ਨੀਮਾ ਇੱਕ ਤਾਸ਼ੀ ਵਿਚ ਕੁਝ ਖਾਣ ਨੂੰ ਤੇ ਇੱਕ ਗਲਾਸ ਪਾਣੀ ਲੈ ਕੇ ਆਈ। 'ਭਰਜਾਈ ਦੀ ਤਬੀਅਤ ਕੁਝ ਖ਼ਰਾਬ ਹੈ। ਤੁਹਾਨੂੰ ਮਾਤਾ ਜੀ ਸੱਦ ਰਹੇ ਹਨ'- ਇਹ ਕਹਿ ਕੇ ਨੀਮਾ ਚਲੀ ਗਈ।
ਵਿਚਾਰੇ ਪੂਰਨ ਦੇ ਸਿਰ ਉੱਤੇ ਮਾਨੋਂ ਪਹਾੜ ਆ ਡਿੱਗਾ। ਉਹ ਥੋੜ੍ਹਾ ਜਿਹਾ ਚਿਰ ਪੱਥਰ ਦੇ ਬੁੱਤ ਵਾਂਗ ਬੈਠਾ ਰਿਹਾ। ਇਹ ਇੱਕ-ਨਾ-ਇੱਕ ਦਿਨ ਤਾਂ ਹੋਣਾ ਹੀ ਸੀ; ਪਰ ਏਨੀ ਛੇਤੀ ? ਸਾਰਾ ਹਿਸਾਬ ਮਿੱਟੀ ਵਿੱਚ ਮਿਲ ਗਿਆ। ਘੱਟ ਤੋਂ ਘੱਟ ਵੀਹ ਰੁਪਏ। ਹੁਣ ਦਾਈ ਤੇ ਡਾਕਟਰ ਦੀ ਭੇਟ ਚੜ੍ਹਾਣੇ ਪੈਣਗੇ।
ਸ਼ੇਅਰ ਕਰੋ