ਉਸ ਨੂੰ ਅਚਣਚੇਤ ਐਸੀ ਸਾਂਗ ਪਈ ਕਿ ਪੁੱਠਾ ਹੋ ਗਿਆ।
ਉਹ ਸਦਾ ਹੀ ਪਤੀ ਦੇ ਸਾਹਮਣੇ ਹੱਸਣ ਮੁਸਕਾਉਣ ਦਾ ਸਾਂਗ ਭਰਦੀ ਰਹੀ, ਜਿਸ ਦੇ ਪਿੱਛੇ ਉਸ ਦੀ ਜ਼ਿੰਦਗੀ ਘੁੱਟ ਘੁੱਟ ਕੇ ਸਾਹ ਭਰਦੀ ਰਹੀ।
"ਬੱਸ ਅੱਜ ਐਸਾ ਸਾਂਗ ਰਚਾਂਗਾ, ਤੇ ਐਸੀ ਚਾਲ ਚੱਲਾਂਗਾ, ਕਿ ਉਸ ਦਾ ਦਿਲ, ਪਾਰੇ ਵਾਂਗ ਥਰਕਣ ਲੱਗ ਪਵੇਗਾ ਤੇ ਉਸ ਦੀਆਂ ਕੋਮਲ ਬਾਹਵਾਂ ਮੇਰੇ ਲਈ ਪੱਸਰ ਜਾਣਗੀਆਂ।"
ਉਹ ਜਰਾ ਥਥਲਾਂਦਾ ਹੈ, ਇਸ ਲਈ ਜਮਾਤ ਦੇ ਹੋਰ ਮੁੰਡੇ ਉਸ ਦੀਆਂ ਸਾਂਗਾਂ ਲਾਉਂਦੇ ਹਨ। ਜਿਸ ਦਾ ਸਿੱਟਾ ਇਹ ਹੋ ਰਿਹਾ ਹੈ ਕਿ ਉਸ ਦੇ ਮਨ ਵਿੱਚ ਸਕੂਲ ਲਈ ਘ੍ਰਿਣਾ ਹੁੰਦੀ ਜਾ ਰਹੀ ਹੈ।
ਬਚਨੀ ਲਈ ਰੂਪ ਨੂੰ ਮਿਲਣ ਦੀ ਵਿਹਲ ਮਸੀਂ ਹੱਥ ਲੱਗੀ ਸੀ। ਉਸ ਰੂਪ ਦੀ ਗਵਾਂਢਣ ਰਾਜੀ ਮਿਰਾਸਣ ਨਾਲ ਚੰਗੀ ਸਾਂਝ ਗੰਢ ਲਈ ਸੀ। ਬਚਨੀ ਨੇ ਰੂਪ ਨਾਲ ਮੁਹੱਬਤ ਪਾਉਣ ਲਈ ਪਹਿਲੋਂ ਹੀ ਰਾਜੀ ਨਾਲ ਗੱਲ ਗਿਣੀ ਮਿੱਥੀ ਸੀ। ਪਰ ਮਰਾਸਣ ਰੂਪ ਨੂੰ ਹਾਲੇ ਨਰਮ ਜਾਣ ਕੇ ਡਰਦੀ ਕੁਝ ਨਹੀਂ ਸੀ ਆਖ ਸਕੀ।
ਇਸ ਤੋਂ ਛੁੱਟ ਹਿੰਦੂਆਂ ਨਾਲੋਂ ਰੋਟੀ ਬੇਟੀ ਦੀ ਸਾਂਝ ਤੋੜਨ, ਤੇ ਮੁਸਲਮਾਨਾਂ ਦੇ ਪਰਛਾਵੇਂ ਤੋਂ ਬਚਾਉਣ ਲਈ ਵੀ ਆਪ ਨੇ ਆਪਣੇ ਮਜ਼ਹਬ ਦੀ ਕੋਈ ਘੱਟ ਸੇਵਾ ਨਹੀਂ ਕੀਤੀ।
ਕੁਸਮ ਨੇ ਤਾਂ ਮੰਜੇ ਨਾਲ ਸਾਂਝ ਪਾ ਲਈ, ਤੇ ਐਸੀ ਸਾਂਝ ਕਿ ਜਿਸ ਨੂੰ ਸ਼ਾਇਦ ਮੌਤ ਤੋਂ ਬਿਨਾਂ ਇਸ ਦੁਨੀਆਂ ਵਿੱਚ ਕੋਈ ਨਾ ਛੁੜਾ ਸਕੇ।
ਘਰ ਦੇ ਸਾਰੇ ਜੀਆਂ ਦਾ ਉਸ ਤੇ ਪੂਰਾ ਵਿਸ਼ਵਾਸ਼ ਹੈ। ਜੋ ਮਰਜ਼ੀ ਏ, ਸਿਆਹੀ ਸਫੈਦੀ ਕਰੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ।
ਤੂੰ ਨਿੱਤ ਕੋਈ ਨਵਾਂ ਸਿਆਪਾ ਹੀ ਪਾ ਦਿੰਦਾ ਹੈਂ, ਆਪਣੀਆਂ ਨਵੀਆਂ ਸ਼ਰਾਰਤਾਂ ਨਾਲ। ਕਿਸੇ ਨਾਲ ਸਾਂਝ ਸੁਲਾਹ ਵੀ ਰਹਿਣ ਦੇ, ਕਿ ਸਾਰਿਆਂ ਨਾਲ ਸਾਨੂੰ ਲੜਾ ਕੇ ਛੱਡੇਂਗਾ।
ਤੁਸੀਂ ਰੋਜ਼ ਹੀ ਮੇਰੇ ਨਾਲ ਲੜਦੇ ਰਹਿੰਦੇ ਹੋ। ਇਹ ਰੋਜ਼ ਦਾ ਸਿਆਪਾ ਮੈਂ ਮੁਕਾ ਦੇਵਾਂਗੀ ਇੱਕ ਦਿਨ।
ਪਿਤਾ ਦਾ ਪਿਆਰ ਭਰਿਆ ਹੱਥ ਸਿਰ ਤੇ ਫਿਰਵਾਉਣ ਦੀ ਸਰਲਾ ਨੂੰ ਸਿੱਕ ਜਿਹੀ ਪੈ ਗਈ ਹੈ।
ਮਹਾਰਾਜਾ ਰਣਜੀਤ ਸਿੰਘ ਦਾ ਉਨ੍ਹਾਂ ਦੇ ਸਮੇਂ ਵਿੱਚ ਪੂਰਾ ਸਿੱਕਾ ਜੰਮਿਆ ਹੋਇਆ ਸੀ।