ਉਨ੍ਹਾਂ ਸਾਹਮਣੇ ਮੱਥੇ ਟੇਕਦੇ ਤੇ ਪੈਸੇ ਚੜ੍ਹਾਉਂਦੇ ਹਨ।